ਗੁਰਦੁਆਰਾ ਅਕਾਲ ਆਸ਼ਰਮ ਸੋਹਾਣਾ ਵਿਖੇ 27 ਤੋਂ 29 ਮਾਰਚ ਤੱਕ ਹੋਵੇਗਾ ਸਾਲਾਨਾ ਗੁਰਮਤਿ ਸਮਾਗਮ
ਮੋਹਾਲੀ, 21 ਮਾਰਚ :
ਗੁਰਦੁਆਰਾ ਗੁਰਸ਼ਬਦ ਪ੍ਰਕਾਸ਼ ਅਕਾਲ ਆਸ਼ਰਮ, ਸੋਹਾਣਾ ਦਾ ਤਿੰਨ ਦਿਨਾਂ ਸਾਲਾਨਾ ਗੁਰਮ ਸਮਾਗਮ 27 ਮਾਰਚ ਤੋਂ 29 ਮਾਰਚ ਤੱਕ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਸਾਂਝੀ ਦੇ ਹੋਏ ਭਾਈ ਦਵਿੰਦਰ ਸਿੰਘ ਖ਼ਾਲਸਾ ਅਤੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਚੈਰੀਟੇਬਲ ਟਰੱਸਟ’ ਦੇ ਟਰੱਸਟੀ ਗੁਰਮੀਤ ਸਿੰਘ ਨੇ ਦੱਸਿਆਂ ਮਾਨਵਤਾ ਦੀ ਸੇਵਾ ਲਈ ਜੋ ਕਾਰਜ ਭਾਈ ਜਸਵੀਰ ਸਿੰਘ ਖ਼ਾਲਸਾ ਖੰਨੇ ਵਾਲਿਆਂ ਨੇ ਆਰੰਭ ਕੀਤਾ ਸੀ ਉਸ ਤੇ ਚਲਦੇ ਹੋਏ ਸੋਹਾਣਾ ਹਸਪਤਾਲ ਵੱਡੇ ਪੱਧਰ ਤੇ ਲੋਕਾਂ ਦੀ ਸੇਵਾ ਕਰ ਰਿਹਾ ਹੈ। ਉਨ੍ਹਾਂ ਦੱਸਿਆਂ ਕਿ ਗੁਰਦੁਆਰਾ ਗੁਰਸ਼ਬਦ ਪ੍ਰਕਾਸ਼ ਅਕਾਲ ਆਸ਼ਰਮ ਸੋਹਾਣਾ ਵਿਖੇ ਸੰਤ ਬਾਬਾ ਅਤਰ ਸਿੰਘ ਮਸਤੂਆਣਾ ਸਾਹਿਬ ਵਾਲੇ ਅਤੇ ਪੰਥ ਰਤਨ ਭਾਈ ਜਸਵੀਰ ਸਿੰਘ ਜੀ ਖ਼ਾਲਸਾ ਖੰਨੇ ਵਾਲਿਆਂ ਦੀ ਯਾਦ ’ਚ 27-28-29 ਮਾਰਚ ਕਰਵਾਏ ਜਾ ਰਹੇ ਮਹਾਨ ਗੁਰਮਤਿ ਸਮਾਗਮ ਦੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ। ਇਸ ਸਮਾਗਮ ਨਾਲ ਸਬੰਧਿਤ ਧਾਰਮਿਕ ਸਮਾਗਮ ਸਵੇਰੇ ਤਿੰਨ ਵਜੇ ਸ਼ੁਰੂ ਹੋ ਕੇ ਰਾਤ 10.30 ਵਜੇ ਤਕ ਚੱਲੇਗਾ, ਜਿਸ ’ਚ ਪੰਥ ਦੇ ਪ੍ਰਸਿੱਧ ਰਾਗੀ ਅਤੇ ਢਾਡੀਆਂ ਤੋਂ ਇਲਾਵਾ ਕਥਾ ਵਾਚਕ ਸੰਗਤਾਂ ਪਵਿੱਤਰ ਗੁਰਬਾਣੀ ਨਾਲ ਜੋੜਨਗੇ।
