ਸੇਂਟ ਕਬੀਰ ਪਬਲਿਕ ਸਕੂਲ ਵਿੱਚ 25ਵੀਂ ਵਰੇਗੰਢ ਨੂੰ ਸਮਰਪਿਤ ਦੋ- ਰੋਜਾ ਪ੍ਰੋਗਰਾਮ ਕਬੀਰੇ-ਏ- ਕਾਰਵਾਂ ਤੇ ਲੱਗੀਆਂ ਰੋਣਕਾਂ....
ਪ੍ਰੋਗਰਾਮ ਕਬੀਰ- ਏ- ਕਾਰਵਾਂ ਦੇ ਪਹਿਲੇ ਦਿਨ ਦੀਆ ਖ਼ੂਬਸੂਰਤ ਝਲਕੀਆਂ...
ਰੋਹਿਤ ਗੁਪਤਾ
ਗੁਰਦਾਸਪੁਰ 26 ਨਵੰਬਰ
ਸੇਂਟ ਕਬੀਰ ਪਬਲਿਕ ਸਕੂਲ ਸੁਲਤਾਨਪੁਰ ( ਗੁਰਦਾਸਪੁਰ) ਵਿਖੇ ਪ੍ਰਿੰਸੀਪਲ ਐੱਸ. ਬੀ. ਨਾਯਰ ਜੀ ਦੀ ਰਹਿਨੁਮਾਈ ਹੇਠ ਸਕੂਲ ਦੀ 25ਵੀਂ ਵਰੇਗੰਢ ਨੂੰ ਸਮਰਪਿਤ ਕਬੀਰ-ਏ- ਕਾਰਵਾਂ ਦੇ ਥੀਮ/ ਸਿਰਲੇਖ ਅਧੀਨ ਸਲਾਨਾ ਸਮਾਗਮ ਕਰਵਾਇਆ ਗਿਆ। ਜਿਸ ਵਿੱਚ ਮੁੱਖ ਮਹਿਮਾਨ ਦੇ ਰੂਪ ਵਿੱਚ ਪ੍ਰੋਫੈਸਰ ਰਾਜੀਵ ਅਹੂਜਾ ( ਡਾਇਰੈਕਟਰ ਆਈ.ਆਈ.ਟੀ ਰੋਪੜ) ਪਹੁੰਚੇ।
ਜਿੰਨ੍ਹਾਂ ਦਾ ਆਓ ਭਗਤ ਸਕੂਲ ਦੇ ਹੈੱਡ ਬੁਆਏ ਸੁਪਨਦੀਪ ਸਿੰਘ, ਹੈੱਡ ਗਰਲ ਅਰਸ਼ਦੀਪ ਕੌਰ ਸਮੇਤ ਗਿਆਰਵੀਂ ਤੇ ਬਾਰਵੀਂ ਦੇ ਵਿਦਿਆਰਥੀਆਂ ਦੁਆਰਾ ਮਾਰਚ ਪਾਸ ਕਰਦਿਆਂ ਹੋਇਆਂ ਤੇ ਗੁਲਦਸਤੇ ਭੇਂਟ ਕਰਦਿਆਂ ਕੀਤਾ ਗਿਆ। ਇਸ ਉਪਰੰਤ ਰਸਮੀ ਤੌਰ ਤੇ ਪ੍ਰੋਗਰਾਮ ਦੀ ਸ਼ੁਰੂਆਤ ਮੁੱਖ ਮਹਿਮਾਨ ਜੀ, ਸੰਸਥਾ ਮੁੱਖੀ ਸ਼੍ਰੀਮਤੀ ਸਵਰਨ ਕੌਰ, ਪ੍ਰਿੰਸੀਪਲ ਸਾਹਿਬ,ਸ.ਅਜੈਪਾਲ ਸਿੰਘ, ਸ.