Gurdaspur :ਦੋਹਾਂ ਮ੍ਰਿਤਕ ਪੁਲਿਸ ਮੁਲਾਜ਼ਮਾਂ ਦਾ ਪਰਿਵਾਰ ਆਇਆ ਸਾਹਮਣੇ, ਇੱਕ ਦੂਜੇ 'ਤੇ ਹਮਲਾ ਕਰਨ ਦੀ ਗੱਲ ਸਿਰੇ ਤੋਂ ਨਕਾਰੀ
ਰੋਹਿਤ ਗੁਪਤਾ
ਗੁਰਦਾਸਪੁਰ , 22 ਫਰਵਰੀ 2026 :
ਗੁਰਦਾਸਪੁਰ ਦੇ ਥਾਣਾ ਦੋਰਾਂਗਲਾ ਦੇ ਤਹਿਤ ਆਉਂਦੇ ਸਰਹੱਦੀ ਪਿੰਡ ਆਦੀਆਂ ਦੀ ਚੈੱਕ ਪੋਸਟ ਤੇ ਬੀਤੀ ਦੇਰ ਰਾਤ ਦੋ ਪੁਲਿਸ ਕਰਮੀਆਂ ਦੀ ਭੇਦ ਭਰੇ ਹਾਲਾਤਾਂ ਵਿੱਚ ਹੋਈ ਮੌਤ ਦੇ ਮਾਮਲੇ ਵਿੱਚ ਦੋਹਾਂ ਪੁਲਿਸ ਕਰਮੀਆਂ ਦਾ ਪਰਿਵਾਰ ਵੀ ਮੀਡੀਆ ਦੇ ਸਾਹਮਣੇ ਆਇਆ ਹੈ ਅਤੇ ਇਸ ਗੱਲ ਨੂੰ ਸਿਰੇ ਤੋਂ ਨਕਾਰਿਆ ਹੈ ਕਿ ਦੋਹਾਂ ਨੇ ਇੱਕ ਦੂਜੇ ਤੇ ਗੋਲੀਆਂ ਚਲਾਈਆਂ ਸੀ। ਦੋਹਾਂ ਦੇ ਪਰਿਵਾਰਾਂ ਨੇ ਕਿਹਾ ਕਿ ਇਹ ਗੱਲ ਸਾਬਤ ਹੋ ਗਈ ਹੈ ਕਿ ਪੁਲਿਸ ਕਰਮੀਆਂ ਦੇ ਹਥਿਆਰਾਂ ਵਿੱਚ ਪੂਰੀਆਂ ਗੋਲੀਆਂ ਹਨ ਅਤੇ ਜਿਨਾਂ ਹਾਲਾਤਾਂ ਵਿੱਚ ਉਹਨਾਂ ਦੀਆਂ ਲਾਸ਼ਾਂ ਮਿਲੀਆਂ ਹਨ , ਉਹਨਾਂ ਤੋਂ ਸਾਫ ਕਿਹਾ ਜਾ ਸਕਦਾ ਹੈ ਕਿ ਉਹਨਾਂ ਤੇ ਸੁੱਤੇ ਪਏ ਗੋਲੀਆਂ ਚਲਾਈਆਂ ਗਈਆਂ ਹਨ। ਕਿ ਏਐਸਆਈ ਗੁਰਨਾਮ ਸਿੰਘ ਦੇ ਬੇਟੇ ਸੰਦੀਪ ਸਿੰਘ ਅਤੇ ਹੋਮਗਾਰਡ ਦੇ ਜਵਾਨ ਅਸ਼ੋਕ ਕੁਮਾਰ ਦੇ ਬੇਟੇ ਸੰਦੀਪ ਕੁਮਾਰ ਨੇ ਦੱਸਿਆ ਕਿ ਦੋਵੇਂ ਇੱਕ ਦੂਜੇ ਨੂੰ ਕਾਫੀ ਪਿਆਰ ਕਰਦੇ ਸੀ ਅਤੇ ਬੜੇ ਤਰੀਕੇ ਨਾਲ ਨਾਕੇ ਤੇ ਡਿਊਟੀ ਦਿੰਦੇ ਸੀ । ਸਿੱਧੇ ਤੌਰ ਤੇ ਉਹਨਾਂ ਦਾ ਕਤਲ ਕੀਤਾ ਗਿਆ ਅਤੇ ਉਹਨਾਂ ਨੂੰ ਉਮੀਦ ਹੈ ਕਿ ਪੁਲਿਸ ਮ੍ਰਿਤਕ ਪੁਲਿਸ ਕਰਮੀਆਂ ਦੇ ਪਰਿਵਾਰਾਂ ਨੂੰ ਇਨਸਾਫ ਦਵੇਗੀ।
ਉੱਥੇ ਹੀ ਪਿੰਡ ਆਦੀਆਂ ਦੇ ਸਰਪੰਚ ਕਰਮਜੀਤ ਸਿੰਘ ਨੇ ਦੱਸਿਆ ਕਿ ਐਸ ਐਚ ਓ ਦੋਰਾਂਗਲਾ ਬਨਾਰਸੀ ਦਾਸ ਦਾ ਉਹਨਾਂ ਨੂੰ ਫੋਨ ਆਇਆ ਕਿ ਚੈੱਕ ਪੋਸਟ ਤੇ ਜਾ ਕੇ ਦੇਖੋ ਕੀ ਦੋਵੇਂ ਪੁਲਿਸ ਕਰਮਚਾਰੀ ਫੋਨ ਕਿਉਂ ਨਹੀਂ ਚੁੱਕ ਰਹੇ ਤਾਂ ਸਵੇਰੇ ਉਹਨਾਂ ਨੇ ਚਿਪ ਉਸ ਤੇ ਜਾ ਕੇ ਦੇਖਿਆ ਤਾਂ ਦੋਨੋਂ ਮ੍ਰਿਤਕ ਹਾਲਤ ਵਿੱਚ ਉੱਥੇ ਪਏ ਸੀ । ਇੱਕ ਦੀ ਲਾਸ਼ ਕੁਰਸੀ ਤੇ ਬੈਠੀ ਹਾਲਤ ਵਿੱਚ ਪਈ ਸੀ ਜਦਕਿ ਦੂਸਰਾ ਬੈਂਚ ਤੇ ਲੰਮੇ ਪਿਆ ਸੀ । ਸਾਫ ਤੌਰ ਤੇ ਉਹਨਾਂ ਨੂੰ ਕਿਸੇ ਵੱਲੋਂ ਗੋਲੀਆਂ ਮਾਰੀਆਂ ਗਈਆਂ ਹਨ।
Click to Follow Babushahi Facebook Page →