ਜ਼ਿਲ੍ਹਾ ਮੈਜਿਸਟ੍ਰੇਟ ਵਲੋਂ ਪਲਾਕਸ਼ਾ ਯੂਨੀਵਰਸਿਟੀ, ਸੈਕਟਰ-101 ਅਤੇ ਗੋਲਫ ਰੇਂਜ ਮੋਹਾਲੀ ਅਤੇ ਇਸ ਦੇ ਆਲੇ-ਦੁਆਲੇ ਏਰੀਆ ਵਿੱਚ "ਨੋ ਫਲਾਇੰਗ ਜ਼ੋਨ" ਘੋਸ਼ਿਤ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 12 ਮਾਰਚ 2026- ਜ਼ਿਲ੍ਹਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਸ੍ਰੀਮਤੀ ਕੋਮਲ ਮਿੱਤਲ ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ-2023 ਦੀ ਧਾਰਾ 163 ਅਧੀਨ ਪ੍ਰਾਪਤ ਹੋਈਆਂ ਸ਼ਕਤੀਆਂ ਦੀ ਵਰਤੋਂ ਕਰਦਿਆ ਪਲਾਕਸ਼ਾ ਯੂਨੀਵਰਸਿਟੀ, ਸੈਕਟਰ-101 ਗੋਲਫ ਰੇਂਜ ਮੋਹਾਲੀ ਅਤੇ ਇਸ ਦੇ ਆਲੇ-ਦੁਆਲੇ ਏਰੀਆ ਵਿੱਚ ਨੂੰ ਨੋ-ਡਰੋਨ ਅਤੇ ਨੋ ਫਲਾਈ ਜ਼ੋਨ ਘੋਸ਼ਿਤ ਕਰਦਿਆਂ ਕਿਸੇ ਵੀ ਕਿਸਮ ਦੇ ਫਲਾਇੰਗ ਆਬਜੈਕਟ ਨੂੰ ਉਡਾਉਣ ’ਤੇ ਪੂਰਨ ਤੌਰ ’ਤੇ ਪਾਬੰਦੀ ਲਗਾਈ ਹੈ।
ਇਹ ਹੁਕਮ ਪਲਾਕਸ਼ਾ ਯੂਨੀਵਰਸਿਟੀ, ਸੈਕਟਰ-101 ਵਿਖੇ 13 ਤੋਂ 15 ਮਾਰਚ 2026 ਨੂੰ ਉਕਤ ਏਰੀਏ ਵਿੱਚ ਲਾਗੂ ਰਹਿਣਗੇ।
Click to Follow Babushahi Facebook Page →