ਪੰਜਾਬ ਸਰਕਾਰ ਬਾਰਡਰ ਬੈਲਟ ਵਿੱਚ ਵੱਖ ਪਰੋਜੈਕਟਾਂ ਲਈ ਜ਼ਮੀਨ ਅਕੁਆਇਰ ਕਰੇਗੀ , ਨੋਟੀਫਿਕੇਸ਼ਨ ਜਾਰੀ ; SDMs ਨੂੰ ਮਿਲੀਆਂ ਕੁਲੈਕਟਰ ਦੀਆਂ ਸ਼ਕਤੀਆਂ
Ravi Jakhu
ਚੰਡੀਗੜ੍ਹ, 7 ਅਪ੍ਰੈਲ 2026:ਪੰਜਾਬ ਸਰਕਾਰ ਬਾਰਡਰ ਬੈਲਟ ਵਿੱਚ ਵੱਖ ਪਰੋਜੈਕਟਾਂ ਲਈ ਜ਼ਮੀਨ ਅਕੁਆਇਰ ਕਰੇਗੀ। ਇਹ ਫੈਸਲਾ BSF ਦੀਆਂ ਲੋੜਾਂ ਅਤੇ ਸਰਹੱਦੀ ਸੜਕਾਂ ਦੇ ਨਿਰਮਾਣ ਲਈ ਜ਼ਮੀਨ ਪ੍ਰਾਪਤੀ ਦੀ ਪ੍ਰਕਿਰਿਆ ਨੂੰ ਤੇਜ਼ ਕਰਨ ਲਈ ਲਿਆ ਗਿਆ ਹੈ।
ਇਸ ਬਾਰੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ .
ਇਸ ਅਨੁਸਾਰ ਫਾਜ਼ਿਲਕਾ, ਫਿਰੋਜ਼ਪੁਰ, ਤਰਨ ਤਾਰਨ, ਅੰਮ੍ਰਿਤਸਰ, ਗੁਰਦਾਸਪੁਰ ਅਤੇ ਪਠਾਨਕੋਟ ਵਿੱਚ ਬਾਰਡਰ ਰੋਡਜ਼ ਅਤੇ ਕੰਡਿਆਲੀ ਤਾਰ (Fence) ਨੂੰ ਸ਼ਿਫਟ ਅਤੇ BSF ਦੇ ਹੋਰ ਪ੍ਰੋਜੈਕਟਸ ਲਈ ਜ਼ਮੀਨ ਐਕੁਆਇਰ ਕਰਨ ਦੀ ਪ੍ਰਕਿਰਿਆ ਪੂਰੀ ਕੀਤੀ ਜਾਵੇਗੀ । ਸਰਕਾਰ ਨੇ 'ਜ਼ਮੀਨ ਪ੍ਰਾਪਤੀ ਵਿੱਚ ਉਚਿਤ ਮੁਆਵਜ਼ਾ ਅਤੇ ਪਾਰਦਰਸ਼ਤਾ ਦਾ ਅਧਿਕਾਰ ਐਕਟ, 2013' ਦੀ ਧਾਰਾ 3(g) ਦੇ ਤਹਿਤ ਹੇਠ ਲਿਖੇ ਅਧਿਕਾਰੀਆਂ ਨੂੰ ਆਪਣੇ ਅਧਿਕਾਰ ਖੇਤਰ ਵਿੱਚ ਕੁਲੈਕਟਰ ਦੀਆਂ ਸ਼ਕਤੀਆਂ ਦਿੱਤੀਆਂ ਹਨ।
| ਜ਼ਿਲ੍ਹਾ |
ਅਧਿਕਾਰੀ (SDMs) |
| ਫਾਜ਼ਿਲਕਾ |
ਫਾਜ਼ਿਲਕਾ, ਜਲਾਲਾਬਾਦ, ਅਬੋਹਰ |
| ਫਿਰੋਜ਼ਪੁਰ |
ਗੁਰੂਹਰਸਹਾਏ, ਫਿਰੋਜ਼ਪੁਰ |
| ਤਰਨ ਤਾਰਨ |
ਭਿੱਖੀਵਿੰਡ, ਪੱਟੀ |
| ਅੰਮ੍ਰਿਤਸਰ |
ਅਜਨਾਲਾ, ਅੰਮ੍ਰਿਤਸਰ-2 |
| ਗੁਰਦਾਸਪੁਰ |
ਡੇਰਾ ਬਾਬਾ ਨਾਨਕ, ਗੁਰਦਾਸਪੁਰ, ਦੀਨਾਨਗਰ, ਕਲਾਨੌਰ |
| ਪਠਾਨਕੋਟ |
ਪਠਾਨਕੋਟ |
Click to Follow Babushahi Facebook Page →