ਨਵਜੋਤ ਸਿੰਘ ਸਿੱਧੂ ਅੰਮ੍ਰਿਤਸਰ ਦੇ ਗਿਆਨੀ ਟੀ ਸਟਾਲ ‘ਤੇ ਪਹੁੰਚੇ, ਦੋਸਤਾਂ ਨਾਲ ਚਾਹ ਦਾ ਆਨੰਦ ਲਿਆ
ਮੀਡੀਆ ਨਾਲ ਗੱਲਬਾਤ ਤੋਂ ਨਵਜੋਤ ਸਿੰਘ ਸਿੱਧੂ ਨੇ ਕੀਤਾ ਇਨਕਾਰ
ਕੁਲਵਿੰਦਰ ਸਿੰਘ
ਅੰਮ੍ਰਿਤਸਰ 3 ਅਪ੍ਰੈਲ : ਕ੍ਰਿਕਟਰ ਅਤੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਇੱਕ ਵਾਰ ਫੇਰ ਅੰਮ੍ਰਿਤਸਰ ਦੇ ਮਸ਼ਹੂਰ ਗਿਆਨੀ ਟੀ ਸਟਾਲ ‘ਤੇ ਨਜ਼ਰ ਆਏ ਜਿੱਥੇ ਉਹਨਾ ਨੇ ਆਪਣੇ ਦੋਸਤਾਂ ਨਾਲ ਚਾਹ ਦੀਆਂ ਚੁਸਕੀਆਂ ਦਾ ਅਨੰਦ ਮਾਣਿਆ ਕਈ ਲੋਕਾਂ ਨੇ ਉਨ੍ਹਾਂ ਨਾਲ ਮੁਲਾਕਾਤ ਵੀ ਕੀਤੀ। ਇਸ ਦੌਰਾਨ ਮੀਡੀਆ ਵੱਲੋਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਨਵਜੋਤ ਸਿੰਘ ਸਿੱਧੂ ਨੇ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਉਹ ਬਿਨਾਂ ਕਿਸੇ ਬਿਆਨ ਦਿੱਤੇ ਹੀ ਉਥੋਂ ਰਵਾਨਾ ਹੋ ਗਏ। ਸਿੱਧੂ ਦੇ ਅਚਾਨਕ ਦੌਰੇ ਨਾਲ ਇਲਾਕੇ ਵਿੱਚ ਚਰਚਾ ਦਾ ਮਾਹੌਲ ਬਣ ਗਿਆ ਅਤੇ ਉਨ੍ਹਾਂ ਨੂੰ ਦੇਖਣ ਲਈ ਲੋਕਾਂ ਦੀ ਭੀੜ ਵੀ ਇਕੱਠੀ ਹੋ ਗਈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾ ਵੀ ਸਿੱਧੂ ਕਈ ਵਾਰ ਗਿਆਨੀ ਟੀ ਸਟਾਲ ਤੇ ਸਵੇਰੇ ਚਾਹ ਦੀਆਂ ਚੁਸਕੀਆਂ ਲੈਂਦੇ ਵੇਖੇ ਗਏ ਹਨ। ਪੰਜਾਬ ਚ ਚੋਣਾਂ ਵੀ ਸਿਰ ਤੇ ਹਨ ,ਨਵਜੋਤ ਕੌਰ ਸਿੱਧੂ ਨੂੰ ਕਾਂਗਰਸ ਪਾਰਟੀ ਵੱਲੋ ਪਹਿਲਾਂ ਪਾਰਟੀ ਦਾ ਅਨੁਸ਼ਾਸਨ ਭੰਗ ਕਰਨ ਕਰਕੇ ਪਾਰਟੀ ਚੋਂ ਬਾਹਰ ਕਰ ਦਿੱਤਾ ਗਿਆ ਹੈ ਰਾਜਨੀਤੀ ਚ ਸਿੱਧੂ ਨਵੀਂ ਪਾਰਟੀ ਬਣਾਉਣਗੇ ਜਾ ਕਿਸੇ ਰਵਾਇਤੀ ਪਾਰਟੀ ਵੱਲੋ ਨਵੀਂ ਪਾਰੀ ਖੇਡਣਗੇ ,ਇਹ ਤਾਂ ਸਮਾਂ ਆਉਣ ਤੇ ਹੀ ਪਤਾ ਲਗੇਗਾ
Click to Follow Babushahi Facebook Page →