ਅਮਰੀਕਾ ‘ਚ ਸਵਰਨਜੀਤ ਸਿੰਘ ਖ਼ਾਲਸਾ ਸ਼ਹਿਰ ਦੇ ਪਹਿਲੇ ਸਿੱਖ ਮੇਅਰ ਬਣੇ, ਸਿੱਖ ਕੌਮ ਅਤੇ ਪੰਜਾਬ ਲਈ ਮਾਣ ਵਾਲ਼ੀ ਗੱਲ: ਰਾਜਿੰਦਰ ਸਿੰਘ ਬਡਹੇੜੀ
ਚੰਡੀਗੜ੍ਹ, 7 ਨਵੰਬਰ 2025 : ਪ੍ਰਮੁੱਖ ਸਿੱਖ ਕਿਸਾਨ ਆਗੂ ਰਾਜਿੰਦਰ ਸਿੰਘ ਬਡਹੇੜੀ ਸਾਬਕਾ ਡਾਇਰੈਕਟਰ ਪੰਜਾਬ ਮੰਡੀ ਬੋਰਡ ਨੇ ਸਵਰਣਜੀਤ ਸਿੰਘ ਖ਼ਾਲਸਾ ਅਮਰੀਕਾ ਦੇ ਕਨੈਕਟਿਕਟ ਸੂਬੇ ’ਚ ਹੁਣੇ ਹੋਈਆਂ ਨਗਰ ਪਾਲਿਕਾ ਚੋਣਾਂ ’ਚ ਸ਼ਾਨਦਾਰ ਜਿੱਤ ਦਰਜ ਕੇ ਮੋਰਵਿਚ ਸ਼ਹਿਰ ਦੇ ਪਹਿਲੇ ਸਿੱਖ ਮੇਅਰ ਸਵਰਨਜੀਤ ਸਿੰਘ ਦੇ ਚੁਣੇ ਜਾਣ ‘ਤੇ ਆਖਿਆ ਕਿ ਖ਼ਾਲਸਾ ਦੀ ਇਸ ਪ੍ਰਾਪਤੀ ਨਾਲ਼ ਸਿੱਖ ਕੌਮ ਦਾ ਮਾਣ ਵਧਿਆ ਹੈ ਅਤੇ ਇਸ ਨਾਲ਼ ਪੰਜਾਬ ਦਾ ਨਾਮ ਵੀ ਉੱਚਾ ਹੋਇਆ ਹੈ ।ਸਵਰਨਜੀਤ ਸਿੰਘ ਖ਼ਾਲਸਾ ਪੰਥਕ ਵਿਦਵਾਨ ਜਥੇਦਾਰ ਇੰਦਰਪਾਲ ਸਿੰਘ ਦੇ ਪੋਤੇ ਤੇ ਪੰਥ ਪ੍ਰਚਾਰ ਪਰਮਿੰਦਰ ਪਾਲ ਸਿੰਘ ਖ਼ਾਲਸਾ ਦੇ ਪੁੱਤਰ ਹਨ। ਉਹ ਪੰਜਾਬ ਤੋਂ ਜਲੰਧਰ ਜ਼ਿਲ੍ਹੇ ਨਾਲ ਸੰਬੰਧ ਰੱਖਦੇ ਹਨ।
ਨਵੰਬਰ 84 ਦੇ ਸਿੱਖ ਕਤਲੇਆਮ ਦੌਰਾਨ ਪਰਿਵਾਰ ਸਮੇਤ ਪੰਜਾਬ ’ਚ ਆ ਕੇ ਵਸੇ ਖ਼ਾਲਸਾ ਪਰਿਵਾਰ ਦੇ ਸਵਰਣਜੀਤ ਸਿੰਘ 2007 ’ਚ ਅਮਰੀਕਾ ਦੇ ਨਾਰਵਿਚ ਗਏ ਸਨ। ਇੱਥੇ ਉਨ੍ਹਾਂ ਨੇ ਇਕ ਗੈਸ ਸਟੇਸ਼ਨ ਚਲਾਉਣ ਦੇ ਨਾਲ-ਨਾਲ ਰੀਅਲ ਅਸਟੇਟ ਕਾਰੋਬਾਰ ਕੀਤਾ। ਦੱਸ ਦਈਏ ਕਿ 2021 ’ਚ ਉਹ ਨਾਰਵਿਚ ਸਿਟੀ ਕੌਂਸਲ ਲਈ ਚੁਣੇ ਗਏ ਪਹਿਲੇ ਕਨੈਕਟਿਕ ਸਿੱਖ ਸਨ।