ਸੰਦੀਪ ਪਾਲ ਸਿੰਘ ਮੈਡਮ ਨਵਦੀਪ ਕੌਰ,ਕੁਲਦੀਪ ਕੌਰ, ਦੁਆਰਾ ਸ਼ਮਾ ਰੌਸ਼ਨ ਕਰਦਿਆ ਕੀਤੀ ਗਈ। ਸਕੂਲੀ ਵਿਦਿਆਰਥੀਆਂ ਹਰਸ਼ਪ੍ਰੀਤ ਸਿੰਘ ਅਤੇ ਨਿੱਕੀਤਾ ਯਾਦਵ ਦੁਆਰਾ ਪਹੁੰਚੇ ਹੋਏ ਪਤਵੰਤੇ ਸੱਜਣਾਂ ਦਾ ਸੁਆਗਤ ਕੀਤਾ ਅਤੇ ਸਕੂਲ ਚੇਅਰਮੈਨ ਸ. ਹਰਪਾਲ ਸਿੰਘ ਜੀ ਦੀਆਂ ਸਕੂਲ ਪ੍ਰਤੀ ਇੱਛਾਵਾਂ ਅਤੇ ਖ਼ੂਬਸੁਰਤ ਯਾਦਾਂ ਨੂੰ ਤਾਜਾ ਕਰਦਿਆ ਹੋਇਆ 'ਡਾਕਯੂਮੈਂਟਰੀ' ਦੀ ਪੇਸ਼ਕਾਰੀ ਰਾਹੀਂ ਸਾਰਿਆਂ ਨੂੰ ‘ਜੀ ਆਇਆਂ’ ਵੀ ਕਿਹਾ।
ਦੂਸਰੀ ਤੋਂ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਦੁਆਰਾ ਮਧੁਰ ਸ਼ਬਦ ਕੀਰਤਨ ਅਤੇ ਗਣੇਸ਼ ਵੰਦਨਾ ਰਾਹੀਂ ਪ੍ਰੋਗਰਾਮ ਦਾ ਸ਼ੁੱਭ ਆਰੰਭ ਕੀਤਾ ਗਿਆ।
ਇਸ ਦੇ ਨਾਲ ਹੀ ਮੈਡਮ ਕਾਨੂੰਪ੍ਰਿਆ, ਜਸਲੀਨ ਕੌਰ, ਮੈਡਮ ਜਸਵਿੰਦਰ ਕੌਰ ਤੇ ਨਿਸਾ ਸੱਘੜ ਜੀ ਨੇ ਸਟੇਜੀ ਕਾਰਵਾਈ ਸੰਭਾਲਦਿਆਂ ਲੜੀਵਾਰ ਪੇਸ਼ਕਸ ਜਾਰੀ ਕਰਵਈਆਂ। ਪ੍ਰੋਗਰਾਮ ਦਾ ਆਗਾਜ਼ ਨਰਸਰੀ ਜਮਾਤ ਦੇ ਵਿਦਿਆਰਥੀਆਂ ਦੁਆਰਾ ਖੂਬਸੂਰਤ ਡਾਂਸ ਰਾਹੀਂ ਸਾਰਿਆਂ ਦਾ ਮਨੋਰੰਜਨ ਕਰਦਿਆਂ ਕੀਤਾ ਗਿਆ। ਜੂ.ਕੇ.ਜੀ ਤੋਂ ਦੂਸਰੀ ਜਮਾਤ ਦੇ ਵਿਦਿਆਰਥੀਆਂ ਦੁਆਰਾ ਸਮਾਜ ਦੇ ਸੇਵਾ ਕਰਮੀਆਂ ਜਿਵੇਂ ਪੁਲਿਸ, ਹਵਾਈ ਫੌਜ,ਨੇਵੀ ਤੇ ਫੌਜੀ ਜਵਾਨਾਂ ਦੀ ਮਿਹਨਤ ਅਤੇ ਜੀਵਨ ਮੁਸ਼ਕਲਾਂ ਸੰਬੰਧੀ ਦਿਲਚਸਪ ਕੋਰੀਓਗ੍ਰਾਫੀ
ਪੇਸ਼ ਕੀਤੀ।ਲੜਕੀਆਂ ਦੇ ਜੀਵਨ ਵਿੱਚ ਆਉਂਦੀਆਂ ਪਰਿਵਾਰਿਕ ਮੁਸ਼ਕਲਾਂ ਤੇ ਉਹਨਾਂ ਦੇ ਪ੍ਰਭਾਵ ਸਬੰਧੀ 'ਟਿਫਨੀ ਐਕਟ' ਨੇ ਲੜਕੀਆਂ ਦੀ ਮਜ਼ਬੂਰ ਤਸਵੀਰ ਸਾਹਮਣੇ ਲਿਆਂਦੀ। ਪਲਾਸਟਿਕ ਦੀ ਦੁਰਵਰਤੋਂ ਅਤੇ ਰੁੱਖਾਂ ਦੀ ਮਹੱਤਤਾ ਸਬੰਧੀ ਖੂਬਸੂਰਤ ਨਾਟਕ ਪੇਸ਼ ਕੀਤਾ ਗਿਆ।
ਇਸ ਤੋਂ ਇਲਾਵਾ ਲਗਾਤਾਰ ਵੱਧਦੀ ਬਾਲ ਮਜ਼ਦੂਰੀ ਸੰਬੰਧੀ ਭਾਵਪੂਰਵਕ ਨਾਟਕ ‘ ਮਜ਼ਬੂਰ ਮਜ਼ਦੂਰ’ ਦੀ ਪੇਸ਼ਕਾਰੀ ਕੀਤੀ। ਪੁਰਾਤਨ ਸਮੇਂ ਦੇ ਖ਼ੂਬਸੂਰਤ ਅਹਿਸਾਸਾਂ, ਕਲਾਕਾਰਾ ਦੇ ਅਨੋਖੇ ਹੁਨਰਾਂ ਸੰਬੰਧੀ 'ਰੈਟਰੋ ਡਾਂਸ' ਐਕਟ' 'ਨੇ ਸਾਰਿਆਂ ਨੂੰ ਪੁਰਾਣੀਆਂ ਯਾਦਾਂ ਦੇ ਰੁਬਰੂ ਕਰਵਾ ਦਿੱਤਾ।ਸਕੂਲ ਪ੍ਰਿੰਸੀਪਲ ਜੀ ਦੁਆਰਾ ਸਕੂਲ ਦੀ ਸਲਾਨਾ ਰਿਪੋਰਟ ਰਾਂਹੀ ਸਕੂਲ ਦੀ ਪ੍ਰਾਪਤੀਆਂ ਬਾਰੇ ਬਾਖੂਬੀ ਚਾਨਣਾ ਪਾਇਆ ਗਿਆ।
ਭਾਰਤ ਦੀ ਤਿਉਹਾਰਿਕ ਸਾਂਝ ਤੇ ਰੀਤੀ ਰਿਵਾਜਾਂ ਨੂੰ ਪ੍ਰਗਟਾਉਂਦੀ ਪੇਸਕਸ਼ ਝੂਮਰ ਅਤੇ ਲੁੱਡੀ ਨੇ ਭਾਰਤ ਸੰਸਕ੍ਰਿਤੀ ਦੀ ਝਾਤ ਦਿਖਾਈ। ਪੰਜਾਬੀ ਲੋਕ ਨਾਚ ਗਿੱਧਾ ਤੇ ਭੰਗੜੇ ਨੇ ਪੰਡਾਲ ਵਿੱਚ ਪਹੁੰਚੇ ਦਰਸ਼ਕਾ ਨੂੰ ਪੰਜਾਬੀ ਸੱਭਿਆਚਾਰ ਦੀ ਅਲੌਕਿਕ ਤੇ ਨਿੱਧੜਕ ਰੰਗਤ ਨਾਲ ਜੋੜ ਕੇ ਤਾਲੀਆਂ ਵਜਾਉਣ ਲਈ ਮਜ਼ਬੂਰ ਕੀਤਾ।
ਇਸ ਮੌਕੇ ਮੁੱਖ ਮਹਿਮਾਨ ਪ੍ਰੋਫੈਸਰ ਰਾਜੀਵ ਅਹੂਜਾ ਜੀ
