Big Update: ਹਰਸਿਮਰਤ ਕੌਰ ਬਾਦਲ ਨੇ ਜੇਲ੍ਹ 'ਚ ਬੰਦ ਮਜੀਠੀਆ ਨੂੰ ਬੰਨ੍ਹੀ ਰੱਖੜੀ
ਪਟਿਆਲਾ, 9 ਅਗਸਤ 2025- ਬਠਿੰਡਾ ਤੋਂ ਐਮਪੀ ਹਰਸਿਮਰਤ ਕੌਰ ਬਾਦਲ ਨਾਭਾ ਜੇਲ ਪਹੁੰਚੇ, ਜਿੱਥੇ ਉਨ੍ਹਾਂ ਦੇ ਵੱਲੋਂ ਆਪਣੇ ਭਰਾ ਬਿਕਰਮ ਸਿੰਘ ਮਜੀਠੀਆ ਨੂੰ ਰੱਖੜੀ ਬੰਨ੍ਹੀ ਗਈ। ਮਜੀਠੀਆ ਇਸ ਵੇਲੇ ਜੇਲ੍ਹ ਦੇ ਅੰਦਰ ਬੰਦ ਹਨ। ਦੱਸ ਦਈਏ ਕਿ ਰੱਖੜੀ ਦੇ ਮੌਕੇ ਤੇ ਸਰਕਾਰ ਦੁਆਰਾ ਇਜਾਜ਼ਤ ਦਿੱਤੀ ਜਾਂਦੀ ਕਿ ਜਿਹੜੇ ਵੀ ਹਵਾਲਾਤੀ ਜਾਂ ਕੈਦੀ ਜੇਲ ਦੇ ਵਿੱਚ ਬੰਦ ਨੇ, ਉਨ੍ਹਾਂ ਨੂੰ ਉਨ੍ਹਾਂ ਦੀ ਭੈਣ ਆ ਕੇ ਰੱਖੜੀ ਬੰਨ੍ਹ ਸਕੇ। ਸੋ ਹਰਸਿਮਰਤ ਬਾਦਲ ਨਾਭਾ ਜੇਲ ਗਏ, ਜਿੱਥੇ ਬਿਕਰਮ ਮਜੀਠੀਆ ਨੂੰ ਉਹਨਾਂ ਵੱਲੋਂ ਰੱਖੜੀ ਬੰਨੀ ਗਈ।