ਵਿਸ਼ਵ ਜਨਸੰਖਿਆ ਦਿਵਸ ਮਨਾਇਆ
*ਔਰਤਾਂ ਨੂੰ ਸਿੱਖਿਅਤ, ਸੁਤੰਤਰ ਬਣਾਉਣਾ ਜਨਸੰਖਿਆ ਕੰਟਰੋਲ ਕਰਨ ਵਿੱਚ ਕਰ ਸਕਦਾ ਹੈ ਮਦਦ : ਡਾ. ਹਰਵਿੰਦਰ ਸਿੰਘ*
*ਸੀ ਐਚ ਸੀ ਪਾਇਲ ਵਿਖੇ ਵਿਸ਼ਵ ਅਬਾਦੀ ਦਿਵਸ ਮਨਾਇਆ :-ਡਾ: ਹਰਵਿੰਦਰ ਸਿੰਘ*
ਰਵਿੰਦਰ ਢਿੱਲੋਂ
ਖੰਨਾ , 11 ਜੁਲਾਈ 2026 :
ਵਿਸ਼ਵ ਜਨਸੰਖਿਆ ਦਿਵਸ ਮੌਕੇ ਸਿਵਲ ਸਰਜਨ ਲੁਧਿਆਣਾ ਡਾ. ਰਮਨਦੀਪ ਕੌਰ ਅਤੇ ਸੀਨੀਅਰ ਮੈਡੀਕਲ ਅਫਸਰ ਡਾ. ਹਰਵਿੰਦਰ ਸਿੰਘ ਦੀ ਯੋਗ ਅਗਵਾਈ ਹੇਠ ਸੀ. ਐਚ. ਸੀ ਪਾਇਲ ਵਿਖ਼ੇ ਵਿਸ਼ਵ ਜਨਸੰਖਿਆ ਦਿਵਸ ਮਨਾਇਆ ਗਿਆ | ਇਸ ਮੌਕੇ ਡਾ. ਹਰਵਿੰਦਰ ਸਿੰਘ ਨੇ ਕਿਹਾ ਕਿ ਔਰਤਾਂ ਨੂੰ ਸਿੱਖਿਅਤ ਕਰਨਾ ਅਤੇ ਉਨ੍ਹਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣਾ ਆਬਾਦੀ ਨੂੰ ਕੰਟਰੋਲ ਕਰਨ ਵਿੱਚ ਅਹਿਮ ਭੂਮਿਕਾ ਨਿਭਾ ਸਕਦਾ ਹੈ। ਉਨ੍ਹਾਂ ਕਿਹਾ, “ਜਦੋਂ ਹਰ ਔਰਤ ਪੜ੍ਹੀ-ਲਿਖੀ, ਜ਼ਿੰਮੇਵਾਰੀਆਂ ਤੋਂ ਸੁਚੇਤ ਅਤੇ ਆਪਣੇ ਫਰਜ਼ਾਂ ਤੇ ਅਧਿਕਾਰਾਂ ਤੋਂ ਜਾਣੂ ਹੋਵੇਗੀ ਤਾਂ ਕੁਦਰਤੀ ਤੌਰ ’ਤੇ ਉਹ ਆਬਾਦੀ ਕੰਟਰੋਲ ਕਰਨ ਵਿੱਚ ਅਹਿਮ ਭੂਮਿਕਾ ਨਿਭਾਏਗੀ।
ਇਸ ਮੌਕੇ ਸੀ. ਐਚ. ਸੀ ਵਿਖ਼ੇ ਇਕ ਪ੍ਰਾਈਵੇਟ ਕਾਲਜ ਵਲੋਂ ਆਏ ਟ੍ਰੇਨਿੰਗ ਵਾਲੇ ਬੱਚਿਆਂ ਦੇ ਦਰਮਿਆਨ ਚਾਰਟ ਮੈਕਿੰਗ ਪ੍ਰਤੀਯੋਗਿਤਾ ਕਾਰਵਾਈ ਗਈ | ਇਸ ਦੌਰਾਨ ਸੀਨੀਅਰ ਮੈਡੀਕਲ ਅਫਸਰ ਡਾ. ਹਰਵਿੰਦਰ ਸਿੰਘ ਨੇ ਦਸਿਆ ਕੇ ਯੋਗ ਜੋੜਿਆਂ ਨੂੰ ਸੀਮਿਤ ਪਰਿਵਾਰ ਦੀ ਮਹੱਤਤਾ ਅਤੇ ਪਰਿਵਾਰ ਨਿਯੋਜਨ ਦੇ ਤਰੀਕਿਆਂ ਸਬੰਧੀ ਜਾਣਕਾਰੀ ਹੋਣੀ ਬੁਹਤ ਜ਼ਰੂਰੀ ਹੈ ।