ਰਾਵੀ ਦਰਿਆ ਦੇ ਨੇੜੇ ਖੇਤਾਂ ਵਿੱਚੋਂ ਡਰੋਨ ਅਤੇ ਉਸ ਨਾਲ ਬੱਝਿਆ ਪੈਕਟ ਬਰਾਮਦ
ਤੇਜ਼ੀ ਨਾਲ ਜਾਰੀ ਹੈ ਸਰਚ ਆਪਰੇਸ਼ਨ
ਰੋਹਿਤ ਗੁਪਤਾ
ਗੁਰਦਾਸਪੁਰ 3 ਅਪ੍ਰੈਲ
ਲਗਾਤਾਰ ਨਾਕਾਮ ਹੋਣ ਦੇ ਬਾਵਜੂਦ ਪਾਕਿਸਤਾਨ ਨਸ਼ੀਲੇ ਪਦਾਰਥ ਅਤੇ ਹਥਿਆਰ ਡਰੋਨ ਰਾਹੀ ਭਾਰਤ ਭੇਜਣ ਦੀਆਂ ਕੋਸ਼ਿਸ਼ਾਂ ਬੰਦ ਨਹੀਂ ਕਰ ਰਿਹਾ ਹੈ ।ਰਾਵੀ ਦਰਿਆ ਪਾਰ ਪੈਂਦੇ ਭਰਿਆਲ ਵਿੱਚ ਬੀਐਸਐ ਵੱਲੋਂ ਇੱਕ ਡਰੋਨ ਅਤੇ ਉਸ ਦੇ ਨਾਲ ਬੰਨਿਆ ਹੋਇਆ ਹੈਰੋਇਨ ਦਾ ਪੈਕਟ ਬਰਾਮਦ ਕੀਤੇ ਜਾਣ ਦੀ ਖਬਰ ਸਾਹਮਣੇ ਆ ਰਹੀ ਹੈ। ਜਾਣਕਾਰੀ ਅਨੁਸਾਰ ਬੀਐਸਐਫ ਚੋਂਕੀ ਭਰਿਆਲ ਵਿਖੇ ਇੱਕ ਖੇਤਾਂ ਵਿੱਚੋਂ ਇੱਕ ਸੂਚਨਾ ਦੇ ਅਧਾਰ ਤੇ ਬੀਐਸਐਫ ਵੱਲੋਂ ਸਰਚ ਆਪਰੇਸ਼ਨ ਦੌਰਾਨ ਇਹ ਰਿਕਵਰੀ ਕੀਤੀ ਗਈ ਹੈ। ਅਤੇ ਬਰਾਮਦ ਕੀਤੀ ਗਈ ਸਮਗਰੀ ਸੰਬੰਧਿਤ ਥਾਣਾ ਬਹਿਰਾਮਪੁਰ ਦੀ ਪੁਲਿਸ ਨੂੰ ਸੌਂਪ ਦਿੱਤੀ ਗਈ ਹੈ ਫਿਲਹਾਲ ਨੇੜੇ ਤੇੜੇ ਦੇ ਇਲਾਕਿਆਂ ਵਿੱਚ ਪੁਲਿਸ ਜਿਲਾ ਗੁਰਦਾਸਪੁਰ ਅਤੇ ਬੀਐਸਐ ਵੱਲੋਂ ਸਾਂਝੇ ਤੌਰ ਤੇ ਗਹਿਰਾਈ ਨਾਲ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਅਤੇ ਬਰਾਮਦ ਕੀਤੀ ਗਈ ਹੈਰੋਇਨ ਦਾ ਵਜਨ ਕਿੰਨਾ ਹੈ ਇਸ ਬਾਰੇ ਜਾਣਕਾਰੀ ਨਹੀਂ ਦਿੱਤੀ ਗਈ ਹੈ।
Click to Follow Babushahi Facebook Page →