ਟਰਾਲੀਆਂ ਲਈ ਜਗ੍ਹਾ ਨਾ ਮਿਲਣ ‘ਤੇ ਕਿਸਾਨਾਂ ਦੀ ਪੁਕਾਰ, ਗੁਰਦਰਸ਼ਨ ਸੈਣੀ ਨੇ ਮੇਅਰ ਨਾਲ ਗੱਲ ਕਰਕੇ ਦਵਾਇਆ ਠੋਸ ਭਰੋਸਾ
ਬਾਬੂਸ਼ਾਹੀ ਬਿਊਰੋ
ਡੇਰਾਬੱਸੀ, 2 ਮਈ
ਚੰਡੀਗੜ੍ਹ ਦੇ ਸੈਕਟਰ-26 ਦੀ ਸਬਜ਼ੀ ਮੰਡੀ ਵਿੱਚ ਡੇਰਾਬੱਸੀ ਇਲਾਕੇ ਤੋਂ ਆਉਣ ਵਾਲੇ ਕਿਸਾਨਾਂ ਨੂੰ ਕਾਫੀ ਸਮੇਂ ਤੋਂ ਆਪਣੀਆਂ ਟਰਾਲੀਆਂ ਖੜੀਆਂ ਕਰਨ ਲਈ ਜਗ੍ਹਾ ਨਾ ਮਿਲਣ ਕਾਰਨ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਰੋਜ਼ਾਨਾ ਖਰਬੂਜੇ ਲੈ ਕੇ ਮੰਡੀ ਪਹੁੰਚਣ ਵਾਲੇ ਕਿਸਾਨ ਮੰਡੀ ਪ੍ਰਬੰਧਨ ਦੀ ਅਣਦੇਖੀ ਕਾਰਨ ਬੇਬਸੀ ਦਾ ਸ਼ਿਕਾਰ ਹੋ ਰਹੇ ਸਨ।
ਕਿਸਾਨਾਂ ਦੀਆਂ ਇਹ ਸਮੱਸਿਆਵਾਂ ਉਸ ਵੇਲੇ ਸਾਹਮਣੇ ਆਈਆਂ ਜਦੋਂ ਭਾਜਪਾ ਦੇ ਸੀਨੀਅਰ ਆਗੂ ਗੁਰਦਰਸ਼ਨ ਸਿੰਘ ਸੈਣੀ ਖੁਦ ਮੌਕੇ ‘ਤੇ ਸਬਜ਼ੀ ਮੰਡੀ ਵਿੱਚ ਪਹੁੰਚੇ। ਉਨ੍ਹਾਂ ਨੇ ਕਿਸਾਨਾਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੀਆਂ ਮੁਸ਼ਕਲਾਂ ਨੂੰ ਧਿਆਨ ਨਾਲ ਸੁਣਿਆ ਅਤੇ ਮੰਡੀ ਵਿੱਚ ਪੈਦਾ ਹੋ ਰਹੀਆਂ ਵਾਹਨ ਪਾਰਕਿੰਗ ਦੀਆਂ ਸਮੱਸਿਆਵਾਂ ਬਾਰੇ ਜ਼ਮੀਨੀ ਹਕੀਕਤ ਜਾਣੀ।
.jpeg)
ਇਸ ਦੌਰਾਨ ਸੈਣੀ ਨੇ ਤੁਰੰਤ ਕਾਰਵਾਈ ਕਰਦੇ ਹੋਏ ਚੰਡੀਗੜ੍ਹ ਦੇ ਮੇਅਰ ਸੌਰਵ ਜੋਸੀ ਨਾਲ ਗੱਲਬਾਤ ਕੀਤੀ ਅਤੇ ਕਿਸਾਨਾਂ ਨੂੰ ਆ ਰਹੀਆਂ ਦਿਕ਼ਤਾਂ ਬਾਰੇ ਜਾਣਕਾਰੀ ਦਿੱਤੀ। ਮੇਅਰ ਨੇ ਭਰੋਸਾ ਦਿਵਾਇਆ ਕਿ ਕਿਸਾਨਾਂ ਲਈ ਮੰਡੀ ਵਿੱਚ ਟਰਾਲੀਆਂ ਖੜੀਆਂ ਕਰਨ ਲਈ ਯੋਗ ਜਗ੍ਹਾ ਮੁਹੱਈਆ ਕਰਵਾਈ ਜਾਵੇਗੀ ਅਤੇ ਇਸ ਸਮੱਸਿਆ ਦਾ ਜਲਦੀ ਹੱਲ ਕੀਤਾ ਜਾਵੇਗਾ।
ਸੈਣੀ ਦੀ ਇਸ ਤੁਰੰਤ ਦਖਲਅੰਦਾਜ਼ੀ ਨਾਲ ਕਿਸਾਨਾਂ ਵਿੱਚ ਰਾਹਤ ਦੀ ਲਹਿਰ ਦੌੜ ਗਈ। ਇਲਾਕੇ ਦੇ ਸਾਰੇ ਕਿਸਾਨਾਂ ਨੇ ਗੁਰਦਰਸ਼ਨ ਸਿੰਘ ਸੈਣੀ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਜਿਵੇਂ ਉਹ ਉਨ੍ਹਾਂ ਦੀ ਆਵਾਜ਼ ਉੱਪਰ ਲੈ ਕੇ ਜਾ ਰਹੇ ਹਨ, ਉਹ ਵੀ ਉਨ੍ਹਾਂ ਦੇ ਨਾਲ ਖੜੇ ਰਹਿਣਗੇ।

ਕਿਸਾਨਾਂ ਨੇ ਉਮੀਦ ਜਤਾਈ ਕਿ ਹੁਣ ਉਨ੍ਹਾਂ ਨੂੰ ਮੰਡੀ ਵਿੱਚ ਆਪਣੇ ਫਲਾਂ ਦੀ ਵਿਕਰੀ ਦੌਰਾਨ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਅਤੇ ਉਨ੍ਹਾਂ ਦੀ ਮਿਹਨਤ ਦਾ ਪੂਰਾ ਮੁੱਲ ਮਿਲੇਗਾ। ਇਸ ਦੌਰਾਨ ਉਨ੍ਹਾਂ ਨਾਲ ਹਰਦੀਪ ਸਿੰਘ ਸੈਣੀ , ਹਰਪ੍ਰੀਤ ਸਿੰਘ ਟਿੰਕੂ ਪ੍ਰਧਾਨ ਓਬੀਸੀ ਮੋਰਚਾ ਜ਼ਿਲਾ ਮੋਹਾਲੀ , ਰਿੰਕੂ ਜਨੇਤਪੁਰ , ਢੇਰੂ ਲੰਬੜਦਾਰ , ਜਰਨੈਲ ਸਿੰਘ ਹਾਜ਼ਰ ਸਨ
Click to Follow Babushahi Facebook Page →