ਜ਼ਿਲ੍ਹਾ ਗੁਰਦਾਸਪੁਰ ਦੇ ਨੌਜਵਾਨ ਦੀ ਦੁਬਈ’ ਚ ਭੇਦਭਰੀ ਹਾਲਤ’ਚ ਮੌਤ
ਨੌਜਵਾਨ ਦੀ ਮੌਤ ਤੋਂ ਬਾਅਦ ਕੋਈ ਮਰਦ ਨਹੀਂ ਬਚਿਆ ਘਰ ਵਿੱਚ,ਪਰਿਵਾਰ ਦੀ ਦੁਬਈ ’ਚੋ ਮ੍ਰਿਤਕ ਦੇਹ ਮੰਗਵਾਉਣ ਦੀ ਵੀ ਨਹੀਂ ਹੈ ਸਮਰਥਾ
ਮਦਦ ਲਈ ਨੰਬਰ
ਅਕਾਊਂਟ ਨੰਬਰ_119300101153614
ਰੋਹਿਤ ਗੁਪਤਾ
ਗੁਰਦਾਸਪੁਰ , 9 ਫਰਵਰੀ 2026 :
ਜ਼ਿਲਾ ਗੁਰਦਾਸਪੁਰ ਦੇ ਪਿੰਡ ਸਮਰਾਏ ਦਾ ਨੌਜਵਾਨ ਬਲਵਿੰਦਰ ਸਿੰਘ 32 ਸਾਲ ਪੁੱਤਰ ਮੁੱਖਾ ਸਿੰਘ 6 ਮਹੀਨੇ ਪਹਿਲਾਂ ਆਪਣੇ ਪਰਿਵਾਰ ਨੂੰ ਤੰਗੀ ਅਤੇ ਗਰੀਬੀ ਦੀ ਦਲਦਲ’ਚੋਂ ਕੱਢਣ ਦੇ ਇਰਾਦੇ ਨਾਲ ਦੁਬਈ ਗਿਆ ਸੀ ਜਿਸ ਦੀ ਉੱਥੇ ਭੇਦਭਰੀ ਹਾਲਤ’ਚ ਮੌਤ ਹੋਣ ਦੀ ਦੁੱਖਦਾਈ ਖਬਰ ਸਾਹਮਣੇ ਆਈ ਹੈ ਜਿਸ ਨਾਲ ਪਰਿਵਾਰ ਉਪਰ ਦੁੱਖਾਂ ਦਾ ਪਹਾੜ ਟੁਟ ਪਿਆ ਹੈ ਕਿਉਂਕਿ ਪਰਿਵਾਰ ਦੁਬਈ ਤੋਂ ਭਾਰਤ ਆਪਣੇ ਪਿੰਡ ਉਸਦੀ ਮ੍ਰਿਤਕ ਦੇ ਮਗਵਾਉਂਣ ਲਾਇਕ ਸਮਰਥਾ ਵੀ ਨਹੀਂ ਰੱਖਦਾ ਹੈ। ਕਿਉਂਕਿ ਮ੍ਰਿਤਕ ਦੇ ਪਿਤਾ ਅਤੇ ਵੱਡੇ ਭਰਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਜਿਸ ਕਾਰਨ ਘਰ ਵਿੱਚ ਵਿਧਵਾ ਸੱਸ ਉਸ ਦੀਆਂ ਦੋ ਵਿਧਵਾ ਨੂੰਹਾਂ ਅਤੇ ਪੰਜ ਬੱਚੇ ਹੀ ਬਚੇ ਹਨ ।
