ਜ਼ਿਲ੍ਹਾ ਪੱਧਰੀ ਸਰਦ ਰੁੱਤ ਖੇਡਾਂ ਦੌਰਾਨ ਐਥਲੈਟਿਕਸ ’ਚ ਖਿਡਾਰੀਆਂ ਨੇ ਦਿਖਾਇਆ ਖੇਡ ਹੁਨਰ
ਅਸ਼ੋਕ ਵਰਮਾ
ਮਾਨਸਾ, 5 ਅਕਤੂਬਰ 2026 : ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਨੀਲਮ ਰਾਣੀ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਡਾ. ਪਰਮਜੀਤ ਸਿੰਘ ਭੋਗਲ ਦੇ ਦਿਸ਼ਾ-ਨਿਰਦੇਸ਼ਾਂ ਹੇਠ 70ਵੀਆਂ ਜ਼ਿਲ੍ਹਾ ਪੱਧਰੀ ਸਰਦ ਰੁੱਤ ਖੇਡਾਂ ਦੇ ਐਥਲੈਟਿਕਸ ਮੁਕਾਬਲੇ ਮਲਟੀਪਰਪਜ ਖੇਡ ਸਟੇਡੀਅਮ, ਮਾਨਸਾ ਵਿਖੇ ਕਰਵਾਏ ਜਾ ਰਹੇ ਹਨ। ਇਨ੍ਹਾਂ ਮੁਕਾਬਲਿਆਂ ਵਿੱਚ ਜ਼ਿਲ੍ਹੇ ਦੇ ਵੱਖ-ਵੱਖ ਜੋਨਾਂ ਤੋਂ ਪਹੁੰਚੇ ਖਿਡਾਰੀਆਂ ਨੇ ਪੂਰੇ ਉਤਸ਼ਾਹ, ਮਿਹਨਤ ਅਤੇ ਖੇਡ ਭਾਵਨਾ ਨਾਲ ਆਪਣੀ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ।
ਅੱਜ ਹੋਏ ਮੁਕਾਬਲਿਆਂ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਅਮ੍ਰਿਤਪਾਲ ਸਿੰਘ ਲੱਧੜ ਨੇ ਦੱਸਿਆ ਕਿ ਅੰਡਰ-17 ਮੁੰਡਿਆਂ ਦੀ 5000 ਮੀਟਰ ਵਾਕ ਵਿੱਚ ਸ਼ਿਵਮ, ਜੋਨ ਸਰਦੂਲਗੜ੍ਹ ਨੇ ਪਹਿਲਾ ਅਤੇ ਉਮੇਦ ਕੁਮਾਰ, ਜੋਨ ਸਰਦੂਲਗੜ੍ਹ ਨੇ ਦੂਜਾ ਸਥਾਨ ਹਾਸਲ ਕੀਤਾ।ਅੰਡਰ-19 ਮੁੰਡਿਆਂ ਦੇ ਗੋਲਾ ਸੁੱਟਣ ਮੁਕਾਬਲੇ ਵਿੱਚ ਸਹਿਜਪ੍ਰੀਤ ਸਿੰਘ, ਸਰਦੂਲਗੜ੍ਹ ਨੇ ਪਹਿਲਾ ਅਤੇ ਸਹਿਜਪ੍ਰੀਤ ਸਿੰਘ, ਝੁਨੀਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਅੰਡਰ-19 ਕੁੜੀਆਂ ਦੀ ਲੰਬੀ ਛਾਲ ਵਿੱਚ ਸੁਖਮਨਪ੍ਰੀਤ ਕੌਰ, ਸਰਦੂਲਗੜ੍ਹ ਨੇ ਪਹਿਲਾ ਅਤੇ ਲਵਲੀਨ ਸਿੱਧੂ, ਮਾਨਸਾ ਨੇ ਦੂਜਾ ਸਥਾਨ ਹਾਸਲ ਕੀਤਾ।
ਅੰਡਰ-19 ਮੁੰਡਿਆਂ ਦੀ 800 ਮੀਟਰ ਦੌੜ ਵਿੱਚ ਸੁਖਵੀਰ ਸਿੰਘ, ਸਰਦੂਲਗੜ੍ਹ ਨੇ ਪਹਿਲਾ ਅਤੇ ਕੁਲਦੀਪ ਸਿੰਘ, ਮਾਨਸਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ।
ਇਸੇ ਤਰ੍ਹਾਂ ਅੰਡਰ-19 ਕੁੜੀਆਂ ਦੀ 800 ਮੀਟਰ ਦੌੜ ਵਿੱਚ ਅਨਪ੍ਰੀਤ ਕੌਰ, ਭੀਖੀ ਨੇ ਪਹਿਲਾ ਅਤੇ ਜਸਕਰਨ ਕੌਰ, ਮਾਨਸਾ ਨੇ ਦੂਜਾ ਸਥਾਨ ਹਾਸਲ ਕੀਤਾ।
ਅੰਡਰ-17 ਮੁੰਡਿਆਂ ਦੀ 800 ਮੀਟਰ ਦੌੜ ਵਿੱਚ ਮਨਰਾਜ ਸਿੰਘ, ਮਾਨਸਾ ਨੇ ਪਹਿਲਾ ਅਤੇ ਅਰਿਆਨ, ਸਰਦੂਲਗੜ੍ਹ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਅੰਡਰ-17 ਕੁੜੀਆਂ ਦੀ 800 ਮੀਟਰ ਦੌੜ ਵਿੱਚ ਗੁਰਜੋਤ ਕੌਰ, ਮਾਨਸਾ ਨੇ ਪਹਿਲਾ ਅਤੇ ਬੱਬੂ ਕੌਰ, ਭੀਖੀ ਨੇ ਦੂਜਾ ਸਥਾਨ ਹਾਸਲ ਕੀਤਾ।
ਅੰਡਰ-14 ਮੁੰਡਿਆਂ ਦੀ 600 ਮੀਟਰ ਦੌੜ ਵਿੱਚ ਹਰਿੰਦਰ ਸਿੰਘ, ਸਰਦੂਲਗੜ੍ਹ ਨੇ ਪਹਿਲਾ ਅਤੇ ਗੁਰਨੂਰ ਸਿੰਘ, ਬੋਹਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਅੰਡਰ-14 ਕੁੜੀਆਂ ਦੀ 600 ਮੀਟਰ ਦੌੜ ਵਿੱਚ ਗੁਰਸਰਨਪ੍ਰੀਤ ਕੌਰ, ਭੀਖੀ ਨੇ ਪਹਿਲਾ ਅਤੇ ਮਨਰੀਤ ਕੌਰ, ਬੁਢਲਾਡਾ ਨੇ ਦੂਜਾ ਸਥਾਨ ਹਾਸਲ ਕੀਤਾ।ਇਸੇ ਦੌਰਾਨ ਅੰਡਰ-19 ਕੁੜੀਆਂ ਦੀ 100 ਮੀਟਰ ਦੌੜ ਵਿੱਚ ਜਸਪ੍ਰੀਤ ਕੌਰ, ਭੀਖੀ ਨੇ ਪਹਿਲਾ ਅਤੇ ਖੁਸ਼ਪ੍ਰੀਤ ਕੌਰ, ਝੁਨੀਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ।