ਸਿੱਖਿਆ ਵਿਭਾਗ ਵੱਲੋਂ ਅਧਿਆਪਕਾਂ ਨੂੰ ਵੱਡਾ ਤੋਹਫ਼ਾ: 178 ਮਾਸਟਰਾਂ ਤੇ BPEOs ਨੂੰ ਬਤੌਰ ਹੈੱਡਮਾਸਟਰ ਤਰੱਕੀ ਨੂੰ ਮਨਜ਼ੂਰੀ
ਚੰਡੀਗੜ੍ਹ, 4 ਸਤੰਬਰ
ਪੰਜਾਬ ਦੇ ਸਕੂਲ ਸਿੱਖਿਆ ਵਿਭਾਗ (ਸੈਕੰਡਰੀ) ਵੱਲੋਂ ਰਾਜ ਦੇ ਅਧਿਆਪਕਾਂ ਲਈ ਇੱਕ ਵੱਡੀ ਖੁਸ਼ਖਬਰੀ ਸਾਹਮਣੇ ਆਈ ਹੈ। ਵਿਭਾਗ ਨੇ ਮਾਸਟਰ/ਮਿਸਟ੍ਰੈਸ ਅਤੇ ਬੀ.ਪੀ.ਈ.ਓ. (BPEO) ਕਾਡਰ ਦੇ ਅਧਿਕਾਰੀਆਂ ਨੂੰ ਬਤੌਰ ਮੁੱਖ ਅਧਿਆਪਕ ਅਤੇ ਮੁੱਖ ਅਧਿਆਪਿਕਾ (Headmaster/Headmistress) ਦੇਹੁਦੇ 'ਤੇ ਪਦਉਨਤੀ (Promotions) ਦੇ ਕੇ ਨਵੀਂ ਤੈਨਾਤੀ ਦੇ ਹੁਕਮ ਜਾਰੀ ਕਰ ਦਿੱਤੇ ਹਨ।
For Detail Click on link- https://drive.google.com/file/d/1s9U6qlCnzSXTglAcESmNOOycrYQz93BE/view?usp=sharing
ਦਫ਼ਤਰ ਡਾਇਰੈਕਟਰ ਸਕੂਲ ਐਜੂਕੇਸ਼ਨ (ਸੈਕੰਡਰੀ), ਪੰਜਾਬ ਵੱਲੋਂ ਜਾਰੀ ਹੁਕਮ ਨੰਬਰ 965425/ਪੀ-2/2026 ਅਨੁਸਾਰ ਕੁੱਲ 178 ਅਧਿਆਪਕਾਂ ਅਤੇ ਅਧਿਕਾਰੀਆਂ ਨੂੰ ਤਰੱਕੀ ਦਿੱਤੀ ਗਈ ਹੈ। ਇਸ ਵਿੱਚ ਮਾਸਟਰ/ਮਿਸਟ੍ਰੈਸ ਕਾਡਰ ਦੀ ਓਪਨ ਕੈਟਾਗਰੀ ਦੇ 140, ਅਨੁਸੂਚਿਤ ਜਾਤੀ (SC) ਕੈਟਾਗਰੀ ਦੇ 23, ਦਿਵਿਆਂਗ (PH) ਕੈਟਾਗਰੀ ਦੇ 11 ਅਧਿਆਪਕ ਅਤੇ ਬੀ.ਪੀ.ਈ.ਓ. ਕਾਡਰ ਦੇ 4 ਅਧਿਕਾਰੀ ਸ਼ਾਮਲ ਹਨ।
ਵਿਭਾਗ ਅਨੁਸਾਰ ਇਹ ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ ਕਰ ਦਿੱਤੇ ਗਏ ਹਨ। ਪਦਉਨਤ ਹੋਏ ਸਮੂਹ ਅਧਿਕਾਰੀਆਂ ਦਾ ਪਰਖ ਸਮਾਂ (Probation Period) 1 ਸਾਲ ਦਾ ਹੋਵੇਗਾ ਅਤੇ ਇਹਨਾਂ ਦੀ ਤਨਖਾਹ ਪੰਜਾਬ ਸਰਕਾਰ ਦੇ ਪੇਅ ਮੈਟ੍ਰਿਕਸ ਲੈਵਲ-13 ਅਨੁਸਾਰ ਤੈਅ ਕੀਤੀ ਜਾਵੇਗੀ। ਵਿਭਾਗ ਦੇ ਉੱਚ ਅਧਿਕਾਰੀਆਂ ਨੇ ਨਵੀਂ ਜ਼ਿੰਮੇਵਾਰੀ ਸੰਭਾਲਣ ਵਾਲੇ ਸਮੂਹ ਮੁੱਖ ਅਧਿਆਪਕਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ।
- Download Babushahi App
-
-