ਸੇਂਟ ਕਬੀਰ ਪਬਲਿਕ ਸਕੂਲ ਦੇ ਖਿਡਾਰੀਆਂ ਨੇ ਰਾਸ਼ਟਰ ਪੱਧਰੀ ਫੈਂਸਿੰਗ ਮੁਕਾਬਲਿਆਂ ਦੌਰਾਨ ਰਚਿਆ ਇਤਿਹਾਸ
ਰੋਹਿਤ ਗੁਪਤਾ
ਗੁਰਦਾਸਪੁਰ 5 ਅਕਤੂਬਰ
ਸੇਂਟ ਕਬੀਰ ਪਬਲਿਕ ਸਕੂਲ ਸੁਲਤਾਨਪੁਰ(ਗੁਰਦਾਸਪੁਰ)ਦੇ ਖਿਡਾਰੀ ਵਿਦਿਆਰਥੀਆਂ ਨੇ ਰਾਸ਼ਟਰ ਪੱਧਰ ਤੇ ਕਰਵਾਏ ਗਏ ਫੈਂਸਿੰਗ (ਤਲਵਾਰਬਾਜੀ) ਮੁਕਾਬਲਿਆਂ ਦੌਰਾਨ ਕਾਂਸੇ ਦਾ ਤਮਗਾ ਹਾਸਿਲ ਕਰਕੇ ਸਕੂਲ ਅਤੇ ਮਾਪਿਆਂ ਦਾ ਨਾਮ ਪੂਰੇ ਦੇਸ਼ ਭਰ ਵਿੱਚ ਰੌਸ਼ਨ ਕਰਕੇ ਵਾਹ- ਵਾਹ ਕਰਵਾਈ ਹੈ ਅਤੇ ਪੂਰੇ ਗੁਰਦਾਸਪੁਰ ਜ਼ਿਲ੍ਹੇ ਵਿੱਚੋਂ ਸੇਂਟ ਕਬੀਰ ਪਬਲਿਕ ਸਕੂਲ ਦੇ ਫੈਂਸਿੰਗ ਖਿਡਾਰੀ ਹੀ ਰਾਸ਼ਟਰ ਪੱਧਰ ਤੱਕ ਮੁਕਾਬਲਿਆਂ ਵਿੱਚ ਆਪਣੀ ਪਹਿਚਾਣ ਬਣਾ ਕੇ ਅਤੇ ਤਮਗੇ ਹਾਸਿਲ ਕਰਕੇ ਵਾਪਸ ਪਰਤੇ ਹਨ ਤੇ ਬਾਕੀ ਦੇ ਭਾਗੀਦਾਰ ਵਿਦਿਆਰਥੀਆਂ ਨੇ ਵੀ ਸੈਮੀਫਾਈਨਲ ਤੱਕ ਆਪਣੀ ਪਹੁੰਚ ਕਾਇਮ ਰੱਖੀ ਹੈ ।
ਇਸ ਸਬੰਧੀ ਖੁਸ਼ੀ ਜਾਹਿਰ ਕਰਦਿਆਂ ਸਕੂਲ ਪ੍ਰਿੰਸੀਪਲ ਐਸ.ਬੀ. ਨਾਯਰ ਜੀ ਨੇ ਦੱਸਿਆ ਕਿ ਉੱਤਰਾਖੰਡ, ਰੁਦਰਪੁਰ ਵਿਖੇ ਕਰਵਾਏ ਗਏ ਛੇ- ਰੋਜਾ ਨੈਸ਼ਨਲ ਫੈਂਸਿੰਗ ਫੋਇਲ ਈਵੈਂਟ ਟੀਮ ਮੁਕਾਬਲਿਆਂ ਦੌਰਾਨ ਸਾਡੇ ਸਕੂਲ ਦੇ ਅੰਡਰ- 14 ਦੇ ਚਾਰ ਖਿਡਾਰੀਆਂ ਸ਼ਹਿਜ਼ਾਦ ਸਿੰਘ (ਤਿੱਬੜ),ਹਰਕੀਰਤ ਸਿੰਘ (ਤਿੱਬੜ), ਹਰਗੁਣ ਸਿੰਘ (ਪਸਨਾਵਾਨ),ਮਨਮੀਤ ਸਿੰਘ (ਚੋਪੜਾ) ਨੇ ਰਾਸ਼ਟਰ ਪੱਧਰ ਤੇ ਕਾਂਸੇ ਦਾ ਤਮਗਾ ਹਾਸਲ ਕਰਕੇ ਮਾਣ ਵਧਾਇਆ ਹੈ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਫੈਂਸਿੰਗ ਕੋਚ ਮਨਦੀਪ ਸਿੰਘ, ਪਸਨਾਵਾਲ ਨੇ ਦੱਸਿਆ ਕਿ ਕੁੱਲ 26 ਖਿਡਾਰੀਆਂ ਨੇ ਪ੍ਰਤੀਯੋਗਤਾ ਵਿੱਚ ਹਿੱਸੇਦਾਰੀ ਲਈ ਸੀ ਇਹਨਾਂ ਮੁਕਾਬਲਿਆਂ ਵਿੱਚ ਸੇਂਟ ਕਬੀਰ ਸਕੂਲ ਦੇ ਸਾਰੇ ਖਿਡਾਰੀਆਂ ਨੇ ਕਰੜੀ ਮਿਹਨਤ, ਲਗਨ ਤੇ ਜਨੂੰਨ ਦਾ ਬੇਮਿਸਾਲ ਸਬੂਤ ਦਿੱਤਾ ਹੈ।
ਸਕੂਲ ਪਹੁੰਚਣ ਤੇ ਸਵੇਰ ਦੀ ਸਭਾ ਵਿੱਚ ਸਕੂਲੀ ਬੈਂਡ ਰਾਹੀਂ ਤਾੜੀਆਂ ਦੀ ਗੂੰਜ ਨਾਲ ਨਿੱਘਾ ਸਵਾਗਤ ਕਰਦਿਆਂ ਪ੍ਰਿੰਸੀਪਲ ਜੀ, ਮੈਨੇਜਮੈਂਟ ਮੈਂਬਰ ਮੈਡਮ ਨਵਦੀਪ ਕੌਰ ਜੀ,ਕੁਲਦੀਪ ਕੌਰ ਜੀ ਦੁਆਰਾ ਜੇਤੂ ਅਤੇ ਭਾਗੀਦਾਰ ਵਿਦਿਆਰਥੀਆਂ ਦਾ ਮੂੰਹ ਮਿੱਠਾ ਕਰਵਾਉਂਦਿਆਂ ਵਧਾਈ ਦਿੱਤੀ ਗਈ। ਆਪ ਨੇ ਵਿਦਿਆਰਥੀਆਂ ਨੂੰ ਇਸੇ ਤਰ੍ਹਾਂ ਮਿਹਨਤ ਕਰਦੇ ਰਹਿਣ ਅਤੇ ਪੜ੍ਹਾਈ ਵੀ ਨਾਲ ਜਾਰੀ ਰੱਖਣ ਲਈ ਪ੍ਰੇਰਨਾ ਦਿੱਤੀ ।ਇਸ ਮੌਕੇ ਡੀ.ਪੀ ਅਧਿਕਾਰੀ ਜਤਿੰਦਰ ਕੌਰ, ਸ਼ਮਸ਼ੇਰ ਸਿੰਘ, ਮੈਡਮ ਨੇਹਾ ਸਮੇਤ ਸਮੂਹ ਸਟਾਫ ਮੈਂਬਰ ਹਾਜ਼ਰ ਸਨ।