ਬਲਾਕ ਸੰਮਤੀ ਦੀਨਾਨਗਰ ਤੇ ਦੋਰਾਂਗਲਾ ’ਚ ਨਵੇਂ ਚੇਅਰਮੈਨ ਤੇ ਵਾਈਸ ਚੇਅਰਮੈਨ ਦੀ ਹੋਈ ਤਾਜਪੋਸ਼ੀ
ਵਿਧਾਇਕਾ ਅਰੁਣਾ ਚੌਧਰੀ ਨੇ ਕੁਰਸੀ ’ਤੇ ਬਿਠਾਇਆ
ਦੀਨਾਨਗਰ ’ਚ ਰਾਜ ਰਾਣੀ ਚੇਅਰਪਰਸਨ ਅਤੇ ਰਮੇਸ਼ ਚੰਦਰ ਵਾਈਸ ਚੇਅਰਮੈਨ ਦੀ ਕੁਰਸੀ ’ਤੇ ਬੈਠੇ, ਕਦੇ ਬਦਲੇ ਦੀ ਰਾਈਨੈਤੀ ਨਹੀਂ ਕੀਤੀ _ਅਰੁਣਾ ਚੌਧਰੀ
ਰੋਹਿਤ ਗੁਪਤਾ
ਗੁਰਦਾਸਪੁਰ , 3 ਅਪ੍ਰੈਲ 2026 :
ਹਲਕਾ ਦੀਨਾਨਗਰ ਅੰਦਰ ਬਲਾਕ ਸੰਮਤੀ ਦੀਆਂ ਚੋਣਾਂ ਵਿੱਚ ਇਤਿਹਾਸਕ ਜਿੱਤ ਦਰਜ ਕਰਨ ਤੋਂ ਬਾਅਦ ਕਾਂਗਰਸ ਪਾਰਟੀ ਵੱਲੋਂ ਅੱਜ ਬਲਾਕ ਦੋਰਾਂਗਲਾ ਅਤੇ ਬਲਾਕ ਦੀਨਾਨਗਰ ਅੰਦਰ ਦੋ ਵੱਖ-ਵੱਖ ਤਾਜਪੋਸ਼ੀ ਪ੍ਰੋਗਰਾਮ ਕਰਕੇ ਚੁਣੇ ਹੋਏ ਨੁਮਾਇੰਦਿਆਂ ਨੂੰ ਰਸਮੀ ਤੌਰ ਉੱਤੇ ਚੇਅਰਮੈਨ ਤੇ ਵਾਈਸ ਚੇਅਰਮੈਨ ਦੀ ਕੁਰਸੀ ’ਤੇ ਬਿਠਾਇਆ ਗਿਆ। ਬੀਡੀਪੀਓ ਦਫ਼ਤਰ ਦੋਰਾਂਗਲਾ ਵਿਖੇ ਆਯੋਜਿਤ ਪ੍ਰੋਗਰਾਮ ਦੌਰਾਨ ਨਵੇਂ ਬਣੇ ਚੇਅਰਮੈਨ ਬਲਬੀਰ ਚੰਦ ਅਤੇ ਵਾਈਸ ਚੇਅਰਪਰਸਨ ਗੁਰਮੀਤ ਕੌਰ ਦੀ ਤਾਜਪੋਸ਼ੀ ਕੀਤੀ ਗਈ ਅਤੇ ਉਨ੍ਹਾਂ ਨੂੰ ਵਿਧਾਇਕਾ ਅਰੁਣਾ ਚੌਧਰੀ ਅਤੇ ਸੀਨੀਅਰ ਨੇਤਾ ਅਸ਼ੋਕ ਚੌਧਰੀ ਨੇ ਰਸਮੀ ਤੌਰ ’ਤੇ ਕੁਰਸੀ ਉੱਤੇ ਬਿਠਾਇਆ। ਜਦਕਿ ਦੂਜੇ ਪ੍ਰੋਗਰਾਮ ਤਹਿਤ ਬਲਾਕ ਸੰਮਤੀ ਦੀਨਾਨਗਰ ਦੇ ਨਵੇਂ ਚੁਣੇ ਗਏ ਚੇਅਰਪਰਸਨ ਰਾਜ ਰਾਣੀ ਅਤੇ ਵਾਈਸ ਚੇਅਰਮੈਨ ਰਮੇਸ਼ ਚੰਦਰ ਨੂੰ ਕੁਰਸੀਆਂ ’ਤੇ ਬਿਠਾਇਆ ਗਿਆ। ਇਸ ਮੌਕੇ ਦੀਨਾ ਨਗਰ ਵਿਧਾਇਕਾ ਤੇ ਸਾਬਕਾ ਕੈਬਨੇਟ ਮੰਤਰੀ ਅਰਨਾ ਚੌਧਰੀ ਨੇ ਕਿਹਾ ਕਿ ਉਹਨਾਂ ਨੇ ਹਮੇਸ਼ਾ ਵਿਕਾਸ ਦੀ ਰਾਜਨੀਤੀ ਕੀਤੀ ਹੈ ਕਦੀ ਵੀ ਬਦਲੇ ਦੀ ਰਾਜਨੀਤੀ ਨਹੀਂ ਕੀਤੀ ।
Click to Follow Babushahi Facebook Page →