ਭਾਈ ਦਵਿੰਦਰ ਸਿੰਘ ਖ਼ਾਲਸਾ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆਂ ਕਿ ਇਸ ਧਾਰਮਿਕ ਸਮਾਗਮ ਵਿਚ ਦੇਸ਼-ਵਿਦੇਸ਼ ਤੋਂ ਸਿੱਖ ਪੰਥ ਨਾਲ ਜੁੜੀਆਂ ਪ੍ਰਸਿੱਧ ਵਿਦਵਾਨ ਹਸਤੀਆਂ ਵੱਡੀ ਗਿਣਤੀ ਵਿਚ ਸ਼ਿਰਕਤ ਕਰ ਰਹੀਆਂ ਹਨ। ਇਸ ਦੇ ਨਾਲ ਹੀ ਤਿੰਨ ਦਿਨਾਂ ਸਮਾਗਮ ਦੌਰਾਨ ਹਰ ਰੋਜ਼ ਅੰਮ੍ਰਿਤ ਵੇਲੇ 03:00 ਵਜੇ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਅਤੇ ਨਿੱਤਨੇਮ ਨਾਲ ਸਮਾਗਮ ਦੀ ਸ਼ੁਰੂਆਤ ਹੋਵੇਗੀ। ਇਸ ਉਪਰੰਤ ਸਿਮਰਨ ਸਾਧਨਾ, ਕੀਰਤਨ ਆਸਾ ਦੀ ਵਾਰ, ਗੁਰਸ਼ਬਦ ਵਿਚਾਰ ਅਤੇ ਸ਼ਾਮ ਰਹਿਰਾਸ ਸਾਹਿਬ ਦੇ ਪਾਠ ਅਤੇ ਕੀਰਤਨ ਸਮਾਗਮ ਹੋਣਗੇ। ਮਿਤੀ 28 ਮਾਰਚ 2026 (ਸਨਿੱਚਰਵਾਰ) ਸਵੇਰੇ 10:00 ਵਜੇ ਮਹਾਨ ਅੰਮ੍ਰਿਤ ਸੰਚਾਰ ਕਰਵਾਇਆ ਜਾਵੇਗਾ। ਮਿਤੀ 29 ਮਾਰਚ 2026 (ਐਤਵਾਰ) ਸਵੇਰੇ 10:00 ਵਜੇ ਲੋਕ ਭਲਾਈ ਲਈ ਵਿਸ਼ਾਲ ਖ਼ੂਨਦਾਨ ਕੈਂਪ ਲਗਾਇਆ ਜਾਵੇਗਾ।
ਇਸ ਤਿੰਨ ਦਿਨਾਂ ਸਮਾਗਮ ਵਿੱਚ ਪੰਥ ਦੇ ਪ੍ਰਸਿੱਧ ਰਾਗੀ ਜਥੇ, ਵਿਦਵਾਨ ਅਤੇ ਪ੍ਰਚਾਰਕ ਹਾਜ਼ਰੀ ਭਰਨਗੇ, ਜਿਨ੍ਹਾਂ ਵਿੱਚ ਮੁੱਖ ਤੌਰ ’ਤੇ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ (ਜਥੇਦਾਰ ਅਕਾਲ ਤਖ਼ਤ ਸਾਹਿਬ), ਸਿੰਘ ਸਾਹਿਬ ਗਿਆਨੀ ਗੁਰਮਿੰਦਰ ਸਿੰਘ ਜੀ (ਗ੍ਰੰਥੀ ਸ੍ਰੀ ਦਰਬਾਰ ਸਾਹਿਬ), ਭਾਈ ਸਾਹਿਬ ਭਾਈ ਦਵਿੰਦਰ ਸਿੰਘ ਜੀ ਖ਼ਾਲਸਾ, ਗਿਆਨੀ ਸਰਬਜੀਤ ਸਿੰਘ ਜੀ (ਲੁਧਿਆਣੇ ਵਾਲੇ), ਪ੍ਰਿੰਸੀਪਲ ਸੁਖਵੰਤ ਸਿੰਘ ਜੀ ਅਤੇ ਹੋਰ ਅਨੇਕਾਂ ਰਾਗੀ ਜਥੇ ਸੰਗਤਾਂ ਗੁਰਬਾਣੀ ਕੀਰਤਨ ਰਾਹੀਂ ਨਿਹਾਲ ਕਰਨਗੇ।
27 ਮਾਰਚ ਦਿਨ ਸ਼ੁੱਕਰਵਾਰ ਨੂੰ ਸਵੇਰੇ ਗੁਰਸਿੱਖ ਇਸਤਰੀ ਸਤਿਸੰਗ ਸਭਾ, ਸੋਹਾਣਾ ਅਤੇ ਲੁਧਿਆਣਾ ਦੇ ਜਥਿਆਂ ਵੱਲੋਂ ਕੀਰਤਨ ਕੀਤਾ ਜਾਵੇਗਾ। ਦੁਪਹਿਰ ਅਤੇ ਸ਼ਾਮ ਦੇ ਦੀਵਾਨਾਂ ਵਿੱਚ ਬੀਬੀ ਬਲਜਿੰਦਰ ਕੌਰ ਜੀ (ਸੋਹਾਣਾ), ਬੀਬੀ ਮਲਕੀਤ ਕੌਰ ਜੀ (ਹਨੂਮਾਨਗੜ੍ਹ ਵਾਲੇ), ਭਾਈ ਜਤਿੰਦਰ ਸਿੰਘ ਜੀ (ਸ਼੍ਰੋਮਣੀ ਕਮੇਟੀ), ਅਤੇ ਸਿੰਘ ਸਾਹਿਬ ਗਿਆਨੀ ਗੁਰਮਿੰਦਰ ਸਿੰਘ ਜੀ (ਗ੍ਰੰਥੀ ਸ੍ਰੀ ਦਰਬਾਰ ਸਾਹਿਬ) ਹਾਜ਼ਰੀ ਭਰਨਗੇ। ਇਸੇ ਤਰਾਂ 28 ਮਾਰਚ ਦਿਨ ਸਨਿੱਚਰਵਾਰ ਅੰਮ੍ਰਿਤ ਸੰਚਾਰ ਤੋਂ ਇਲਾਵਾ, ਸਵੇਰ ਦੇ ਸਮੇਂ ਭਾਈ ਸੁਰਜੀਤ ਸਿੰਘ, ਭਾਈ ਜਸਪਾਲ ਸਿੰਘ (ਹਜ਼ੂਰੀ ਰਾਗੀ ਗੁ.ਗੁਰੂਦੁਆਰਾ ਸ੍ਰੀ ਅੰਬ ਸਾਹਿਬ), ਅਤੇ ਭਾਈ ਜਗਜੀਤ ਸਿੰਘ ਜੀ (ਹੈੱਡ ਗ੍ਰੰਥੀ ਗੁ. ਨਾਭਾ ਸਾਹਿਬ) ਕੀਰਤਨ ਕਰਨਗੇ। ਦੁਪਹਿਰ ਸਿੰਘ ਸਾਹਿਬ ਗਿਆਨੀ ਜਸਵੰਤ ਸਿੰਘ ਪਰਵਾਨਾ ਜੀ ਅਤੇ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜੀ (ਹੈੱਡ ਗ੍ਰੰਥੀ ਗੁ. ਬੰਗਲਾ ਸਾਹਿਬ, ਦਿੱਲੀ) ਗੁਰਮਤਿ ਵਿਚਾਰਾਂ ਸਾਂਝੀਆਂ ਕਰਨਗੇ। ਇਸੇ ਤਰਾਂ 29 ਮਾਰਚ ਦਿਨ ਐਤਵਾਰ ਨੂੰ ਸਮਾਗਮ ਦੇ ਆਖ਼ਰੀ ਦਿਨ ਸਵੇਰੇ ਬੀਬੀ ਮਨਦੀਪ ਕੌਰ ਖ਼ਾਲਸਾ ਅਤੇ ਭਾਈ ਇੰਦਰਪ੍ਰੀਤ ਸਿੰਘ ਜੀ ਕੀਰਤਨ ਦੀ ਸ਼ੁਰੂਆਤ ਕਰਨਗੇ। ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਜੀ ਗੜਗੱਜ (ਜਥੇਦਾਰ ਅਕਾਲ ਤਖ਼ਤ ਸਾਹਿਬ) ਅਤੇ ਸਿੰਘ ਸਾਹਿਬ ਗਿਆਨੀ ਗੁਰਮਿੰਦਰ ਸਿੰਘ ਜੀ (ਗ੍ਰੰਥੀ ਸ੍ਰੀ ਦਰਬਾਰ ਸਾਹਿਬ) ਵਿਸ਼ੇਸ਼ ਤੌਰ ’ਤੇ ਸੰਗਤਾਂ ਸੰਬੋਧਨ ਕਰਨਗੇ। ਐਤਵਾਰ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਤੋਂ ਭਾਈ ਰਣਬੀਰ ਸਿੰਘ ਜੀ, ਭਾਈ ਕੁਲਦੀਪ ਸਿੰਘ ਜੀ ਅਤੇ ਭਾਈ ਜਗਤਾਰ ਸਿੰਘ ਖ਼ਾਲਸਾ ਵੀ ਹਾਜ਼ਰੀ ਭਰਨਗੇ। ਸਮਾਗਮ ਦੀ ਸਮਾਪਤੀ ਰਾਤ ਉਸਤਾਦ ਬਲਜੀਤ ਸਿੰਘ ਜੀ ਨਾਮਧਾਰੀ ਦੇ ਜਥੇ ਦੁਆਰਾ ਹੋਵੇਗੀ।ਸਿੰਘ ਸਾਹਿਬ ਭਾਈ ਦਵਿੰਦਰ ਸਿੰਘ ਜੀ ਖ਼ਾਲਸਾ (ਖੰਨੇ ਵਾਲੇ) ਅਤੇ ਸਮੂਹ ਪ੍ਰਬੰਧਕਾਂ ਵੱਲੋਂ ਸੰਗਤਾਂ ਇਸ ਮਹਾਨ ਸਮਾਗਮ ਵਿੱਚ ਪਹੁੰਚਣ ਦੀ ਨਿਮਰਤਾ ਸਹਿਤ ਬੇਨਤੀ ਕੀਤੀ ਗਈ ਹੈ। ਇਹ ਸਾਰਾ ਸਮਾਗਮ ਫ਼ਤਿਹ ਟੀ.ਵੀ., ਸੰਗਤ ਟੈਲੀਵਿਜ਼ਨ ਅਤੇ ਹਰਜਸ ਰਿਕਾਰਡਜ਼ ਰਾਹੀਂ ਸਿੱਧਾ ਪ੍ਰਸਾਰਿਤ ਕੀਤਾ ਜਾਵੇਗਾ। ਪ੍ਰਬੰਧਕਾਂ ਵੱਲੋਂ ਸਮੂਹ ਸੰਗਤਾਂ ਪਰਿਵਾਰਾਂ ਸਮੇਤ ਇਸ ਸਮਾਗਮ ਵਿੱਚ ਹਾਜ਼ਰੀ ਭਰਨ ਦੀ ਅਪੀਲ ਕੀਤੀ ਗਈ ਹੈ।
Click to Follow Babushahi Facebook Page →