ਖੰਨਾ ਦੇ ਸਿਵਲ ਹਸਪਤਾਲ ਵਿੱਚ ਤੀਜੀ ਮੰਜ਼ਿਲ ਦੀ ਛੱਤ ਤੋਂ ਹੋਇਆ ਛੇ ਏਅਰ ਕੰਡੀਸ਼ਨ ਦਾ ਸਮਾਨ ਦੀ ਚੋਰੀ
ਖੰਨਾ , ਰਵਿੰਦਰ ਢਿੱਲੋਂ
ਖੰਨਾ ਪੁਲਿਸ ਜਿਲਾ ਅਧੀਨ ਥਾਣਾ ਸਿਟੀ -2 ਦੇ ਏਰੀਏ ਦੇ ਵਿੱਚ ਖੰਨਾ ਸਿਵਿਲ ਹਸਪਤਾਲ ਦੇ ਵਿੱਚ ਤੀਜੀ ਮੰਜ਼ਿਲ ਦੇ ਉੱਪਰੋਂ 6 ਏਅਰ ਕੰਡੀਸ਼ਨ (ਏਸੀਆਂ) ਦਾ ਸਮਾਨ ਚੋਰੀ ਹੋ ਗਿਆ ਪੁਲਿਸ ਨੂੰ ਇਸ ਦੀ ਤੁਰੰਤ ਜਾਣਕਾਰੀ ਦਿੰਦੇ ਹੋਏ ਸੁਖਵਿੰਦਰ ਸਿੰਘ ਵਾਸੀ ਕੌੜੀ ਨੇ ਖੰਨਾ ਪੁਲਿਸ ਕੋਲੇ ਬਿਆਨ ਦਰਜ ਕਰਵਾਇਆ ਹੈ ਕਿ ਮੈਂ ਸਿਵਲ ਹਸਪਤਾਲ ਖੰਨਾ ਇਲੈਕਟ੍ਰੀਸ਼ਨ ਦਾ ਕੰਮ ਕਰਦਾ ਹਾਂ ਕਿ ਮੈਂ 24 ਤਰੀਕ ਨੂੰ ਸ਼ਾਮ ਨੂੰ 5 ਵਜੇ ਆਪਣੀ ਡਿਊਟੀ ਖਤਮ ਕਰਕੇ ਗਿਆ ਤਾਂ ਦੂਸਰੇ ਦਿਨ ਸਵੇਰੇ 9 ਵਜੇ ਸਵੇਰੇ ਆ ਕੇ ਵੇਖਿਆ ਤਾਂ ਏਸੀ ਦੇ ਆਉਟ ਡੋਰ ਦੇ ਕਾਪਰ ਦੀਆਂ ਸਾਰੀਆਂ ਪਾਈਪਾਂ ਕੱਟੀਆਂ ਹੋਈਆਂ ਸਨ ਜੋ ਕਿ ਕਿਸੇ ਵਿਅਕਤੀ ਨੇ ਚੋਰੀ ਕਰ ਲਈਆਂ ਪੁਲਿਸ ਨੇ ਨਾ-ਮਲੂਮ ਵਿਅਕਤੀ ਅਤੇ ਵਿਅਕਤੀਆਂ ਦੇ ਖਿਲਾਫ ਮੁਕੱਦਮਾ ਨੰਬਰ 238 ਧਾਰਾ 331 (4) 305 ਬੀਐਨਐਸ ਐਕਟ ਤਹਿਤ ਦਰਜ ਕਰਕੇ ਆਰੋਪੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