ਲੁਧਿਆਣਾ: ਕੋਰਟ ਕੰਪਲੈਕਸ ਦੀ 7ਵੀਂ ਮੰਜ਼ਿਲ ਤੋਂ ਕੁੜੀ ਨੇ ਮਾਰੀ ਛਾਲ, ਹੋਈ ਮੌਤ
ਸੁਖਮਿੰਦਰ ਭੰਗੂ
ਲੁਧਿਆਣਾ 20 ਮਾਰਚ 2025 - ਅੱਜ ਉਸ ਸਮੇਂ ਲੁਧਿਆਣਾ ਜ਼ਿਲ੍ਹਾ ਕੋਰਟ ਕੰਪਲੈਕਸ ਵਿੱਚ ਹੰਗਾਮਾ ਮਚ ਗਿਆ ਜਦੋਂ ਤਕਰੀਬਨ ਦੁਪਹਿਰ 1 ਵਜੇ ਇਕ ਲੜਕੀ ਵੱਲੋਂ ਕੋਰਟ ਕੰਪਲੈਕਸ ਦੀ 7ਵੀ ਮੰਜ਼ਿਲ ਤੋਂ ਛਾਲ ਮਾਰ ਦਿੱਤੀ। ਇਸ ਦੇ ਚਲਦੇ ਕੁਛ ਵਕੀਲਾਂ ਤੇ ਲੋਕਾ ਵੱਲੋਂ ਲੜਕੀ ਨੂੰ ਇਲਾਜ ਲਈ ਤੁਰੰਤ ਸਿਵਲ ਹਸਪਤਾਲ ਲਿਜਾਇਆ ਗਿਆ। ਜਿੱਥੇ ਡਾਕਟਰਾਂ ਨੇ ਜਾਂਚ ਤੋਂ ਬਾਅਦ ਲੜਕੀ ਨੂੰ ਮ੍ਰਿਤ ਘੋਸ਼ਿਤ ਕਰ ਦਿੱਤਾ ।ਘਟਨਾ ਤੋਂ ਬਾਅਦ ਮੌਕੇ 'ਤੇ ਪਹੁੰਚੀ ਪੁਲਿਸ ਗਈ ਅਤੇ ਮਾਮਲੇ ਦੀ ਜਾਂਚ ਕਰ ਰਹੀ ਹੈ। ਮ੍ਰਿਤਕ ਲੜਕੀ ਦੀ ਉਮਰ ਕਰੀਬ 20/22 ਸਾਲ ਦੱਸੀ ਜਾ ਰਹੀ ਹੈ।
2 | 8 | 6 | 2 | 0 | 4 | 9 | 3 |