ਸੇਂਟ ਕਬੀਰ ਪਬਲਿਕ ਸਕੂਲ ਦਾ ਹੋਣਹਾਰ ਵਿਦਿਆਰਥੀ.... ਅਜੇਪਾਲ ਸਿੰਘ
ਸੰਗੀਤ ਮੁਕਾਬਲੇ ਦੌਰਾਨ ਸ਼ਹਿਰ ਪੱਧਰ ਤੇ ਤੀਸਰਾ ਸਥਾਨ ਹਾਸਲ ਕਰਕੇ ਸਨਮਾਨ ਹਾਸਿਲ ਕਰਦੇ ਹੋਏ
ਰੋਹਿਤ ਗੁਪਤਾ
ਗੁਰਦਾਸਪੁਰ 9 ਦਸੰਬਰ
ਸੇਂਟ ਕਬੀਰ ਪਬਲਿਕ ਸਕੂਲ ਸੁਲਤਾਨਪੁਰ -(ਗੁਰਦਾਸਪੁਰ) ਦੇ ਵਿਦਿਆਰਥੀ ਅਜੇਪਾਲ ਸਿੰਘ / ਸਪੁੱਤਰ ਰਵੀਪਾਲ ਸਿੰਘ/ ਮਾਤਾ ਰਵਿੰਦਰਜੀਤ ਕੌਰ, ਵਾਸੀ ਅਲਾਵਲਪੁਰ ਨੇ ਸੰਗੀਤ ਦੇ ਖੇਤਰ ਵਿੱਚ ਆਪਣੀ ਵਿਲੱਖਣ ਪਹਿਚਾਣ ਬਣਾ ਕੇ ਸਕੂਲ ਤੇ ਮਾਪਿਆਂ ਦਾ ਨਾਮ ਇਲਾਕੇ ਵਿੱਚ ਰੌਸ਼ਨ ਕੀਤਾ ਹੈ।
ਇਹ ਮੁਕਾਬਲਾ' ਸੱਤਯੁਗ ਦਰਸ਼ਨ ਸੰਗੀਤ ਕਲਾ ਕੇਂਦਰ' ਵੱਲੋਂ ਕਰਵਾਇਆ ਗਿਆ ਜਿਸ ਵਿੱਚ ਲਗਭਗ ਅੱਠ ਸ਼ਹਿਰਾਂ ਦੇ ਵੱਖ-ਵੱਖ ਸੰਗੀਤ ਵਿਦਿਆਰਥੀਆਂ ਨੇ ਹਿੱਸੇਦਾਰੀ ਲਈ ਸੀ। ਸ਼ਹਿਰ ਪੱਧਰੀ ਮੁਕਾਬਲੇ ਵਿੱਚ ਹਰ ਵਿਦਿਆਰਥੀ ਨੇ ਬਹੁਤ ਹੀ ਮਿਹਨਤ ਨਾਲ ਆਪਣੀ ਮਧੁਰ ਆਵਾਜ਼ ਤੇ ਸਾਜਾਂ ਰਾਹੀਂ ਕਲਾ ਤੇ ਹੁਨਰ ਦੇ ਜੌਹਰ ਦਿਖਾਏ ਤੇ ਉਸ ਨੂੰ ਬਹੁਤ ਹੀ ਖੁਸ਼ੀ ਹੈ ਕਿ ਤੀਸਰਾ ਸਥਾਨ ਹਾਸਲ ਕਰਕੇ ਇਹ ਮੁਕਾਮ ਹਾਸਲ ਕੀਤਾ ਜਿਸ ਲਈ ਉਸ ਨੂੰ ਡੀ.ਏ.ਵੀ ਇੰਸਟੀਟਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨੋਲੋਜੀ ਜਲੰਧਰ ਵਿਖੇ ਸਨਮਾਨਿਤ ਕੀਤਾ ਗਿਆ।
ਇਸ ਸਬੰਧੀ ਖ਼ੁਸ਼ੀ ਪ੍ਰਗਟ ਕਰਦਿਆਂ ਸੇਂਟ ਕਬੀਰ ਸਕੂਲ ਦੇ ਪ੍ਰਿੰਸੀਪਲ ਐਸ. ਬੀ. ਨਾਯਰ ਜੀ ਨੇ ਦੱਸਿਆ ਕਿ ਬਟਾਲੇ ਵਿਖੇ ਕਰਵਾਏ ਸ਼ਹਿਰ ਪੱਧਰੀ ਆਰਟ, ਮਿਊਜਿਕ ਅਤੇ ਡਾਂਸ ਮੁਕਾਬਲੇ ਵਿੱਚ ਵਿਦਿਆਰਥੀ ਨੇ 'ਸੋਲੋ ਸੌਂਗ ਕਲਾਸੀਕਲ ਕੈਟਗਿਰੀ' ਵਿੱਚ ਭਾਗੀਦਾਰੀ ਲਈ ਸੀ, ਜਿਸ ਵਿੱਚੋਂ ਤੀਸਰਾ ਸਥਾਨ ਹਾਸਲ ਕਰਕੇ ਆਪਣੀ ਲਗਨ, ਮਿਹਨਤ ਤੇ ਦ੍ਰਿੜ੍ਹਤਾ ਦਾ ਸਬੂਤ ਦਿੱਤਾ ਹੈ।
ਸਕੂਲ ਪਹੁੰਚਣ ਤੇ ਸਵੇਰ ਦੀ ਸਭਾ ਵਿੱਚ ਪ੍ਰਿੰਸੀਪਲ ਸਾਹਿਬ ਮੈਨੇਜਮੈਂਟ ਮੈਂਬਰ ਮੈਡਮ ਨਵਦੀਪ ਕੌਰ ਤੇ ਕੁਲਦੀਪ ਕੌਰ ਜੀ ਵੱਲੋਂ ਵਿਦਿਆਰਥੀ ਨੂੰ ਵਧਾਈ ਦਿੰਦਿਆਂ ਸਨਮਾਨ ਚਿੰਨ੍ਹ ਦਿੱਤਾ ਗਿਆ। ਇਸ ਮੌਕੇ ਉਸ ਨੂੰ ਹਮੇਸ਼ਾ ਮਿਹਨਤ ਕਰਦੇ ਰਹਿਣ ਤੇ ਸੰਗੀਤ ਦੇ ਖੇਤਰ ਵਿੱਚ ਆਪਣਾ ਖਾਸ ਮੁਕਾਮ ਤੇ ਜਗ੍ਹਾ ਬਣਾਉਣ ਦੀ ਪ੍ਰੇਰਨਾ ਵੀ ਦਿੱਤੀ ਗਈ। ਇਸ ਵਿਸ਼ੇਸ਼ ਮੌਕੇ ਸੰਗੀਤ ਅਧਿਆਪਕ ਦੀਦਾਰ ਸਿੰਘ ਅਤੇ ਲਖਵਿੰਦਰ ਸਿੰਘ ਸਮੇਤ ਸਕੂਲੀ ਅਧਿਆਪਕ ਅਤੇ ਵਿਦਿਆਰਥੀ ਹਾਜ਼ਰ ਸਨ।