ਕਾਲੀ ਮਾਤਾ ਮੰਦਿਰ ਦੇ ਨਵੀਨੀਕਰਨ ਤੇ ਪੰਜਾਬ ਸਰਕਾਰ ਦਾ ਧੰਨਵਾਦ
ਪਰ ਨਵੀਨੀਕਰਨ ਦੀ ਆੜ ਵਿੱਚ ਸਿਵਲ ਪ੍ਰਸ਼ਾਸ਼ਨ ਪਟਿਆਲਾ ਸ਼ਹਿਰ ਅੰਦਰ ਰਾਜਨੀਤੀ ਕਰਨ ਤੋਂ ਗੁਰੇਜ਼ ਕਰੇ — ਬ੍ਰਹਮਾਨੰਦ ਗਿਰੀ
ਗੁਰਪ੍ਰੀਤ ਸਿੰਘ ਜਖਵਾਲੀ
ਪਟਿਆਲਾ 22 ਮਈ 2026:- ਨਿੱਜੀ ਸਥਾਨ ਤੇ ਸ੍ਰੀ ਹਿੰਦੂ ਤਖਤ ਮੁੱਖੀ ਮਹਾਂ ਮੰਡਰੇਸ਼ਵਰ ਬ੍ਰਹਮਾ ਨੰਦ ਗਿਰੀ ਨੇ ਚੁਨਿੰਦੇ ਸਾਥੀਆਂ ਵਿੱਚ ਪ੍ਰੈਸ ਨੂੰ ਇੱਕ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਪਿਛਲੀਆਂ ਸਰਕਾਰਾਂ ਵਲੋਂ ਲੰਮੇ ਸਮੇਂ ਤੋਂ ਕਾਲੀ ਮਾਤਾ ਮੰਦਿਰ ਨੂੰ ਅੱਖੋ ਪਰੋਖੇ ਰੱਖਿਆ ਗਿਆ ਸੀ। ਚਾਹੇ ਰਾਜ ਕਰਨ ਵਾਲੇ ਪਟਿਆਲਾ ਸ਼ਹਿਰ ਜਾਂ ਪਟਿਆਲਾ ਤੋਂ ਬਾਹਰਲੇ ਹੋਣ ਪਰ ਸਭ ਨੇ ਕਾਲੀ ਮਾਤਾ ਮੰਦਿਰ ਪ੍ਰਤੀ ਇਕੋ ਜਿਹਾ ਰੁੱਖ ਅਖਤਿਆਰ ਕੀਤਾ ਹੋਇਆ ਸੀ। ਮੌਜੂਦਾ ਸਰਕਾਰ ਨੇ ਕਾਲੀ ਮਾਤਾ ਮੰਦਿਰ ਦੀ ਨਵੀਨੀਕਰਨ ਨੂੰ ਲੈ ਕੇ ਬਹੁਤ ਗੰਭੀਰਤਾ ਦਿਖਾਈ ਹੈ ਇੱਕ ਚੰਗਾ ਕੰਮ ਕੀਤਾ ਜਾ ਰਿਹਾ ਹੈ। ਪਰ ਬਾਵਜੂਦ ਇਸ ਦੇ ਮੰਦਿਰ ਅੰਦਿਰ ਸਿਵਲ ਪ੍ਰਸ਼ਾਸ਼ਨ ਵਲੋਂ ਸਰਕਾਰ ਨੂੰ ਢਾਹ ਲਾਉਣ ਦੇ ਨਜਰੀਏ ਨਾਲ ਰਾਜਨੀਤੀ ਕੀਤੀ ਜਾ ਰਹੀ ਹੈ। ਜਦੋਂ ਕਿ ਮੰਦਿਰ ਅੰਦਰ ਪਿਛਲੇ 24—25 ਸਾਲਾਂ ਤੋਂ ਹਨੁੰਮਾਨ ਚਲੀਸੇ ਦਾ ਪਾਠ ਸ੍ਰੀ ਹਨੂੰਮਾਨ ਰਾਮ ਸੇਵਾ ਦਲ, ਸ਼ਿਵ ਸੈਨਾ ਹਿੰਦੁਸਤਾਨ ਦੀ ਸ਼ਾਖਾ ਵਲੋਂ ਕੀਤਾ ਜਾ ਰਿਹਾ ਹੈ ਤੇ ਪਾਠ ਉਪਰੰਤ ਉਹਨਾਂ ਦਾ ਪਾਠ ਪੂਜਾ ਵਾਲਾ ਸਮਾਨ ਹੀ ਮੰਦਿਰ ਦੇ ਅੰਦਰ ਹੀ ਰੱਖਿਆ ਜਾਂਦਾ ਹੈ। ਜਦੋਂ ਕਿ ਪਾਠ ਤੇ ਪਾਬੰਦੀ ਲਾਉਣ ਦੀ ਨਿਯਤ ਨਾਲ ਐਸ.ਡੀ.ਐਮ. ਪਟਿਆਲਾ ਵੱਲੋਂ ਸੰਸਥਾ ਨੂੰ ਨੋਟਿਸ ਤੱਕ