ਉਨ੍ਹਾਂ ਕਿਹਾ ਕਿ ਨਿਰੰਤਰ ਵੱਧ ਰਹੀ ਅਬਾਦੀ ਇੱਕ ਗੰਭੀਰ ਚਿੰਤਨ ਦਾ ਵਿਸ਼ਾ ਹੈ, ਜਿਸ 'ਤੇ ਕਾਬੂ ਪਾਉਣ ਲਈ ਜਿੱਥੇ ਸਰਕਾਰ ਆਪਣੀ ਸਰਗਰਮ ਭੂਮਿਕਾ ਨਿਭਾਅ ਰਹੀ ਹੈ, ਉੱਥੇ ਇਸ ਕਾਰਜ ਵਿੱਚ ਚੰਗੀ ਸਫਲਤਾ ਪ੍ਰਾਪਤ ਕਰਨ ਲਈ ਸਾਂਝੇ ਸਮਾਜਕ ਯਤਨਾਂ ਦੀ ਵੀ ਲੋੜ ਹੈ।ਉਨ੍ਹਾਂ ਕਿਹਾ ਕਿ ਸਿਹਤਮੰਦ ਪਰਿਵਾਰ ਲਈ ਲਾਜ਼ਮੀ ਹੈ ਕਿ ਦੋ ਬੱਚਿਆਂ ਦੇ ਜਨਮ ਵਿੱਚ ਘੱਟੋ ਘੱਟ ਤਿੰਨ ਸਾਲ ਦਾ ਫ਼ਰਕ ਰੱਖਿਆ ਜਾਵੇ ਅਤੇ ਵਿਆਹ ਸਹੀ ਉਮਰ ਵਿੱਚ ਕੀਤਾ ਜਾਵੇ।
ਇਸ ਮੌਕੇ ਡਾ.ਰੋਹਨ ਭਾਟੀਆ ਨੇ ਕਿਹਾ ਕਿ ਵਧਦੀ ਅਬਾਦੀ ਸਦਕਾ ਲੋਕਾਂ ਦੀ ਵੱਡੀ ਗਿਣਤੀ ਬੁਨਿਆਦੀ ਲੋੜਾਂ ਤੋਂ ਵਾਂਝੀ ਰਹਿ ਜਾਂਦੀ ਹੈ, ਜਿਸ ਲਈ ਪਰਿਵਾਰ ਨਿਯੋਜਨ ਦੇ ਕੱਚੇ ਅਤੇ ਪੱਕੇ ਤਰੀਕੇ ਅਪਨਾਏ ਜਾ ਸਕਦੇ ਹਨ, ਜਿਨ੍ਹਾਂ ਦੀ ਵਿਸਥਾਰਪੂਰਵਕ ਜਾਣਕਾਰੀ ਵੀ ਦਿਤੀ । ਉਨ੍ਹਾਂ ਕਿਹਾ ਕਿ ਇੰਨੀ ਤੇਜ਼ੀ ਨਾਲ ਆਬਾਦੀ ਦਾ ਵਧਣਾ ਵਿਕਾਸ ਦੇ ਰਾਹ ਵਿਚ ਨਿੱਤ ਨਵੀਆਂ ਵੰਗਾਰਾਂ ਖੜ੍ਹੀਆਂ ਕਰ ਰਿਹਾ ਹੈ ਅਤੇ ਵਧੀ ਆਬਾਦੀ ਕਰਕੇ ਗ਼ਰੀਬੀ, ਭੁੱਖਮਰੀ, ਅਨਪੜ੍ਹਤਾ, ਬੇਰੁਜ਼ਗਾਰੀ, ਮਹਿੰਗਾਈ ਤੇ ਪ੍ਰਦੂਸ਼ਣ ਆਦਿ ਵਿੱਚ ਵੀ ਬੇਪਨਾਹ ਵਾਧਾ ਹੋਇਆ ਹੈ।
- Download Babushahi App
-
-