ਗੁਜਰਾਤ ਦੀ ਗੱਡੀ 'ਚੋਂ ਦੋ ਨੌਜਵਾਨ 62 ਲੱਖ ਨਕਦੀ ਸਮੇਤ ਪੁਲਿਸ ਨੇ ਦਬੋਚੇ
ਆਖਰ ਕਿੱਥੇ ਵਰਤੀ ਜਾਣੀ ਸੀ ਨਗਦੀ,ਇਨਕਮ ਟੈਕਸ ਵਿਭਾਗ ਕਰ ਰਿਹੈ ਜਾਂਚ
ਰੋਹਿਤ ਗੁਪਤਾ, ਗੁਰਦਾਸਪੁਰ
ਸ਼ਹਿਰ ਵਿੱਚ ਕਾਨੂੰਨ ਵਿਵਸਥਾ ਬਣਾਏ ਰਖਣ ਲਈ ਜਿਲਾ ਗੁਰਦਾਸਪੁਰ ਪੁਲਿਸ ਵੱਲੋਂ ਵੱਖ-ਵੱਖ ਥਾਵਾਂ ਤੇ ਨਾਕੇਬੰਦੀ ਕਰਕੇ ਚੈੱਕਿੰਗ ਕੀਤੀ ਜਾ ਰਹੀ ਹੈ ਅਜਿਹੀ ਹੀ ਇੱਕ ਵਿਸ਼ੇਸ਼ ਨਾਕੇਬੰਦੀ ਦੌਰਾਨ ਪੁਲਿਸ ਨੇ ਕਰੇਟਾ ਕਰ ਤੇ ਆ ਰਹੇ ਦੋ ਗੁਜਰਾਤੀ ਨੌਜਵਾਨਾਂ ਨੂੰ 62 ਲੱਖ ਰੁਪਏ ਦੀ ਨਗਦੀ ਸਮੇਤ ਗ੍ਰਿਫਤਾਰ ਕੀਤਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਦੋਨੋਂ ਹੀ ਨੌਜਵਾਨ 20 ਸਾਲ ਤੋਂ ਘੱਟ ਉਮਰ ਦੇ ਹਨ। ਹੁਣ ਇਹਨਾਂ ਨੂੰ ਇਨਕਮ ਟੈਕਸ ਵਿਭਾਗ ਨੂੰ ਸੌਂਪ ਦਿੱਤਾ ਗਿਆ ਹੈ ਤੇ ਇਹ ਜਾਂਚ ਕੀਤੀ ਜਾ ਰਹੀ ਹੈ ਕਿ ਆਖਰ ਇਨੀ ਵੱਡੀ ਮਾਤਰਾ ਵਿੱਚ ਨਗਦੀ ਇਹ ਕਿੱਥੇ ਲੈ ਜਾ ਰਹੇ ਸੀ ਅਤੇ ਕਿੱਥੇ ਵਰਤੀ ਜਾਣੀ ਸੀ।
ਡੀਐਸਪੀ ਸ਼ਾਹਬਾਜ਼ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸ਼ਹਿਰ ਦੇ ਐਂਟਰੀ ਪੁਆਇੰਟ ਬੱਬਰੀ ਨਾਕੇ ਤੇ ਪੁਲਿਸ ਵੱਲੋਂ ਨਾਕੇਬੰਦੀ ਕਰ ਚੈਕਿੰਗ ਕੀਤੀ ਜਾ ਰਹੀ ਸੀ ਕਿ ਇਸ ਦੌਰਾਨ ਇਕ ਬਿਨਾਂ ਨੰਬਰ ਪਲੇਟ ਦੀ ਚਿੱਟੇ ਰੰਗ ਵੀ ਕਰੇਟਾ ਕਾਰ ਦਿਖਾਈ ਦਿੱਤੀ ਜਿਸ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਤਾਂ ਗੱਡੀ ਸਵਾਰਾਂ ਕੋਲ ਗੱਡੀ ਦੇ ਕਾਗਜ ਵੀ ਨਹੀਂ ਸਨ । ਜਦੋਂ ਗੱਡੀ ਦੀ ਤਲਾਸ਼ੀ ਲਈ ਗਈ ਤਾਂ ਗੱਡੀ ਵਿੱਚੋਂ ਵੱਡੀ ਮਾਤਰਾ ਵਿੱਚ ਨਕਦੀ ਬਰਾਮਦ ਹੋਈ । ਦੋਵੇਂ ਨੌਜਵਾਨ ਅਹਿਮਦਾਬਾਦ ਦੇ ਰਹਿਣ ਵਾਲੇ ਹਨ ਅਤੇ 62 ਲੱਖ ਰੁਪਏ ਦੀ ਵੱਡੀ ਰਕਮ ਲੈ ਕੇ ਕਿਤੇ ਜਾ ਰਹੇ ਸਨ। ਇਹਨਾਂ ਨੂੰ ਗਿਰਫਤਾਰ ਕਰਕੇ ਇਨਕਮ ਟੈਕਸ ਵਿਭਾਗ ਦੇ ਹਵਾਲੇ ਕਰ ਦਿੱਤਾ ਗਿਆ ਹੈ ਅਤੇ ਵਿਭਾਗ ਇਹਨਾਂ ਤੋਂ ਪੁੱਛਗਿਛ ਕਰ ਰਿਹਾ ਹੈ ਕਿ ਆਖਰ ਇਹਨਾਂ ਕੋਲ ਇਨੀ ਵੱਡੀ ਮਾਤਰਾ ਵਿੱਚ ਨਕਦੀ ਕਿੱਥੋਂ ਆਈ ਅਤੇ ਇਹ ਕਿੱਥੇ ਵਰਤੀ ਜਾਣੀ ਸੀ।
- Download Babushahi App
-
-