ਸੇਂਟ ਕਬੀਰ ਪਬਲਿਕ ਸਕੂਲ ਦੀ ਨਾਨ-ਮੈਡੀਕਲ ਦੀ ਵਿਦਿਆਰਥਣ ਅੰਕਿਤਾ ਸ਼ਰਮਾ 97.6 ਫ਼ੀਸਦੀ ਅੰਕ ਲੈ ਕੇ ਜਿਲ੍ਹੇ ਵਿੱਚੋਂ ਮੋਹਰੀ ਰਹੀ ...
ਰੋਹਿਤ ਗੁਪਤਾ
ਗੁਰਦਾਸਪੁਰ 22 ਮਈ 2026- ਸੀ.ਬੀ.ਐਸ.ਈ ਬੋਰਡ ਦੇ (2025-2026) ਦੇ ਐਲਾਨੇ ਗਏ ਬਾਰਵੀਂ ਜਮਾਤ ਦੇ ਨਤੀਜਿਆਂ ਵਿੱਚੋਂ ਸੇਂਟ ਕਬੀਰ ਪਬਲਿਕ ਸਕੂਲ ਸੁਲਤਾਨਪੁਰ- ਗੁਰਦਾਸਪੁਰ ਦੀ ਵਿਦਿਆਰਥਣ ਅੰਕਿਤਾ ਸ਼ਰਮਾ ਨੇ ਆਪਣੀ ਹੱਢ-ਭੰਨਵੀਂ ਮਿਹਨਤ ਦਾ ਸਬੂਤ ਦੇ ਕੇ ਮੀਲ ਪੱਥਰ ਸਾਬਿਤ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਤੇ ਖੁਸ਼ੀ ਪ੍ਰਗਟ ਕਰਦਿਆਂ ਪ੍ਰਿੰਸੀਪਲ ਐਸ.ਬੀ.ਨਾਯਰ ਜੀ ਨੇ ਦੱਸਿਆ ਕਿ ਨਾਨ- ਮੈਡੀਕਲ ਗਰੁੱਪ ਦੀ ਵਿਦਿਆਰਥਣ ਅੰਕਿਤਾ ਸ਼ਰਮਾ ਸਪੁੱਤਰੀ ਗਗਨਦੀਪ ਸ਼ਰਮਾ, ਮਾਤਾ ਪ੍ਰੇਮ ਲਤਾ ਵਾਸੀ ਜਲਾਲਪੁਰ ਬੇਦੀਆਂ ਨੇ 97.6 ਫੀਸਦੀ ਅੰਕ ਲੈ ਕੇ ਗੁਰਦਾਸਪੁਰ ਜ਼ਿਲ੍ਹੇ ਦੇ ਮੋਹਰੀ ਸਕੂਲਾਂ ਵਿੱਚੋਂ ਇੱਕ ਬਣ ਕੇ ਮਾਪਿਆਂ ਅਤੇ ਸਕੂਲ ਦਾ ਨਾਮ ਰੋਸ਼ਨ ਕੀਤਾ ਹੈ। ਪੇਂਡੂ ਇਲਾਕੇ ਵਿੱਚ ਰਹਿਣ ਦੇ ਬਾਵਜੂਦ ਸਕੂਲੀ ਅਧਿਆਪਕਾਂ ਦੀ ਸਿੱਖਿਆ ਤਹਿਤ ਅਤੇ ਆਪਣੀ ਲਗਨ ਨੂੰ ਕਾਇਮ ਰੱਖਦਿਆਂ ਹੋਇਆ ਅੰਕਿਤਾ ਸ਼ਰਮਾ ਨੇ ਪੰਜਾਬੀ ਵਿਸ਼ੇ ਵਿੱਚੋਂ 100/100 ਅੰਕ, ਅੰਗਰੇਜ਼ੀ ਅਤੇ ਗਣਿਤ ਵਿਸੇ਼ ਵਿੱਚੋਂ 98, ਕੈਮਿਸਟਰੀ ਵਿੱਚੋਂ 97, ਬਾਇਓਲੋਜੀ ਵਿਸ਼ੇ 93 ਅਤੇ ਫਿਜਿ਼ਕਸ ਵਿੱਚੋਂ 88 ਅੰਕ ਲੈ ਕੇ ਸਾਰਿਆਂ ਨੂੰ ਮਿਹਨਤ ਦਾ ਸਬੂਤ ਦਿੱਤਾ ਹੈ।
