ਹੜ੍ਹਾਂ ਦੌਰਾਨ ਰੋੜੇ ਸੜਕ ਕਿਨਾਰਿਆਂ ਦੇ ਟੋਇਆ ਕਾਰਨ ਵਾਪਰੇ ਤਿੰਨ ਹਾਦਸੇ
ਸੜਕ ਤੋਂ ਹੇਠਾਂ ਉਤਰੀ ਕਾਰ ਹਾਈ ਵੋਲਟਜ ਤਾਰਾਂ ਵਾਲੇ ਖੰਭੇ ਦੇ ਨਾਲ ਟਕਰਾਈ ,ਬਜ਼ੁਰਗ ਦੀ ਮਸਾ ਬਚੀ ਜਾਨ
ਰੋਹਿਤ ਗੁਪਤਾ
ਗੁਰਦਾਸਪੁਰ , 17 ਫਰਵਰੀ 2026 :
ਭਾਰਤ ਪਾਕਿਸਤਾਨ ਸਰਹੱਦ ਦੇ ਪਿੰਡ ਗਾਹਲੜੀ ਦੇ ਬਾਬਾ ਸ਼੍ਰੀ ਚੰਦ ਜੀ ਦੇ ਇਤਿਹਾਸਿਕ ਗੁਰਦੁਆਰਾ ਸ੍ਰੀ ਟਾਹਲੀ ਸਾਹਿਬ ਮਾਰਗ ਅਤੇ ਦੋਰਾਂਗਲਾ ਰੋਡ ਤੇ ਰੋਜ਼ਾਨਾ ਹੀ ਸੜਕੀ ਹਾਦਸੇ ਪੇਸ਼ ਆ ਰਹੇ ਹਨ । ਅਗਸਤ ਮਹੀਨੇ ਵਿੱਚ ਆਏ ਹੜਾਂ ਦੌਰਾਨ ਇਹਨਾਂ ਦੋਹਾਂ ਸੜਕਾਂ ਦੇ ਕਿਨਾਰਿਆਂ ਦੀ ਮਿੱਟੀ ਹੜਾਂ ਦਾ ਪਾਣੀ ਵਹਾ ਕੇ ਲੈ ਗਿਆ ਸੀ ਇਸ ਕਾਰਨ ਸੜਕਾਂ ਦੇ ਕਿਨਾਰੇ ਤੇ ਛੇ-ਛੇ ਸੱਤ ਸੱਤ ਫੁੱਟੇ ਡੂੰਘੇ ਟੋਏ ਪੈ ਗਏ ਹਨ ਅਤੇ ਇੱਥੇ ਰੋਜ਼ਾਨਾ ਹੀ ਹਾਦਸੇ ਪੇਸ਼ ਆ ਰਹੇ ਹਨ। ਪਿਛਲੇ ਚਾਰ ਦਿਨਾਂ ਵਿੱਚ ਦੋਰਾਂਗਲਾ ਰੋਡ ਤੇ ਤਿੰਨਾਂ ਤੇ ਗੱਲ ਰੀਡੋਰ ਤੇ ਚਾਰ ਸੜਕੀ ਹਾਦਸੇ ਵਾਪਰ ਚੁੱਕੇ ਹਨ। ਇਥੋਂ ਤੱਕ ਕਿ ਰੋਜ਼ਾਨਾ ਇਤਿਹਾਸਿਕ ਗੁਰਦੁਆਰਾ ਸ੍ਰੀ ਟਾਹਲੀ ਸਾਹਿਬ ਨਤਮਸਤਕ ਹੋਣ ਆਉਣ ਵਾਲੀ ਸੰਗਤ ਜੋ ਕਿ ਤੜਕਸਾਰ ਅਕਸਰ ਆਉਂਦੀ ਹੈ ਕਈ ਵਾਰ ਹਾਦਸਿਆਂ ਦਾ ਸ਼ਿਕਾਰ ਹੁੰਦੀ ਹੈ।