ਹਲਕਾ ਮੋਹਾਲੀ ਤੋਂ MLA ਕੁਲਵੰਤ ਸਿੰਘ ਹੋਰਾਂ ਕੀਤੀਆਂ 3 ਬੱਸਾਂ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ
ਮੋਹਾਲੀ 11 ਜੁਲਾਈ 2026 : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਦੇ ਤਹਿਤ ਅੱਜ ਮੋਹਾਲੀ ਤੋਂ ਤਿੰਨ ਵਿਵਸਥਾ ਰਵਾਨਾ ਹੋਈਆਂ ਵਿਧਾਇਕ ਕੁਲਵੰਤ ਸਿੰਘ ਵੱਲੋਂ ਇਹਨਾਂ ਤਿੰਨੋਂ ਬੱਸਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ ਸ਼ਰਧਾਲੂਆਂ ਨਾਲ ਭਰੀ ਗਈ ਪਰੀਆਂ ਤਿੰਨੋ ਬੱਸਾਂ ਨੂੰ ਰਵਾਨਾ ਕਰਨ ਦੇ ਦੌਰਾਨ ਵਿਧਾਇਕ ਕੁਲਵੰਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪਹਿਲਾਂ ਵਿਧਾਨ ਸਭਾ ਹਲਕਾ ਮੋਹਾਲੀ ਤੋਂ ਰੋਜ਼ਾਨਾ ਦੋ ਬੱਸਾਂ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਜਾਂਦੀਆਂ ਸਨ ਰਵਾਨਾ ਹੁੰਦੀਆਂ ਸਨ ਪਰੰਤੂ ਹੁਣ ਤੀਸਰੀ ਬੱਸ ਵੀ ਇਸ ਯੋਜਨਾ ਦੇ ਤਹਿਤ ਸ਼ੁਰੂ ਕੀਤੀ ਗਈ ਹੈ ਕਿਉਂਕਿ ਇਸ ਯਾਤਰਾ ਤੇ ਜਾਣ ਵਾਲੇ ਸ਼ਰਧਾਲੂਆਂ ਦੀ ਗਿਣਤੀ ਦਿਨ ਪ੍ਰਤੀ ਦਿਨ ਵਧਦੀ ਜਾ ਰਹੀ ਹੈ ਅਤੇ ਰਜਿਸਟਰੇਸ਼ਨ ਰਜਿਸਟਰੇਸ਼ਨ ਦਾ ਕੰਮ ਵੀ ਤੇਜੀ ਨਾਲ ਕੀਤਾ ਜਾ ਰਿਹਾ ਹੈ ਵਿਧਾਇਕ ਕੁਲਵੰਤ ਸਿੰਘ ਹੋਰਾਂ ਕਿਹਾ ਕਿ ਇਸ ਯਾਤਰਾ ਤੇ ਜਾਣ ਦੇ ਦੌਰਾਨ ਸ਼ਰਧਾਲੂਆਂ ਵੱਲੋਂ ਆਪਸੀ ਭਾਈਚਾਰਕ ਸਾਂਝ ਨੂੰ ਵਧਾਇਆ ਜਾਂਦਾ ਹੈ , ਸਵੇਰੇ 9 ਵਜੇ ਇਹ ਬੱਸਾਂ ਪਿੰਡ ਚਿੱਲਾ ਧੁਰਾਲੀ ਅਤੇ ਗਰੀਨ ਇਨਕਲੇਰ ਤੋਂ ਚੱਲੀਆਂ, ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਇਸ ਯਾਤਰਾ ਦੇ ਦੌਰਾਨ ਸੀਨੀਅਰ ਸਿਟੀਜਨ ਦੀ ਹਰ ਸਹੂਲਤ ਦਾ ਧਿਆਨ ਰੱਖਿਆ ਜਾ ਰਿਹਾ ਹੈ ਅਤੇ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਪੇਸ਼ ਨਾ ਆਵੇ ਇਸ ਦੇ ਲਈ ਇਨਾਂ ਬੱਸਾਂ ਦੇ ਵਿੱਚ ਹਰ ਵੇਲੇ ਇੱਕ ਡਾਕਟਰ ਅਤੇ ਗਾਈਡ ਵੀ ਉਪਲਬਧ ਕਰਵਾਇਆ ਗਿਆ ਹੈ, ਅਤੇ ਸਾਡੇ ਲਈ ਇਹ ਬੜੀ ਸਕੂਨ ਵਾਲੀ ਗੱਲ ਹੈ ਕਿ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਦੇ ਤਹਿਤ ਰੋਜ਼ਾਨਾ ਤਿੰਨ ਬੱਸਾਂ ਵਿਧਾਨ ਸਭਾ ਹਲਕਾ ਮੋਹਾਲੀ ਤੋਂ ਰਵਾਨਾ ਹੋ ਰਹੀਆਂ ਹਨ, ਸ਼ਰਧਾਲੂਆਂ ਵੱਲੋਂ ਸ੍ਰੀ ਦਰਬਾਰ ਸਾਹਿਬ ਸ੍ਰੀ ਦੁਰਗਿਆਨਾ ਮੰਦਿਰ ਰਾਮ ਤੀਰਥ ਵਾਲਮੀਕੀ ਮੰਦਰ ਬਾਘਾ ਬਾਰਡਰ ਅਤੇ ਜਲਿਆਂਵਾਲੇ ਬਾਗ ਦੇ ਦਰਸ਼ਨ ਕਰਨ ਲਈ ਜਾਂਦੇ ਹਨ , ਅੱਜ ਵਿਧਾਨ ਸਭਾ ਹਲਕਾ ਮਹਾਲੇ ਤੋਂ 77ਵੀਂ, 78ਵੀਂ ਅਤੇ 79ਵੀਂ ਬਸ ਦੇ ਰੂਪ ਵਿੱਚ 3 ਬੱਸਾਂ ਨੂੰ ਭੇਜਿਆ ਗਿਆ ਹੈ , ਇਸ ਮੌਕੇ ਤੇ ਪਿੰਡ ਚਿੱਲਾ ਵਿਖੇ ਅਮਨ ਸਿੰਘ, ਸੰਤੋਖ ਸਿੰਘ, ਕੁਲਵੰਤ ਸਿੰਘ ਅਤੇ ਕਾਕਾ ਸਿੰਘ ਮੌਜੂਦ ਰਹੇ, ਇਸ ਤੋਂ ਇਲਾਵਾ ਨਸੀਬ ਸਿੰਘ ਸੰਧੂ- ਕੌਂਸਲਰ, ਹਰਿੰਦਰ ਪਾਲ ਸਿੰਘ, ਮਾਨ ਭੁਪਿੰਦਰ ਸਿੰਘ , ਜਰਨੈਲ ਸਿੰਘ, ਦਲਵੀਰ ਸਿੰਘ, ਚੰਨਾ ਸਿੰਘ, ਗੁਰਨਾਮ ਸਿੰਘ, ਗੁਰਮੀਤ ਸਿੰਘ, ਪ੍ਰੀਤਮ ਸਿੰਘ, ਗੁਰਮੇਲ ਸਿੰਘ, ਸੰਤ ਸਿੰਘ , ਬਲਵੀਰ ਸਿੰਘ, ਭਜਨ ਸਿੰਘ, ਖੁਸ਼ਹਾਲ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਇਲਾਕੇ ਦੇ ਮੁਹਤਰਮ ਅਤੇ ਸ਼ਰਧਾਲੂ ਹਾਜ਼ਰ ਰਹੇ,
- Download Babushahi App
-
-