ਬਟਾਲਾ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ : ਫਿਰੋਤੀ ਮੰਗਣ ਤੇ ਗੋਲੀਆਂ ਚਲਾਉਣ ਵਾਲੇ ਫੜੇ ਗਏ
ਰੋਹਿਤ ਗੁਪਤਾ
ਬਟਾਲਾ 9 ਅਗਸਤ 2025 : ਸੁਹੇਲ ਕਾਸਿਮ ਮੀਰ, ਐਸ.ਐਸ.ਪੀ ਬਟਾਲਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਬਟਾਲਾ ਪੁਲਿਸ ਵਲੋਂ ਵੱਡੀ ਕਾਮਯਾਬੀ ਹਾਸਿਲ ਕਰਦਿਆਂ ਫਿਰੋਤੀ ਦੀ ਮੰਗ ਕਰਨ ਤੇ ਫਤਿਹਗੜ ਚੂੜੀਆ ਵਿਚ ਦਸਤਰ ਏ ਦਸਤਾਰ ਦੀ ਦੁਕਾਨ ਤੇ ਗੋਲੀਆ ਮਾਰਨ ਵਾਲੇ ਗਿਰੋਹ ਦਾ ਕੀਤਾ ਪਰਦਾਫਾਸ ਕੀਤੀ ਗਿਆ ਹੈ।
ਮੀਡੀਆ ਨੂੰ ਜਾਣਕਾਰੀ ਦਿੰਦਿਆਂ ਐਸ.ਐਸ.ਪੀ ਬਟਾਲਾ ਨੇ ਦੱਸਿਆ ਕਿ ਮਿਤੀ 24-7-2025 ਤੇ 25-7-2025 ਨੂੰ ਪਰਮਿੰਦਰ ਸਿੰਘ ਪੁੱਤਰ ਰਤਨ ਸਿੰਘ ਵਾਸੀ ਕੋਟਲੀ ਸੂਰਤ ਮੱਲੀ ਨੂੰ ਵਿਦੇਸ਼ ਦੇ ਨੰਬਰ ਤੇ ਧਮਕੀ ਆਈ ਤੇ ਜਿਸ ਨੇ ਕਿਹਾ ਕਿ ਉਹ ਜੈਸਲ ਚੰਬਲ ਬੋਲਦਾ ਹੈ ਜਿਸ ਪਾਸੋ 50 ਲੱਖ ਰੁਪਏ ਦੀ ਫਿਰੋਤੀ ਦੀ ਮੰਗ ਕੀਤੀ ਗਈ, ਪਰਮਿੰਦਰ ਸਿੰਘ ਜੋ ਰੇਡੀਮੇਡ ਕੱਪੜਿਆ ਦੀ ਦੁਕਾਨ ਘੈਂਟ ਕੁਲਕੇਸ਼ਨ ਕੋਟਲੀ ਸੂਰਤ ਮੱਲੀ ਤੇ ਫਤਿਹਗੜ ਚੂੜੀਆ ਵਿਚ ਹੈ, ਜਿਸ ਤੇ ਪਰਮਿੰਦਰ ਸਿੰਘ ਦੇ ਬਿਆਨ ਤੇ ਥਾਣਾ ਕੋਟਲੀ ਸੂਰਤ ਮੱਲੀ ਦਰਜ ਕੀਤਾ ਗਿਆ
ਮਿਤੀ 31-7-2025 ਨੂੰ ਫਤਿਹਗੜ ਚੂੜੀਆ ਏਰੀਏ ਵਿਚ ਦਸਤੂਰ ਏ ਦਸਤਾਰ ਦੀ ਦੁਕਾਨ ਤੇ ਕਿਸੇ ਅਣਪਛਾਤੇ ਵਿਅਕਤੀਆ ਵੱਲੋ ਗੋਲੀਆ ਮਾਰੀਆ ਗਈਆ ਸਨ ਜੋ ਇਹ ਦੁਕਾਲ ਘੈਂਟ ਕੁਲਕੇਸ਼ਨ ਦੀ ਨਾਲ ਵਾਲੀ ਦੁਕਾਨ ਹੈ ਜਿਸ ਦੇ ਮਾਲਕ ਪਰਮਿੰਦਰ ਸਿੰਘ ਪੁੱਤਰ ਰਤਨ ਸਿੰਘ ਵਾਸੀ ਕੋਟਲੀ ਸੂਰਤ ਮੱਲੀ ਨੂੰ ਧਮਕੀਆ ਆਈਆ ਸਨ.
ਐਸ.ਐਸ.ਪੀ ਨੇ ਦੱਸਿਆ ਕਿ ਮੁੱਕਦਮਾ ਨੂੰ ਟਰੇਸ ਕਰਨ ਲਈ ਵੱਖ ਵੱਖ ਟੀਮਾ ਗਠਿਤ ਕੀਤੀਆ ਗਈਆ, ਜਿਸ ਤੇ ਬਟਾਲਾ ਪੁਲਿਸ ਨੂੰ ਉਸ ਵੇਲੇ ਵੱਡੀ ਕਾਮਯਾਬੀ ਮਿਲੀ ਜਦੋ ਦਸਤੂਰ ਏ ਦਸਤਾਰ ਦੀ ਦੁਕਾਨ ਤੇ ਗੋਲੀਆ ਚਲਾਉਣ ਵਾਲੇ ਦੋਸ਼ੀਆਨ ਰਵਿੰਦਰ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਰੋਡੇ ਸਾਹ ਕਾਲੋਨੀ ਅੰਮ੍ਰਿਤਸਰ ਤੇ ਹਰਪ੍ਰੀਤ ਸਿੰਘ ਉਰਫ ਹੈਪੀ ਪੁੱਤਰ ਦਵਿੰਦਰਪਾਲ ਸਿੰਘ ਵਾਸੀ ਘੰਣੁਪੁਰ ਅੰਮ੍ਰਿਤਸਰ ਨੂੰ ਗ੍ਰਿਫਤਾਰ ਕਰਕੇ ਮੁੱਕਦਮਾ ਨੂੰ ਟਰੇਸ ਕੀਤਾ ਗਿਆ। ਜਿੰਨਾ ਨੂੰ ਪੇਸ਼ ਅਦਾਲਤ ਕਰਕੇ ਰਿਮਾਡ ਹਾਸਿਲ ਕੀਤਾ ਜਾ ਰਿਹਾ ਹੈ ਤੇ ਹੋਰ ਵੀ ਖੁਲਾਸੇ ਹੋਣ ਦੇ ਖਦਸ਼ੇ ਹਨ