ਗੁਰਦਾਸਪੁਰ ਪੁਲਿਸ ਨੇ ਇੱਕ ਵਾਰੀ ਫਿਰ ਜਨਤਾ ਦਾ ਜਿੱਤਿਆ ਵਿਸ਼ਵਾਸ!
ਗਵਾਚੇ ਹੋਏ 120 ਲਗਭਗ 26 ਲੱਖ ਰੁਪਏ ਦੀ ਕੀਮਤ ਦੇ ਗੁੰਮ ਹੋਏ ਮਹਿੰਗੀ ਕੀਮਤ ਦੇ ਮੋਬਾਈਲ ਅਸਲ ਮਲਿੱਕਾ ਦੇ ਹਵਾਲੇ ਕੀਤੇ ਗਏ
ਰੋਹਿਤ ਗੁਪਤਾ, ਗੁਰਦਾਸਪੁਰ
ਵੱਖ-ਵੱਖ ਜਗ੍ਹਾ ਤੇ ਗੁੰਮ ਹੋਏ ਮੋਬਾਈਲ ਫੋਨ ਸਾਈਬਰ ਸੈਲ ਦੀ ਮਦਦ ਨਾਲ ਟਰੇਸ ਕਰਕੇ ਅੱਜ ਐਸਐਸਪੀ ਗੁਰਦਾਸਪੁਰ ਅਦਿੱਤਿਆ ਦੀ ਅਗਵਾਈ ਹੇਠ ਅਸਲ ਮਾਲਕਾਂ ਦੇ ਹਵਾਲੇ ਕੀਤੇ ਗਏ ਕਿਸ ਮੌਕੇ ਤੇ ਲੋਕਾਂ ਨੇ ਪੁਲਿਸ ਪ੍ਰਸ਼ਾਸਨ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਕਿਹਾ ਕਿ ਉਹਨਾਂ ਨੂੰ ਇਹ ਮੋਬਾਇਲ ਫੋਨ ਮਿਲਣ ਦੀ ਬਿਲਕੁੱਲ ਵੀ ਉਮੀਦ ਨਹੀਂ ਸੀ ਪਰ ਪੁਲਿਸ ਨੇ ਇਹ ਮੋਬਾਇਲ ਫੋਨ ਟ੍ਰੇਸ ਕਰਕੇ ਅੱਜ ਉਹਨਾਂ ਦੇ ਹਵਾਲੇ ਕੀਤੇ ਹਨ। ਇਸ ਲਈ ਗੁਰਦਾਸਪੁਰ ਪੁਲਿਸ ਵਧਾਈ ਦੀ ਪਾਤਰ ਹੈ।
ਇਸ ਸਬੰਧੀ ਪ੍ਰੈਸ ਵਾਰਤਾ ਦੌਰਾਨ ਜਾਣਕਾਰੀ ਦਿੰਦੀਆਂ ਹੋਇਆ ਐਸਐਸਪੀ ਗੁਰਦਾਸਪੁਰ ਅਦਿੱਤਿਆ ਨੇ ਦੱਸਿਆ ਕਿ ਸਾਈਬਰ ਸੈਲ ਅਤੇ ਟੈਕਨੀਕਲ ਟੀਮਾਂ ਦੀ ਸਹਾਇਤਾ ਨਾਲ਼ ਗੁਰਦਾਸਪੁਰ ਪੁਲਿਸ ਨੇ ਨਾਲ ਲਗਭਗ 26 ਲੱਖ ਰੁਪਏ ਦੀ ਕ਼ੀਮਤ ਦੇ 120 ਮੋਬਾਇਲ ਫੋਨ ਅੱਜ ਲੋਕਾਂ ਨੂੰ ਵਾਪਸ ਕੀਤੇ ਹਨ ਉਹਨਾਂ ਨੇ ਕਿਹਾ ਕਿ ਗੁਰਦਾਸਪੁਰ ਪੁਲਿਸ ਲੋਕਾਂ ਦੇ ਲਈ ਹੈ। ਪਰ ਲੋਕ ਮੋਬਾਇਲ ਫੋਨ ਗਵਾਚਣ ਤੋਂ ਬਾਅਦ ਸਾਂਝ ਕੇਂਦਰ ਵਿੱਚ ਸ਼ਿਕਾਇਤ ਜਰੂਰ ਦਰਜ ਕਰਵਾਉਣ ਤਾਂ ਜੋ ਉਹਨਾਂ ਦੇ ਮੋਬਾਇਲ ਨੂੰ ਟਰੇਸ ਕਰਕੇ ਲੱਭ ਕੇ ਉਹਨਾਂ ਦੇ ਹਵਾਲੇ ਕੀਤਾ ਜਾ ਸਕਣ ਉਹਨਾਂ ਕਿਹਾ ਕਿ ਜਿਹੜੇ ਮੋਬਾਇਲ ਫੋਨ ਲੱਭੇ ਹਨ ਮਾਲਕਾਂ ਵੱਲੋਂ ਸ਼ਿਕਾਇਤ ਕੀਤੀ ਗਈ ਸੀ ਜਿਸ ਦੇ ਅਧਾਰ ਤੇ ਇਹ ਫੋਨ ਲੱਭੇ ਗਏ ਹਨ। ਗੁਰਦਾਸਪੁਰ ਪੁਲਿਸ ਵੱਲੋਂ ਡਿਜ਼ੀਟਲ ਟ੍ਰੈਕਿੰਗ ਤਕਨੀਕਾਂ ਅਤੇ CEIR ਪੋਰਟਲ ਦੀ ਸਹਾਇਤਾ ਨਾਲ ਗੁੰਮ ਅਤੇ ਖੋਏ ਹੋਏ ਮੋਬਾਈਲ ਫੋਨਾਂ ਦੀ ਪਛਾਣ ਕਰਕੇ ਉਹਨਾਂ ਨੂੰ ਟ੍ਰੇਸ ਕੀਤਾ ਗਿਆ। ਅਸਲ ਮਾਲਕਾਂ ਦੀ ਤਸਦੀਕ ਉਪਰੰਤ ਵੱਖ-ਵੱਖ ਬ੍ਰਾਂਡਾਂ ਦੇ ਇਹ ਮੋਬਾਈਲ ਫੋਨ ਉਹਨਾਂ ਨੂੰ ਵਾਪਸ ਕੀਤੇ ਗਏ।
ਉਨਾਂ ਕਿਹਾ, ਗੁਰਦਾਸਪੁਰ ਪੁਲਿਸ ਵੱਲੋਂ ਆਮ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਜੇਕਰ ਉਨ੍ਹਾਂ ਦਾ ਮੋਬਾਈਲ ਫੋਨ ਗੁੰਮ ਜਾਂ ਚੋਰੀ ਹੋ ਜਾਂਦਾ ਹੈ ਤਾਂ ਉਹ ਤੁਰੰਤ CEIR ਪੋਰਟਲ (ceir.gov.in) 'ਤੇ ਜਾਂ ਆਪਣੇ ਨਜ਼ਦੀਕੀ ਸਾਂਝ ਕੇਂਦਰ/ਪੁਲਿਸ ਥਾਣੇ ਵਿਖੇ ਇਸ ਦੀ ਸੂਚਨਾ ਦਰਜ ਕਰਵਾਉਣ, ਤਾਂ ਜੋ ਸਮੇਂ ਸਿਰ ਲੋੜੀਂਦੀ ਕਾਰਵਾਈ ਕਰਕੇ ਮੋਬਾਈਲ ਫੋਨ ਦੀ ਬਰਾਮਦਗੀ ਸੰਭਵ ਬਣਾਈ ਜਾ ਸਕੇ।
ਮੋਬਾਇਲ ਫੋਨ ਮਿਲਣ ਤੋਂ ਬਾਅਦ ਲੋਕਾਂ ਨੇ ਗੁਰਦਾਸਪੁਰ ਪੁਲਿਸ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਬੜੀ ਖੁਸ਼ੀ ਦੀ ਗੱਲ ਹੈ ਕਿ ਉਹਨਾਂ ਦੇ ਮੋਬਾਇਲ ਫੋਨ 3 ਤੋਂ 4 ਮਹੀਨਿਆਂ ਦੇ ਅੰਦਰ ਹੀ ਲੱਭ ਕੇ ਉਹਨਾਂ ਦੇ ਹਵਾਲੇ ਕਰ ਦਿੱਤੇ ਗਏ ਹਨ। ਉਹਨਾਂ ਕਿਹਾ ਕਿ ਉਹਨਾਂ ਨੂੰ ਉਮੀਦ ਨਹੀਂ ਸੀ ਕਿ ਇਹ ਫੋਨ ਉਹਨਾਂ ਨੂੰ ਮਿਲਣਗੇ ਪਰ ਪੁਲਿਸ ਨੇ ਉਹਨਾਂ ਨੂੰ ਫੋਨ ਕਰਕੇ ਬੁਲਾਇਆ ਅਤੇ ਕਿਹਾ ਕਿ ਆਪਣੇ ਫੋਨ ਲੈ ਜਾਓ ਇਸ ਲਈ ਉਹ ਗੁਰਦਾਸਪੁਰ ਦੇ ਧੰਨਵਾਦੀ ਹਨ।
- Download Babushahi App
-
-