ਜਾਰੀ ਕਰ ਦਿੱਤਾ ਗਿਆ ਜਦੋ ਕਿ ਮੰਦਿਰ ਦੇ ਗਲਿਆਰੇ ਅੰਦਰ ਕਈ ਸੰਸਥਾਵਾਂ ਵਲੋਂ ਮੰਦਿਰ ਦੀ ਬਿਲਡਿੰਗ ਦੇ ਕਮਰਿਆਂ ਉਪਰ ਸਾਲਾਬੱਧੀ ਕਬਜਾ ਜਮਾਇਆ ਹੋਇਆ ਹੈ ਅਨੇਕਾਂ ਪ੍ਰਕਾਰ ਦੀ ਮੰਦਿਰ ਦੇ ਗਲਿਆਰੇ ਅੰਦਰ ਗੈਰ ਕਾਨੂੰਨੀ ਤਰੀਕੇ ਨਾਲ ਮਾਇਆ ਇਕੱਤਰ ਕੀਤੀ ਜਾਦੀ ਹੈ ਮੰਦਿਰ ਦੀ ਨਵੀਂ ਬਣੀ ਪਾਰਕਿੰਗ, ਜੁੱਤਾ ਘਰ ਦੀ ਬਿਲਡਿੰਗ ਵਿੱਚ ਵੀ ਨਜਾਇਜ ਕਬਜੇ ਕੀਤੇ ਹੋਏ ਹਨ ਉਹਨਾਂ ਵੱਲ ਐਸ.ਡੀ.ਐਮ. ਪਟਿਆਲਾ ਦਾ ਕੋਈ ਧਿਆਨ ਨਹੀਂ। ਇੱਕ ਨਿਰੋਲ ਧਰਮ ਪ੍ਰਚਾਰ ਕਰ ਰਹੀ ਸੰਸਥਾ ਨੂੰ ਪ੍ਰੈਸ਼ਰਾਈਜ਼ ਕਰਨਾ ਅਤੀ ਮੰਦਭਾਗਾ ਹੈ। ਜਦੋਂ ਕਿ ਮੰਦਿਰ ਦੇ ਅੰਦਰ ਕੰਮ ਕਰਨ ਵਾਲੇ ਪੁਜਾਰੀਆਂ ਦੇ ਚਾਹ ਪਾਣੀ ਵਾਲੇ ਕਮਰੇ ਨੂੰ ਖਾਲੀ ਕਰਵਾਉਣਾ ਵੀ ਮੰਦਭਾਗਾ ਹੈ। ਜਦੋਂ ਕਿ ਮੰਦਿਰ ਮਰਿਆਦਾ ਨੂੰ ਮੁੱਖ ਰੱਖਦੇ ਮੰਦਿਰ ਅੰਦਰ ਕੰਮ ਕਰਨ ਵਾਲੀ ਲੇਬਰ ਮਿਸਤਰੀ ਆਦਿ ਜੁੱਤੇ ਚਪਲਾ ਦਾ ਪ੍ਰਯੋਗ ਗੋਰੀ ਮਾਤਾ ਮੰਦਿਰ ਪ੍ਰਾਗਨ, ਹਨੂੰਮਾਨ ਮੰਦਿਰ ਪ੍ਰਯਾਗਨ, ਸਮੱਤ ਮੰਦਿਰ ਦੇ ਅੰਦਰ ਕੀਤਾ ਜਾ ਰਿਹਾ ਹੈ। ਗੌਰੀ ਮਾਤਾ ਮੰਦਿਰ ਦੇ ਬਾਹਰ ਲੱਗੇ ਪੱਥਰ ਦੇ ਹਾਥੀ ਵੀ ਖੰਡਿਤ ਹੋਏ ਹਨ ਜ਼ੋ ਕਿ ਪ੍ਰਸ਼ਾਸ਼ਨ ਦੀ ਅਣਗਹਿਲੀ ਦਾ ਨਤੀਜਾ ਹਨ। ਪੰਜਾਬ ਸਰਕਾਰ ਦੇ ਰਾਜ ਨੇਤਾਵਾਂ ਨੂੰ ਚਾਹੀਦਾ ਹੈ ਕਿ ਪ੍ਰਸ਼ਾਸ਼ਨ ਵਲੋਂ ਕੀਤੀਆਂ ਜਾਂਦੀਆਂ ਆਪ ਹਦੂਦੀਆ ਨੂੰ ਨੱਥ ਪਾਈ ਜਾਵੇ ਨਹੀਂ ਤਾਂ ਆਉਣ ਵਾਲੇ ਦਿਨਾਂ ਵਿੱਚ ਪਟਿਆਲਾ ਸ਼ਹਿਰ ਦੇ ਸਮੱਸਥ ਹਿੰਦੂ ਜਥੇਬੰਦੀਆਂ ਦੀ ਇਕੱਤਰਤਾ ਕਰਨੀ ਜਰੂਰੀ ਹੈ। ਇਕੱਤਤਾ ਤੋਂ ਬਾਅਦ ਅਗਲੀ ਰਣਨੀਤੀ ਉਲੀਕੀ ਜਾਵੇਗੀ। ਨਾਲ ਹੀ ਪਟਿਆਲਾ ਦੇ ਸਮੱਸਥ ਪ੍ਰੈਸ ਕਲੱਬਾਂ ਨਾਲ ਪ੍ਰੈਸ ਵਾਰਤਾ ਕੀਤੀ ਜਾਵੇਗੀ।
- Download Babushahi App
-
-