ਆਮ ਆਦਮੀ ਪਾਰਟੀ ਵੱਲੋਂ ਔਰਤਾਂ ਨਾਲ ਕੀਤੇ ਵਾਅਦਿਆਂ ਤੋਂ ਮੁਕਰਨ ਦਾ ਦੋਸ਼: ਭਾਜਪਾ ਵੱਲੋਂ ਸੁਧਾਰ ਵਿਖੇ ਰੋਸ ਪ੍ਰਦਰਸ਼ਨ
ਸੁਧਾਰ (ਦੀਪਕ ਜੈਨ): ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਡਾ. ਰਾਜਿੰਦਰ ਸ਼ਰਮਾ ਦੀ ਅਗਵਾਈ ਹੇਠ ਅੱਜ ਇੱਥੇ ਭਾਜਪਾ ਮਹਿਲਾ ਮੋਰਚਾ ਵੱਲੋਂ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨ ਦੌਰਾਨ ਆਗੂਆਂ ਨੇ ਦੋਸ਼ ਲਾਇਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਚੋਣਾਂ ਦੌਰਾਨ ਔਰਤਾਂ ਨੂੰ ਦਿੱਤੀ ਹਰੇਕ ਮਹੀਨੇ 1,000 ਰੁਪਏ ਦੇਣ ਦੀ ਗਰੰਟੀ ਤੋਂ ਭੱਜ ਰਹੀ ਹੈ ਅਤੇ ਹੁਣ ਚੋਣਾਂ ਨੇੜੇ ਆਉਣ 'ਤੇ ਸ਼ਰਤਾਂ ਲਾ ਕੇ ਮਹਿਲਾਵਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
51 ਮਹੀਨਿਆਂ ਦਾ ਬਕਾਇਆ ਦੇਣ ਦੀ ਮੰਗ
ਡਾ. ਰਾਜਿੰਦਰ ਸ਼ਰਮਾ ਨੇ ਕਿਹਾ ਕਿ ਪਾਰਟੀ ਨੇ ਬਿਨਾਂ ਕਿਸੇ ਸ਼ਰਤ ਦੇ ਹਰੇਕ ਮਹਿਲਾ ਨੂੰ ਮਹੀਨਾਵਾਰ ਰਾਸ਼ੀ ਦੇਣ ਦਾ ਵਾਅਦਾ ਕੀਤਾ ਸੀ, ਪਰ 51 ਮਹੀਨੇ ਬੀਤ ਜਾਣ ਤੋਂ ਬਾਅਦ ਹੁਣ ਜਦੋਂ ਵਿਧਾਨ ਸਭਾ ਚੋਣਾਂ ਸਿਰ 'ਤੇ ਹਨ, ਤਾਂ ਸਰਕਾਰ ਨੂੰ ਮਹਿਲਾਵਾਂ ਦੀ ਯਾਦ ਆਈ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਜਿਨ੍ਹਾਂ ਔਰਤਾਂ ਲਈ ਰਾਸ਼ੀ ਜਾਰੀ ਕਰਨ ਦਾ ਐਲਾਨ ਕੀਤਾ ਹੈ, ਉਹ ਸਿਰਫ਼ ਆਉਂਦੇ ਤਿੰਨ ਮਹੀਨਿਆਂ ਲਈ ਹੈ, ਜਦਕਿ ਹਰੇਕ ਮਹਿਲਾ ਦਾ ਪਿਛਲੇ ਸਮੇਂ ਦਾ 51,000 ਰੁਪਏ ਬਕਾਇਆ ਬਣਦਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਔਰਤਾਂ ਨੂੰ ਕੋਈ ਭੀਖ ਨਹੀਂ, ਸਗੋਂ ਉਨ੍ਹਾਂ ਦਾ ਬਣਦਾ ਹੱਕ ਚਾਹੀਦਾ ਹੈ ਅਤੇ ਸਰਕਾਰ ਨੂੰ ਬਿਨਾਂ ਕਿਸੇ ਸ਼ਰਤ ਦੇ ਪੂਰੀ ਬਕਾਇਆ ਰਾਸ਼ੀ ਜਾਰੀ ਕਰਨੀ ਚਾਹੀਦੀ ਹੈ।
ਰੋਸ ਪ੍ਰਦਰਸ਼ਨ ਵਿੱਚ ਇਹ ਆਗੂ ਹੋਏ ਸ਼ਾਮਲ
ਇਸ ਮੌਕੇ ਮਹਿਲਾ ਮੋਰਚਾ ਦੀ ਪ੍ਰਧਾਨ ਸਰਬਜੀਤ ਕੌਰ, ਜ਼ਿਲ੍ਹਾ ਜਨਰਲ ਸਕੱਤਰ ਪ੍ਰਦੀਪ ਜੰਡ, ਬਾਲ ਕ੍ਰਿਸ਼ਨ ਗਰਗ, ਪਰਮਜੀਤ ਸਿੰਘ ਟੂਸੇ, ਯਸ਼ਪਾਲ ਸ਼ਰਮਾ, ਸ਼ੁਭਮ ਮੁੱਲਾਂਪੁਰ, ਸੁਰੇਸ਼ ਗਰਗ, ਗੌਰਵ ਗੁਪਤਾ, ਮਹੀਪਾਲ ਕੁਮਾਰ, ਸਪਨਾ ਰਾਣੀ, ਅਵਤਾਰ ਸਿੰਘ, ਹਰਵਿੰਦਰ ਸਿੰਘ, ਧਰਮਿੰਦਰ ਸਿੰਘ ਰਾਏਕੋਟ, ਅਮਰਜੀਤ ਸਿੰਘ ਖ਼ਾਲਸਾ, ਸਪਨਦੀਪ ਕੌਰ, ਨਿਸ਼ਾ ਵਰਮਾ, ਰੇਣੂ ਚੋਪੜਾ, ਵਿਕਾਸ ਚੋਪੜਾ, ਸੁਮਨ ਟੰਡਨ, ਮੋਨਾ ਵਰਮਾ, ਅਨੀਤਾ, ਅੰਜੂ ਮਹਿੰਦਰੂ, ਮਨਕਰਨ ਕੁਮਾਰ, ਹਰਜਿੰਦਰ ਕੌਰ, ਮਨਜੀਤ ਕੌਰ, ਰਾਜਵਿੰਦਰ ਕੌਰ, ਚਰਨਜੀਤ ਕੌਰ, ਜਸਬੀਰ ਕੌਰ, ਰਾਣੀ, ਬਲਜਿੰਦਰ ਕੌਰ, ਪ੍ਰਭਜੋਤ ਕੌਰ, ਜਸਵਿੰਦਰ ਕੌਰ, ਕੁਲਵੰਤ ਕੌਰ, ਮਹਿੰਦਰ ਕੌਰ, ਮਹਿੰਦਰ ਦੇਵ, ਧਰਮਿੰਦਰ ਸੁਧਾਰ, ਅਵਤਾਰ ਸਿੰਘ ਅਕਾਲਗੜ੍ਹ, ਸੋਹਣ ਸਿੰਘ ਭੱਠੇ ਵਾਲੇ, ਹਰਮਹਿੰਦਰ ਸਿੰਘ ਅਤੇ ਵਿਸ਼ਾਲ ਮੁੱਲਾਂਪੁਰ ਸਮੇਤ ਵੱਡੀ ਗਿਣਤੀ ਵਿੱਚ ਵਰਕਰ ਹਾਜ਼ਰ ਸਨ।
- Download Babushahi App
-
-