ਸ਼ੋਕ ਸੁਨੇਹਾ: Rtd PCS ਅਫਸਰ Ravinder Bansal ਨੂੰ ਸਦਮਾ, ਮਾਤਾ Darshana Devi ਸੁਰਗਵਾਸ, ਅੰਤਿਮ ਸੰਸਕਾਰ ਅੱਜ (4 ਸਤੰਬਰ ਨੋੂੰ) ਚੰਡੀਗੜ੍ਹ ਚ
ਬਾਬੂਸ਼ਾਹੀ ਬਿਊਰੋ
ਚੰਡੀਗੜ੍ਹ 4 ਸਤੰਬਰ 2026 :
ਪੰਜਾਬ ਦੇ ਸੇਵਾਾਮੁਕਤ ਪੀਸੀਐਸ ਅਫਸਰ ਰਵਿੰਦਰ ਕੁਮਾਰ ਬਾਂਸਲ ਨੂੰ ਉਸ ਵੇਲੇ ਭਾਰੀ ਸਦਮਾ ਲੱਗਾ ਜਦੋਂ ਉਹਨਾਂ ਦੇ ਮਾਤਾ ਸ਼੍ਰੀਮਤੀ ਦਰਸ਼ਨਾਂ ਦੇਵੀ ਲੰਮੀ ਬਿਮਾਰੀ ਤੋਂ ਬਾਅਦ ਅੱਜ ਸਵੇਰੇ ਚੰਡੀਗੜ੍ਹ ਵਿੱਚ ਸੁਰਗਵਾਸ ਹੋ ਗਏ।
ਦਰਸ਼ਨਾਂ ਦੇਵੀ ਦਾ ਅੰਤਿਮ ਸੰਸਕਾਰ ਚੰਡੀਗੜ੍ਹ ਦੇ ਸੈਕਟਰ 25 ਸ਼ਮਸ਼ਾਨਘਾਟ ਵਿੱਚ ਅੱਜ 4 ਸਤੰਬਰ 2026 ਨੂੰ 3 ਵਜੇ ਹੋਵੇਗਾ।
ਜ਼ਿਕਰ ਯੋਗ ਹੈ ਕਿ ਦਰਸ਼ਨਾਂ ਦੇਵੀ, ਪੰਜਾਬ ਦੇ ਤਹਿਸੀਲਦਾਰ ਪੁਨੀਤ ਬਾਂਸਲ ਦੇ ਤਾਈ ਜੀ ਸਨ ।
ਬਾਂਸਲ ਪਰਿਵਾਰ ਬਠਿੰਡਾ ਜ਼ਿਲ੍ਹੇ ਨਾਲ ਸੰਬੰਧਿਤ ਹੈ।
ਬਾਬੂਸ਼ਾਹੀ ਨੈਟਵਰਕ ਦੇ ਮੁੱਖ ਸੰਪਾਦਕ ਬਲਜੀਤ ਬੱਲੀ ਨੇ ਦਰਸ਼ਨ ਦੇਵੀ ਦੇ ਅਕਾਲ ਚਲਾਣੇ ਤੇ ਡੂੰਘਾ ਦੁਖ ਜ਼ਾਹਰ ਕੀਤਾ ਹੈ ਅਤੇ ਬਾਂਸਲ ਪਰਿਵਾਰ ਨਾਲ ਹਮਦਰਦੀ ਜ਼ਾਹਿਰ ਕੀਤੀ ਹੈ .
- Download Babushahi App
-
-