ਅਕਾਲੀ ਆਗੂ ਦੇ ਪੁੱਤਰ ’ਤੇ ਕਾਤਲਾਨਾ ਹਮਲਾ ਕਰਨ ਦੇ ਮਾਮਲੇ ’ਚ ਦੋ ਮੁਲਜਮ ਗ੍ਰਿਫਤਾਰ
ਅਸ਼ੋਕ ਵਰਮਾ
ਬਠਿੰਡਾ, 22 ਮਈ 2025 : ਬਠਿੰਡਾ ਪੁਲਿਸ ਨੇ ਕੁੱਝ ਦਿਨ ਪਹਿਲਾਂ ਭੁੱਚੋ ੍ਰੰਡੀ ਨਾਲ ਸਬੰਧਤ ਸ਼ੋਮਣੀ ਅਕਾਲੀ ਦਲ ਦੇ ਆਗੂ ਨਰਦੀਪ ਕੁਮਾਰ ਉਰਫ ਕੱਦੂ ਦੇ ਗੱਭਰੂ ਪੁੱਤ ’ਤੇ ਤੇਜਧਾਰਾਂ ਨਾਲ ਕਾਤਲਾਨਾ ਹਮਲਾ ਕਰਨ ਦੇ ਮਾਮਲੇ ’ਚ ਦੋ ਮੁਲਜਮਾਂ ਨੂੰ ਗ੍ਰਿਫਤਾਰ ਕਰਨ ’ਚ ਸਫਲਤਾ ਹਾਸਲ ਕਰ ਲਈ ਹੈ। ਨਰਦੀਪ ਸਿੰਘ ਉਰਫ ਕੱਦੂ ਨਗਰ ਕੌਂਸਲ ਭੁੱਚੋ ਮੰਡੀ ਦੀਆਂ ਚੋਣਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਦਾ ਉਮੀਦਵਾਰ ਹੈ ਜਿਸ ਕਰਕੇ ਇਸ ਹਮਲਾ ਮਾਮਲੇ ਨੂੰ ਸਿਆਸੀ ਰੰਜਿਸ਼ ਨਾਲ ਜੋੜਕੇ ਦੇਖਿਆ ਜਾ ਰਿਹਾ ਸੀ। ਹੁਣ ਜਦੋਂ ਪੁਲਿਸ ਨੇ ਤਫਤੀਸ਼ ਨੂੰ ਅੱਗੇ ਵਧਾਇਆ ਤਾਂ ਮਾਮਾਲਾ ਨਸ਼ੇ ਦੀ ਹਾਲਤ ’ਚ ਹੋਈ ਲੜਾਈ ਦਾ ਨਿਕਲਿਆ ਹੈ। ਐਸ ਪੀ ਸਿਟੀ ਨਰਿੰਦਰ ਸਿੰਘ ਨੇ ਅੱਜ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਇਸ ਵਾਰਦਾਤ ਲਈ ਵਰਤਿਆ ਕਾਪਾ ਅਤੇ ਮੋਟਰਸਾਈਕਲ ਬਰਾਮਦ ਕਰ ਲਿਆ ਹੈ।
ਉਨ੍ਹਾਂ ਦੱਸਿਆ ਕਿ 16 ਮਈ ਨੂੰ ਆਦੇਸ਼ ਹਸਪਤਾਲ ਬਠਿੰਡਾ ਵੱਲੋਂ ਇੱਕ ਵਿਅਕਤੀ ਜੈਦੀਪ ਗਰਗ ਪੁੱਤਰ ਨਰਦੀਪ ਕੁਮਾਰ ਗਰਗ ਸੱਟਾਂ ਲੱਗਣ ਕਾਰਨ ਆਦੇਸ਼ ਹਸਪਤਾਲ ਦਾਖਲ ਹੋਣ ਸਬੰਧੀ ਇੱਕ ਸੂਚਨਾ ਮਿਲੀ ਸੀ । ਥਾਣਾ ਨਥਾਣਾ ਪੁਲਿਸ ਨੇ 17 ਮਈ ਨੂੰ ਇਸ ਸਬੰਧ ’ਚ ਅਣਪਛਾਤਿਆਂ ਖਿਲਾਫ ਮੁਕੱਦਮਾ ਦਰਜ ਕੀਤਾ ਸੀ ਜਿਸ ਦੀ ਗੁੱਥੀ ਸੁਲਝਾਉਣ ਲਈ ਵੱਖ ਵੱਖ ਟੀਮਾਂ ਬਣਾਈਆਂ ਗਈਆਂ ਸਨ। ਐਸਪੀ ਨੇ ਦੱਸਿਆ ਕਿ ਪੁਲਿਸ ਨੇ ਤਫਤੀਸ਼ ਤੋਂ ਬਾਅਦ ਚਾਰ ਵਿਅਕਤੀਆਂ ਸੁੰਦਰ ਸਿੰਘ ਉਰਫ ਖੁਸ਼ੀ ਪੁੱਤਰ ਕੁਲਦੀਪ ਸਿੰਘ ਵਾਸੀ ਗੁਰੂ ਅਰਜਨ ਦੇਵ ਨਗਰ, , ਗੁਰਪ੍ਰੀਤ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਵਰਮਾ ਬਸਤੀ ਵਾਰਡ ਨੰਬਰ 07, ਕਰਨ ਸਿੰਂਘ ਉਰਫ ਫਿਰੰਗੀ ਪੁੱਤਰ ਮਹਾਂਵੀਰ ਅਤੇ ਭੰਗੂ ਵਾਸੀਅਨ ਭੁੱਚੋ ਮੰਡੀ ਨੂੰ ਨਾਮਜ਼ਦ ਕੀਤਾ ਗਿਆ । ਉਨ੍ਹਾਂ ਦੱਸਿਆ ਕਿ ਪੁਲਿਸ ਨੇ ਹੁਣ ਸੁੰਦਰ ਸਿੰਘ ਉਰਫ ਖੁਸ਼ੀ ਅਤੇ ਗੁਰਪ੍ਰੀਤ ਸਿੰਘ ਪੁੱਤਰ ਕਰਨੈਲ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ।
ਉਨ੍ਹਾਂ ਦੱਸਿਆ ਕਿ ਪੁੱਛਗਿੱਛ ਦੌਰਾਨ ਮੁਲਜਮਾਂ ਨੇ ਦੱਸਿਆ ਕਿ ਜਦੋਂ ਉਹ ਰਾਤ ਨੂੰ ਲਹਿਰਾ ਬੇਗਾ ਰੋਡ ’ਤੇ ਆਪਣੇ ਮੋਟਰ ਸਾਈਕਲ ’ਤੇ ਆ ਰਹੇ ਸਨ ਤਾਂ ਰਸਤੇ ਵਿੱਚ ਇੱਕ ਸਕਾਰਪੀਓ ਗੱਡੀ ਵਿੱਚ ਇੱਕ ਵਿਅਕਤੀ ਨਸ਼ੇ ਦਾ ਸੇਵਨ ਕਰ ਰਿਹਾ ਸੀ। ਜਦੋਂ ਉਹ ਉਸ ਕੋਲ ਪੁੱਜੇ ਤਾਂ ੳੇਸ ਨੂੰ ਭੁਲੇਖਾ ਪਿਆ ਕਿ ਉਹਨਾਂ ਦਾ ਮੋਟਰ ਸਾਈਕਲ ਗੱਡੀ ਵਿੱਚ ਲੱਗਾ ਹੈ । ਇਸ ਮੌਕੇ ਉਸ ਨੇ ਗੱਡੀ ਵਿਚੋਂ ਬਾਹਰ ਨਿਕਲ ਕੇ ਗਾਲ ਕੱਢੀ ਅਤੇ ਤੂੰ-ਤੂੰ, ਮੈਂ-ਮੈਂ ਹੋ ਗਈ। ਉਨ੍ਹਾਂ ਦੱਸਿਆ ਕਿ ਮੁਲਜਮ ਵੀ ਨਸ਼ੇ ਦੀ ਹਾਲਤ ਵਿੱਚ ਸਨ ਜਿਹਨਾਂ ਵਿੱਚੋਂ ਇੱਕ ਵਿਅਕਤੀ ਨੇ ਉਸ ਦੇ ਸਿਰ ’ਤੇ ਕਾਪੇ ਦਾ ਵਾਰ ਕਰ ਦਿੱਤਾ ਜਿਸ ਨਾਲ ਉਹ ਥੱਲੇ ਡਿੱਗ ਗਿਆ ਅਤੇ ੳੇੁਹ ਆਪ ਮੌਕਾ ਤੋਂ ਭੱਜ ਗਏ।
ਐਸਪੀ ਨੇ ਦੱਸਿਆ ਕਿ ਮੁਲਜਮਾਂ ਅਨੁ;ਸਾਰ ਉਹਨਾਂ ਨੂੰ ਅਗਲੇ ਦਿਨ ਸਵੇਰੇ ਪਤਾ ਲੱਗਾ ਕਿ ਜਿਸ ਨਾਲ ਉਹਨਾ ਦੀ ਰਾਤ ਲੜਾਈ ਹੋਈ ਹੈ ਉਹ ਕੌਣ ਹੈ । ਉਨ੍ਹਾਂ ਦੱਸਿਆ ਕਿ ਤਫਤੀਸ਼ ਦੌਰਾਨ ਸਾਹਮਣੇ ਆਇਆ ਹੈ ਕਿ ਗੁਰਪ੍ਰੀਤ ਸਿੰਘ ਖਿਲਾਫ ਥਾਣਾ ਨਹਿਰੂ ਨਗਰ ਮੁੰਬਈ ਵਿਖੇ ਏਟੀਐਮ ਤੋੜਕੇ 3 ਲੱਖ ਕੈਸ਼ ਚੋਰੀ ਕਰਨ ਅਤੇ ਥਾਣਾ ਘਾਟ ਕਪੂਰ ਮੁੰਬਈ ਵਿਖੇ 9 ਲੱਖ ਕੈਸ਼ ਚੋਰੀ ਕਰਨ ਸਬੰਧੀ ਜੁਲਾਈ 2025 ਵਿੱਚ ਦਰਜ਼ ਹੋਏ ਸਨ। ਉਨ੍ਹਾਂ ਦੱਸਿਆ ਕਿ ਮੁਲਜਮਾਂ ਤੋਂ ਪੁੱਛਗਿਛ ਜਾਰੀ ਹੈ ਅਤੇ ਬਾਕੀ ਮੁਲਜਮਾਂ ਨੂੰ ਵੀ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਏਗਾ।
- Download Babushahi App
-
-