ਤਿਰਛੀ ਨਜ਼ਰ: ਨਹੀਂ ਖਤਮ ਹੋਇਆ ਕਾਂਗਰਸ ਦਾ ਕਾਟੋ-ਕਲੇਸ਼ !! ਬੈਰੰਗ ਦਿੱਲੀ ਪਰਤੇ ਬਘੇਲ ਬਾਬੂ
ਬਲਜੀਤ ਬੱਲੀ / ਬਾਬੂਸ਼ਾਹੀ ਨੈਟਵਰਕ ਬਿਊਰੋ
ਧੜੇਬੰਦੀ ਸਿਖਰ 'ਤੇ: ਪੰਜਾਬ ਕਾਂਗਰਸ ਅੰਦਰਲਾ ਅੰਦਰੂਨੀ ਕਲੇਸ਼ ਉਸ ਵੇਲੇ ਸਿਖਰ 'ਤੇ ਪਹੁੰਚ ਗਿਆ, ਜਦੋਂ ਨਾਰਾਜ਼ ਧੜੇ ਨੇ ਸੁਲ੍ਹਾ ਕਰਵਾਉਣ ਆਏ ਹਾਈਕਮਾਂਡ ਦੇ ਦੂਤ ਭੂਪੇਸ਼ ਬਘੇਲ ਨੂੰ ਦੋ-ਟੁੱਕ ਜਵਾਬ ਦੇ ਦਿੱਤਾ।
ਮੌਜੂਦਾ ਲੀਡਰਸ਼ਿਪ ਦਾ ਵਿਰੋਧ: ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਹੇਠ ਇਕੱਠੇ ਹੋਏ 90 ਤੋਂ ਵੱਧ ਆਗੂਆਂ ਨੇ ਸਾਫ਼ ਕਹਿ ਦਿੱਤਾ ਕਿ ਉਹਨਾਂ ਨੂੰ ਮੌਜੂਦਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਕਬੂਲ ਨਹੀਂ ਹੈ ਅਤੇ ਚੋਣਾਂ ਜਿੱਤਣ ਲਈ ਪ੍ਰਧਾਨ ਬਦਲਣਾ ਜ਼ਰੂਰੀ ਹੈ।
'ਸਮਝੌਤਾਵਾਦੀ' ਹੋਣ ਦੇ ਦੋਸ਼: ਵਿਰੋਧੀ ਧੜੇ ਅਤੇ ਸੁਖਜਿੰਦਰ ਸਿੰਘ ਰੰਧਾਵਾ ਨੇ ਰਾਜਾ ਵੜਿੰਗ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਉਹਨਾਂ ਨੂੰ 'ਕੰਪਰੋਮਾਈਜ਼' (ਸਮਝੌਤਾ) ਕਰਨ ਵਾਲਾ ਆਗੂ ਮਨਜ਼ੂਰ ਨਹੀਂ, ਜੋ ਮੌਜੂਦਾ ਭਗਵੰਤ ਮਾਨ ਸਰਕਾਰ ਖਿਲਾਫ਼ ਡੱਟ ਕੇ ਸਟੈਂਡ ਲੈਣ ਤੋਂ ਕੰਨੀ ਕਤਰਾਉਂਦਾ ਹੋਵੇ।
ਬਲਕੌਰ ਸਿੰਘ ਵੱਲੋਂ ਸਬੂਤ ਪੇਸ਼: ਮੀਟਿੰਗ ਦੌਰਾਨ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਭੂਪੇਸ਼ ਬਘੇਲ ਨੂੰ ਰਾਜਾ ਵੜਿੰਗ ਦੀਆਂ ਕੁਝ ਤਸਵੀਰਾਂ ਦਿਖਾ ਕੇ ਆਪਣੇ ਦੋਸ਼ਾਂ ਦੇ ਹੱਕ ਵਿੱਚ ਸਬੂਤ ਪੇਸ਼ ਕੀਤੇ।
ਚੰਡੀਗੜ੍ਹ ਮੀਟਿੰਗ ਦਾ ਵੱਡਾ ਵਜ਼ਨ: ਜਿੱਥੇ ਇੱਕ ਮੀਟਿੰਗ ਮੋਰਿੰਡਾ ਵਿੱਚ ਚੰਨੀ ਦੇ ਘਰ ਹੋਈ, ਉੱਥੇ ਹੀ ਚੰਡੀਗੜ੍ਹ ਦੇ ਸੈਕਟਰ-4 ਵਿੱਚ ਐਮ.ਪੀ. ਰਾਣਾ ਗੁਰਜੀਤ ਸਿੰਘ ਦੀ ਕੋਠੀ 'ਚ ਹੋਈ ਮੀਟਿੰਗ ਦਾ ਅੰਦਰੂਨੀ ਸੁਨੇਹਾ ਹੋਰ ਵੀ ਜ਼ੋਰਦਾਰ ਅਤੇ ਵਜ਼ਨਦਾਰ ਮੰਨਿਆ ਜਾ ਰਿਹਾ ਹੈ।
ਹਾਈਕਮਾਂਡ ਦੇ ਫ਼ੈਸਲੇ ਨੂੰ ਚੁਣੌਤੀ: ਇਸ ਬਗਾਵਤ ਤੋਂ ਸਾਫ਼ ਹੈ ਕਿ ਰਾਹੁਲ ਗਾਂਧੀ ਦੀ ਅਗਵਾਈ ਹੇਠ ਹਾਈਕਮਾਂਡ ਵੱਲੋਂ ਲਿਆ ਗਿਆ 'ਪੰਜਾਬ ਫਾਰਮੂਲਾ' ਪਾਰਟੀ ਦੇ ਇੱਕ ਵੱਡੇ ਹਿੱਸੇ ਨੂੰ ਮਨਜ਼ੂਰ ਨਹੀਂ ਹੈ, ਜਿਸ ਵੱਲ ਇਸ਼ਾਰਾ ਕਰਦਿਆਂ ਰੰਧਾਵਾ ਨੇ ਕਿਹਾ ਕਿ "ਤਬਦੀਲੀਆਂ ਵੀ ਹੋ ਜਾਂਦੀਆਂ ਨੇ।"
ਰਾਜਾ ਵੜਿੰਗ ਦੀ ਸਿਆਣਪ: ਦੂਜੇ ਪਾਸੇ, ਰਾਜਾ ਵੜਿੰਗ ਨੇ ਬਾਗੀਆਂ 'ਤੇ ਕੋਈ ਤਲਖ਼ ਟਿੱਪਣੀ ਕਰਨ ਦੀ ਬਜਾਏ ਇੱਕ ਹੰਢੇ ਹੋਏ ਨੇਤਾ ਵਾਂਗ ਸਿਆਸੀ ਭਾਸ਼ਾ ਵਰਤੀ ਅਤੇ ਇਸ ਵਿਰੋਧ ਨੂੰ ਆਰਜ਼ੀ ਦੱਸਦਿਆਂ ਕਿਹਾ ਕਿ ਹਾਈਕਮਾਂਡ ਦਾ ਹੁਕਮ ਸਭ ਨੂੰ ਮੰਨਣਾ ਹੀ ਪਵੇਗਾ।
ਚੋਣਾਂ ਸਿਰ 'ਤੇ, ਕਾਂਗਰਸ ਉਲਝੀ: ਜਦੋਂ ਵਿਧਾਨ ਸਭਾ ਚੋਣਾਂ ਵਿੱਚ ਕੁਝ ਹੀ ਮਹੀਨੇ ਬਾਕੀ ਹਨ ਅਤੇ ਬਾਕੀ ਪਾਰਟੀਆਂ ਚੋਣ ਮੈਦਾਨ ਵਿੱਚ ਨਿੱਤਰ ਚੁੱਕੀਆਂ ਹਨ, ਕਾਂਗਰਸ ਅਜੇ ਵੀ ਆਪਣੀ ਅੰਦਰੂਨੀ 'ਕੁਰਸੀ ਦੀ ਜੰਗ' ਵਿੱਚ ਉਲਝੀ ਹੋਈ ਹੈ।
++++++++++++++++++
No End to Factional Rift in Congress: Baghel Fails to Pacify Rebels as Channi Faction Draws Battle Lines..Tirchhi Nazar by Baljit Balli