ਸਕੂਲ ਪਹੁੰਚਣ ਤੇ ਪ੍ਰਿੰਸੀਪਲ ਐਸ.ਬੀ. ਨਾਯਰ ਜੀ, ਮੈਨੇਜਮੈਂਟ ਮੈਂਬਰ ਮੈਡਮ ਨਵਦੀਪ ਕੌਰ ਜੀ ਤੇ ਕੁਲਦੀਪ ਕੌਰ ਜੀ ਦੁਆਰਾ ਮੂੰਹ ਮਿੱਠਾ ਕਰਵਾਉਂਦਿਆ ਵਧਾਈ ਦਿੱਤੀ ਗਈ। ਇਸ ਮੌਕੇ ਵਿਦਿਆਰਥਣ ਨੇ ਦੱਸਿਆ ਕਿ ਆਉਣ ਵਾਲੇ ਸਮੇਂ ਵਿੱਚ ਉਸਦਾ ਟੀਚਾ ਹੈ ਕਿ ਯੂ.ਪੀ.ਐੱਸ.ਈ ਦੀ ਪ੍ਰੀਖਿਆ ਪਾਸ ਕਰਕੇ ਆਈ.ਏ.ਐਸ ਅਫ਼ਸਰ ਬਣੇ ਅਤੇ ਆਪਣਾ ਤੇ ਆਪਣੇ ਪਰਿਵਾਰ ਦਾ ਸੁਪਨਾ ਪੂਰਾ ਕਰ ਸਕੇ।ਅੰਕਿਤਾ ਸ਼ਰਮਾ ਨੇ ਵੀ ਖੁਸ਼ੀ ਪ੍ਰਗਟ ਕਰਦਿਆ ਦੱਸਿਆ ਕਿ ਉਸ ਨੇ ਬਿਨਾਂ ਟਿਊਸ਼ਨ ਦੇ ਸਿਰਫ਼ ਸਕੂਲੀ ਅਧਿਆਪਕਾਂ ਦੀ ਯੋਗ ਅਗਵਾਈ ਨਾਲ ਦਸਵੀਂ ਵਿੱਚੋਂ ਵੀ 97•8 ਫੀਸਦੀ ਅੰਕ ਲਏ ਸਨ ਤੇ ਹੁਣ ਬਾਰਵੀਂ ਵਿੱਚੋਂ ਵੀ ਜਿਲ੍ਹਾ ਮੋਹਰੀ ਬਣ ਕੇ ਉਹਨਾਂ ਦਾ ਮਾਣ ਵਧਾਇਆ ਹੈ ਉਹ ਆਪਣੀ ਕਾਮਯਾਬੀ ਦਾ ਸਿਹਰਾ ਆਪਣੀ ਮਿਹਨਤ ਦੇ ਨਾਲ- ਨਾਲ ਸਕੂਲ ਅਧਿਆਪਕਾਂ ਨੂੰ ਵੀ ਦੇਣਾ ਚਾਹੁੰਦੀ ਹੈ।
ਸਕੂਲੀ ਅਧਿਆਪਕਾਂ ਦੁਆਰਾ ਵੀ ਅੰਕਿਤਾ ਸ਼ਰਮਾ ਨੂੰ ਹਮੇਸ਼ਾ ਅੱਗੇ ਵੱਧਦੇ ਰਹਿਣ ਦੀ ਪ੍ਰੇਰਨਾ ਦਿੰਦਿਆਂ ਹੋਇਆਂ ਆਸ਼ੀਰਵਾਦ ਦਿੱਤਾ ਗਿਆ। ਇਸ ਮੌਕੇ ਸਕੂਲੀ ਕੋਆਰਡੀਨੇਟਰ ਮੈਂਬਰ ਤੇ ਅਧਿਆਪਕ ਸਾਮਲ ਸਨ।
- Download Babushahi App
-
-