ਇਸ ਸਬੰਧੀ ਮਿ੍ਰਤਕ ਨੌਜਵਾਨ ਦੀ ਮਾਤਾ ਪੰਮੋ ,ਪਤਨੀ ਪ੍ਰਵੀਨ ਕੁਮਾਰੀ ਅਤੇ ਚਾਚੇ ਦੇ ਪੁੱਤ ਭਰਾ ਕੁਲਵਿੰਦਰ ਸਿੰਘ ਨੇ ਦੁੱਖੀ ਮੰਨ ਨਾਲ ਦੱਸਿਆ ਕਿ ਉਨਾਂ ਦੇ ਘਰ ਅੱਤ ਦੀ ਗਰੀਬੀ ਹੈ ਅਤੇ 6 ਮਹੀਨੇ ਪਹਿਲਾਂ ਉਨਾਂ ਦਾ ਲੜਕਾ ਬਲਵਿੰਦਰ ਸਿੰਘ ਰੌਜੀ ਰੋਟੀ ਕਮਾਉਂਣ ਲਈ ਦੁਬਈ ਗਿਆ ਸੀ ਜਿਸ ਦੀ ਉਥੇ ਭੇਦਭਰੀ ਹਾਲਤ’ਚ ਮੌਤ ਹੋ ਗਈ ਹੈ । ਉਨਾਂ ਦੱਸਿਆ ਕਿ ਉਨਾਂ ਨੂੰ ਇਹ ਵੀ ਨਹੀਂ ਪਤਾ ਕਿ ਉਨਾਂ ਦੇ ਲੜਕੇ ਦੀ ਕਿਸ ਕਾਰਨ ਮੌਤ ਹੋਈ ਹੈ । ਉਨਾਂ ਭਰੇ ਮੰਨ ਨਾਲ ਦੱਸਿਆ ਕਿ ਉਨਾਂ ਕੋਲ ਬਲਵਿੰਦਰ ਸਿੰਘ ਦੀ ਲਾਸ਼ ਵਾਪਿਸ ਲਿਆਉਂਣ ਲਈ ਇੱਕ ਵੀ ਪੈਸਾ ਨਹੀਂ ਹੈ। ਮਿ੍ਰਤਕ ਦੀ ਮਾਂ ਨੇ ਰੌਂਦੇ ਹੋਏ ਦੱਸਿਆ ਕਿ ਉਸ ਦਾ ਪਤੀ ਅਤੇ ਵੱਡੇ ਬੇਟੇ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਅਤੇ ਹੁਣ ਉਨਾਂ ਦੇ ਘਰ ਕਮਾਉਂਣ ਵਾਲਾ ਕੋਈ ਵੀ ਮਰਦ ਨਹੀਂ ਰਿਹਾ ਅਤੇ ਘਰ ਖਾਣ ਵਾਲੇ 5 ਛੋਟਿਆ ਬੱਚਿਆਂ ਸਮੇਤ 3 ਵਿਧਵਾ ਔਰਤਾਂ ਹਨ ਅਤੇ ਉਨਾਂ ਦੇ ਕੱਚੇ ਘਰ ਵੀ ਡਿਗਣ ਵਾਲੇ ਹਨ ਅਤੇ ਰੋਟੀ ਖਾਣੀ ਵੀ ਮੁਸ਼ਕਲ ਹੋਈ ਪਈ ਹੈ। ਉਨਾਂ ਨੇ ਸਮਾਜ ਸੇਵੀ ਸੰਸਥਾਵਾਂ ਅਤੇ ਦਾਣੀ ਸੱਜਣਾਂ ਅਤੇ ਪੰਜਾਬ ਸਰਕਾਰ ਕੋਲੋਂ ਮੰਗ ਕਰਦਿਆਂ ਕਿਹਾ ਕਿ ਉਨਾਂ ਦੇ ਲੜਕੇ ਦੀ ਮਿ੍ਰਤਕ ਦੇਹ ਵਾਪਿਸ ਲਿਅਉਂਣ ਅਤੇ ਘਰ ਦੀ ਰੋਜੀ ਰੋਟੀ ਅਤੇ ਮਕਾਨ ਲਈ ਮਦਦ ਕੀਤੀ ਜਾਵੇ।
Click to Follow Babushahi Facebook Page →