ਸਮਾਣਾ ਵਿੱਚ ਸੈਣੀ ਨੂੰ ਦਿਖਾਏ ਕਾਲੇ ਝੰਡੇ, 'ਆਪ' ਨੇ 'ਗੋ ਬੈਕ' ਦੇ ਨਾਅਰਿਆਂ ਨਾਲ ਕੀਤਾ ਜ਼ੋਰਦਾਰ ਰੋਸ ਵਿਖਾਵਾ
*'ਆਪ' ਆਗੂਆਂ ਦਾ ਸਵਾਲ- ਲੋਕਾਂ ਨੂੰ ਗੁਮਰਾਹ ਕਰਨ ਲਈ ਵਾਰ-ਵਾਰ ਪੰਜਾਬ ਆਉਣ ਦੀ ਬਜਾਏ ਭਾਜਪਾ ਸੂਬੇ ਦਾ ਆਰਡੀਐਫ ਅਤੇ ਹੜ੍ਹ ਰਾਹਤ ਫੰਡ ਕਿਉਂ ਨਹੀਂ ਜਾਰੀ ਕਰਦੀ*
ਪਟਿਆਲਾ/ਚੰਡੀਗੜ੍ਹ, 21 ਮਾਰਚ
ਆਮ ਆਦਮੀ ਪਾਰਟੀ (ਆਪ) ਦੀ ਜ਼ਿਲ੍ਹਾ ਇਕਾਈ ਪਟਿਆਲਾ ਵੱਲੋਂ ਅੱਜ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇ ਸਮਾਣਾ ਸਥਿਤ ਕਿਸਾਨ ਭਵਨ ਦੇ ਦੌਰੇ ਦੌਰਾਨ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ। ਵੱਡੀ ਗਿਣਤੀ ਵਿੱਚ ਪਾਰਟੀ ਵਰਕਰਾਂ ਨੇ ਇਕੱਠੇ ਹੋ ਕੇ ਕਾਲੇ ਝੰਡੇ ਲਹਿਰਾਏ ਅਤੇ "ਸੈਣੀ ਗੋ ਬੈਕ", "ਪੰਜਾਬ ਦਾ ਪੇਂਡੂ ਵਿਕਾਸ ਫੰਡ (ਆਰਡੀਐਫ) ਜਾਰੀ ਕਰੋ" ਅਤੇ "ਹੜ੍ਹ ਪ੍ਰਭਾਵਿਤ ਖੇਤਰਾਂ ਲਈ 1600 ਕਰੋੜ ਰੁਪਏ ਜਾਰੀ ਕਰੋ" ਵਰਗੇ ਨਾਅਰੇ ਲਗਾ ਕੇ ਕੇਂਦਰ ਸਰਕਾਰ ਵੱਲੋਂ ਪੰਜਾਬ ਨਾਲ ਕੀਤੀ ਜਾ ਰਹੀ ਬੇਇਨਸਾਫ਼ੀ ਵਿਰੁੱਧ ਆਪਣੇ ਗੁੱਸੇ ਦਾ ਪ੍ਰਗਟਾਵਾ ਕੀਤਾ।
ਇਸ ਰੋਸ ਪ੍ਰਦਰਸ਼ਨ ਦੀ ਅਗਵਾਈ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ, ਜ਼ਿਲ੍ਹਾ ਪ੍ਰਧਾਨ ਤੇ ਚੇਅਰਮੈਨ ਜ਼ਿਲ੍ਹਾ ਯੋਜਨਾ ਕਮੇਟੀ ਤੇਜਿੰਦਰ ਮਹਿਤਾ ਅਤੇ ਹਲਕਾ ਇੰਚਾਰਜ ਗੁਲਜ਼ਾਰ ਸਿੰਘ ਵਿਰਕ ਨੇ ਕੀਤੀ।
