ਮਿਸਲ ਸਤਲੁਜ ਵੱਲੋਂ ਈਦ-ਉਲ-ਫ਼ਿਤਰ ਮੌਕੇ ਭਾਈਚਾਰੇ ਅਤੇ ਸਾਂਝੀਵਾਲਤਾ ਦਾ ਸੁਨੇਹਾ, ਅਜੇਪਾਲ ਸਿੰਘ ਬਰਾੜ ਨੇ ਦਿੱਤੀਆਂ ਮੁਬਾਰਕਾਂ
ਮੋਹਾਲੀ 21 ਮਾਰਚ, 2026
ਮਿਸਲ ਸਤਲੁਜ ਦੇ ਪ੍ਰਧਾਨ ਸਰਦਾਰ ਅਜੇਪਾਲ ਸਿੰਘ ਬਰਾੜ ਨੇ ਅੱਜ ਈਦ-ਉਲ-ਫ਼ਿਤਰ ਦੇ ਪਵਿੱਤਰ ਮੌਕੇ ਮਟੌਰ ਸੈਕਟਰ-70, ਮੋਹਾਲੀ ਵਿਖੇ ਸਥਿਤ ਸਰਵਰ ਮੁਸਲਿਮ ਵੈਲਫੇਅਰ ਕਮੇਟੀ (ਰਜਿ.) ਦੇ ਦਫ਼ਤਰ ਪਹੁੰਚ ਕੇ ਸਮੂਹ ਮੁਸਲਿਮ ਭਾਈਚਾਰੇ ਨੂੰ ਦਿਲੋਂ ਵਧਾਈਆਂ ਅਤੇ ਸ਼ੁਭ ਕਾਮਨਾਵਾਂ ਭੇਂਟ ਕੀਤੀਆਂ। ਉਨ੍ਹਾਂ ਕਿਹਾ ਕਿ ਈਦ ਦਾ ਤਿਉਹਾਰ ਪਿਆਰ, ਸਾਂਝੀਵਾਲਤਾ ਦੀ ਭਾਵਨਾ ਅਤੇ ਆਪਸੀ ਸਤਿਕਾਰ ਦਾ ਪ੍ਰਤੀਕ ਹੈ, ਜੋ ਸਮਾਜ ਵਿੱਚ ਏਕਤਾ ਅਤੇ ਆਪਸੀ ਭਰੋਸੇ ਨੂੰ ਹੋਰ ਮਜ਼ਬੂਤ ਕਰਦਾ ਹੈ।
ਇਸ ਮੌਕੇ ਸਰਦਾਰ ਅਜੇਪਾਲ ਸਿੰਘ ਬਰਾੜ ਨੇ ਕਿਹਾ ਕਿ ਪੰਜਾਬ ਦੀ ਧਰਤੀ ਸਦੀਆਂ ਤੋਂ ਵੱਖ-ਵੱਖ ਧਰਮਾਂ, ਸਭਿਆਚਾਰਾਂ ਅਤੇ ਭਾਈਚਾਰਿਆਂ ਦੀ ਸਾਂਝੀ ਵਿਰਾਸਤ ਦੀ ਪ੍ਰਤੀਕ ਰਹੀ ਹੈ। ਅਜਿਹੇ ਪਵਿੱਤਰ ਤਿਉਹਾਰ ਸਾਨੂੰ ਆਪਸੀ ਸਹਿਯੋਗ, ਸਹਿਨਸ਼ੀਲਤਾ ਅਤੇ ਮਨੁੱਖਤਾ ਦੇ ਮੁੱਲਾਂ ਨੂੰ ਹੋਰ ਮਜ਼ਬੂਤ ਕਰਨ ਦਾ ਸੁਨੇਹਾ ਦਿੰਦੇ ਹਨ। ਉਨ੍ਹਾਂ ਨੇ ਕਿਹਾ ਕਿ ਮਿਸਲ ਸਤਲੁਜ ਹਮੇਸ਼ਾਂ ਹੀ ਸਮਾਜ ਵਿੱਚ ਭਾਈਚਾਰੇ ਦੀ ਏਕਤਾ ਅਤੇ ਸਾਂਝੀਵਾਲਤਾ ਨੂੰ ਮਜ਼ਬੂਤ ਕਰਨ ਲਈ ਵਚਨਬੱਧ ਰਹੀ ਹੈ।
ਇਸ ਮੌਕੇ ਸਰਵਰ ਮੁਸਲਿਮ ਵੈਲਫੇਅਰ ਕਮੇਟੀ (ਰਜਿ.) ਮਟੌਰ ਦੇ ਪੰਜਾਬ ਪ੍ਰਧਾਨ ਤਰਸੇਮ ਖਾਨ, ਜਰਨਲ ਸਕੱਤਰ ਚਰਨਜੀਤ ਖਾਨ ਕਾਲਾ, ਚੇਅਰਮੈਨ ਗੁਰਜੀਤ ਖਾਨ ਮਟੌਰ, ਵਾਈਸ ਚੇਅਰਮੈਨ ਦਿਲਬਰ ਖਾਨ, ਕੈਸ਼ੀਅਰ ਸਿਕੰਦਰ ਖਾਨ, ਵਾਈਸ ਪ੍ਰਧਾਨ ਦਿਲਸ਼ਾਦ ਜਰਮਨ ਹੈਪੀ ਮਟੌਰ, ਸਾਹਿਲ, ਅਜ਼ਰੂਦੀਨ ਖਾਨ, ਸਲੀਮ ਖਾਨ, ਯਮੀਨ ਖਾਨ, ਇਕਬਾਲ ਖਾਨ, ਸੁਰੇਸ਼ ਖਾਨ, ਸੋਨੂੰ ਖਾਨ, ਚੰਨੀ ਮਟੌਰ, ਧਰਮਿੰਦਰ ਖਾਨ, ਜਸਪਾਲ ਖਾਨ, ਰਵੀ ਖਾਨ ਅਤੇ ਰਾਹੁਲ ਖਾਨ ਵੀ ਹਾਜ਼ਰ ਰਹੇ।
ਇਸ ਮੌਕੇ ਤੇ ਆਪਸੀ ਪਿਆਰ, ਭਰਾਤਰੀਚਾਰੇ ਅਤੇ ਸਮਾਜਿਕ ਸਾਂਝੀਵਾਲਤਾ ਨੂੰ ਮਜ਼ਬੂਤ ਕਰਨ ਦਾ ਸੰਦੇਸ਼ ਦਿੱਤਾ ਗਿਆ ਅਤੇ ਭਵਿੱਖ ਵਿੱਚ ਵੀ ਅਜਿਹੇ ਮੌਕਿਆਂ ਰਾਹੀਂ ਸਮਾਜਿਕ ਏਕਤਾ ਨੂੰ ਹੋਰ ਮਜ਼ਬੂਤ ਕਰਨ ਦਾ ਵਚਨਬੱਧਤਾ ਦੋਹਰਾਇਆ ਗਿਆ।
Click to Follow Babushahi Facebook Page →