ਨੇ ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਨੂੰ ਸੁਚੱਜੀ ਵਿੱਦਿਆ ਪ੍ਰਾਪਤ ਕਰਨ ਦੇ ਨਾਲ ਨਾਲ ਆਈ.ਆਈ.ਟੀ ਦੇ ਖੇਤਰ ਵਿੱਚ ਪਹਿਲ ਕਦਮੀ ਕਰਨ , ਵਿਦਿਆਰਥੀਆਂ ਆਪਣੀ ਰੁਚੀ ਅਨੁਸਾਰ ਨੂੰ ਵੱਧ ਤੋਂ ਵੱਧ ਅੱਗੇ ਵਧਣ, ਅਧਿਆਪਕ ਦਾ ਸਤਿਕਾਰ ਕਰਨ,ਵਿਦੇਸ਼ਾਂ ਵਿੱਚ ਜਾਣ ਦੀ ਬਜਾਏ ਕਿੱਤਾ ਮੁਖੀ ਸਿੱਖਿਆ ਅਪਨਾਉਣ, ਲੜਕੀਆਂ ਨੂੰ ਵਧੇਰੇ ਸਿੱਖਿਆ ਦੇ ਮੌਕੇ ਦੇਣ ਦੀ ਵੀ ਗੁਜ਼ਾਰਿਸ਼ ਕੀਤੀ।
ਪ੍ਰੋਗਰਾਮ ਦੇ ਅਖੀਰਲੇ ਪੜਾਅ ਤੇ ਸਕੂਲ ਪ੍ਰਿੰਸੀਪਲ ਤੇ ਮੈੱਨਜਮੈਂਟ ਮੈੰਬਰਾਂ ਦੁਆਰਾ ਮੁੱਖ ਮਹਿਮਾਨ ਸਹਿਬਾਨਾਂ ਨੂੰ ਸਨਮਾਨ ਚਿੰਨ੍ਹ ਭੇਂਟ ਕਰਦਿਆਂ ਤੇ ਸਾਰੇ ਪਹੁੰਚੇ ਹੋਏ ਵਿਸ਼ੇਸ਼ ਮਹਿਮਾਨਾਂ, ਪਤਵੰਤੇ ਸੱਜਣਾਂ, ਪੱਤਰਕਾਰ ਕਮੇਟੀ ਮੈਬਰਾਂ , ਹੋਣਹਾਰ ਵਿਦਿਆਰਥੀਆਂ ਦੇ ਮਾਪਿਆਂ, ਸਕੂਲੀ ਟ੍ਰਾਂਸਪੋਰਟਰਾਂ. ਸਫ਼ਾਈ ਕਰਮਚਾਰੀਆ, ਸਟਾਫ਼ ਮੈਂਬਰਾਂ ਤੇ ਸਕੂਲੀ ਵਿਦਿਆਰਥੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਜਿੰਨ੍ਹਾਂ ਪ੍ਰੋਗਰਾਮ ਨੂੰ ਯਾਦਗਾਰੀ ਬਣਾਉਣ ਵਿੱਚ ਖਾਸ ਭੂਮਿਕਾ ਨਿਭਾਈ।
ਇਸ ਮੌਕੇ ਡਾ. ਅਨੂਪ ਸਿੰਘ, ਸ. ਸਰੂਪ ਸਿੰਘ, ਪਾਲੀ ਸ਼ਾਹ ਜੀ,ਸ. ਅਵਤਾਰ ਸਿੰਘ ਕਾਹਲੋਂ,ਸ.ਜਾਵੰਦ ਸਿੰਘ,ਸ. ਵਸਣ ਸਿੰਘ ਤੇ ਸ.ਧਰਮ ਸਿੰਘ ਵਿਸ਼ੇਸ ਰੂਪ ਵਿੱਚ ਹਾਜ਼ਰ ਸਨ।