ਇਕੱਠ ਨੂੰ ਸੰਬੋਧਨ ਕਰਦਿਆਂ ‘ਆਪ’ ਆਗੂਆਂ ਨੇ ਭਾਜਪਾ ਸਰਕਾਰ ’ਤੇ ਪੰਜਾਬ ਦਾ ਬਣਦਾ ਹੱਕ ਦੇਣ ਤੋਂ ਲਗਾਤਾਰ ਇਨਕਾਰ ਕਰਨ ਦੇ ਦੋਸ਼ ਲਾਏ। ਉਨ੍ਹਾਂ ਪੰਜਾਬ ਦੇ ਬਕਾਇਆ ਪੇਂਡੂ ਵਿਕਾਸ ਫੰਡ (ਆਰਡੀਐਫ) ਅਤੇ ਹੜ੍ਹ ਪ੍ਰਭਾਵਿਤ ਖੇਤਰਾਂ ਲਈ 1600 ਕਰੋੜ ਰੁਪਏ ਤੁਰੰਤ ਜਾਰੀ ਕਰਨ ਦੀ ਮੰਗ ਕੀਤੀ ਅਤੇ ਕਿਹਾ ਕਿ ਇਸ ਦੇਰੀ ਕਾਰਨ ਸੂਬੇ ਅਤੇ ਇੱਥੋਂ ਦੇ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਪ੍ਰਦਰਸ਼ਨ ਵਿੱਚ ਹਲਕਾ ਇੰਚਾਰਜ ਪ੍ਰਦੀਪ ਜੋਸਨ, ਕੁੰਦਨ ਗੋਗੀਆ, ਸਿੱਖਿਆ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਗੁਰਦੇਵ ਟਿਵਾਣਾ, ਐਸਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਧਰਮ ਪਾਲ ਨਾਹਰ ਸਮੇਤ ਸ਼ੰਕਰ ਜਿੰਦਲ, ਗੋਪਾਲ ਕ੍ਰਿਸ਼ਨ ਅਤੇ ਵਪਾਰ ਕਮਿਸ਼ਨ ਸਮਾਣਾ ਦੇ ਚੇਅਰਮੈਨ ਰਾਜੂ ਛਾਬੜਾ ਸਮੇਤ ਕਈ ਹੋਰ ਪਾਰਟੀ ਆਗੂਆਂ ਤੇ ਵਰਕਰਾਂ ਨੇ ਵੀ ਸ਼ਮੂਲੀਅਤ ਕੀਤੀ।
ਇਨ੍ਹਾਂ ਦੇ ਨਾਲ ਅਮਰਦੀਪ ਸੰਘੇੜਾ (ਜ਼ਿਲ੍ਹਾ ਪ੍ਰਧਾਨ ਯੂਥ ਵਿੰਗ), ਗੁਰਦੇਵ ਟਿਵਾਣਾ (ਜ਼ਿਲ੍ਹਾ ਪਰਿਸ਼ਦ ਮੈਂਬਰ), ਸੰਦੀਪ ਝਾਂਡੀ (ਯੂਥ ਇੰਚਾਰਜ ਸਮਾਣਾ), ਦੀਪਕ ਬਧਵਾ, ਕੁਲਜੀਤ ਰੰਧਾਵਾ, ਰਵੀ ਰੰਧਾਵਾ, ਰਮਨਦੀਪ ਸ਼ਰਮਾ, ਕਮਲਜੀਤ ਖਾਨਪੁਰ ਗਾਡੀਆ, ਮਨਿੰਦਰ ਡਕਾਲਾ, ਗੋਪਾਲ ਕ੍ਰਿਸ਼ਨ ਬਿੱਟੂ, ਸੁਨੈਨਾ ਮਿੱਤਲ, ਐਮਸੀ ਜੱਸੀ ਖੇੜਾ ਜੱਟਾ ਅਤੇ ਸਮਾਣਾ ਦੇ ਪਿੰਡਾਂ ਦੇ ਕਈ ਸਰਪੰਚ ਵੀ ਹਾਜ਼ਰ ਸਨ।
‘ਆਪ’ ਆਗੂਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਪੰਜਾਬ ਦੇ ਬਣਦੇ ਫੰਡ ਜਲਦੀ ਜਾਰੀ ਨਾ ਕੀਤੇ ਗਏ ਤਾਂ ਆਉਣ ਵਾਲੇ ਦਿਨਾਂ ਵਿੱਚ ਪਾਰਟੀ ਵੱਲੋਂ ਅੰਦੋਲਨ ਹੋਰ ਤੇਜ਼ ਕੀਤਾ ਜਾਵੇਗਾ।
Click to Follow Babushahi Facebook Page →