Peak of Internal Strife: The ongoing factionalism within Punjab Congress reached a climax during a high-stakes meeting where dissident leaders gave a blunt ultimatum to the party’s central mediator, Bhupesh Baghel.
Rejection of Leadership: The faction led by former Chief Minister Charanjit Singh Channi explicitly stated they refuse to work under the current state president, Amrinder Singh Raja Warring, claiming a change in leadership is mandatory to win the upcoming elections.
Accusations of Compromise: Over 90 leaders, supported by statements from Sukhjinder Singh Randhawa, accused Raja Warring of being a "compromising leader" who hesitates to take a firm stand against the ruling Bhagwant Mann government.
Photographic Evidence Presented: In a tense moment during the meeting, Balkaur ਸਿੰਘ (father of the late Punjabi singer Sidhu Moosewala) presented photographs to Baghel as evidence to support the allegations against Warring.
High-Weight Meetings: While a meeting took place at Channi’s Morinda residence, a concurrent meeting at MP Rana Gurjit Singh's Sector 4 Chandigarh residence carried even greater political weight behind closed doors.
Defiance of High Command: The current rebellion indicates that the Punjab formula and organizational restructuring decided by the high command under Rahul Gandhi is not acceptable to a major section of the state unit.
Warring’s Diplomatic Stance: In response, Raja Warring played down the rebellion, using diplomatic language to project that the opposition is temporary and everyone will ultimately have to abide by the high command's orders.
Critical Timing: The ongoing "chair war" comes at a detrimental time for the party, leaving Congress entangled in severe internal factionalism just months before the assembly elections, while rival parties are already actively campaigning.
- Download Babushahi App
-
-