ਭਾਸ਼ਨ ਪ੍ਰਤੀਯੋਗਤਾਵਾਂ ਦੀ ਲੜ੍ਹੀ ਰਾਹੀਂ ਯੁਵਾ ਵਰਗ ਦੀ ਸੋਚ ਨੂੰ ਜਾਣਿਆ ਜਾਵੇਗਾ- ਉਪਕਾਰ ਸੋਸਾਇਟੀ
ਪ੍ਰਮੋਦ ਭਾਰਤੀ
ਨਵਾਂਸ਼ਹਿਰ 04 ਅਕਤੂਬਰ, 2026- ਸਮਾਜਿਕ ਬੁਰਾਈਆਂ ਦੀ ਰੋਕਥਾਮ ਲਈ ਜਾਗਰੂਕਤਾ ਨੂੰ ਸਮਰਪਿਤ ਸਮਾਜ ਸੇਵੀ ਸੰਸਥਾ ਉਪਕਾਰ ਕੋਆਰਡੀਨੇਸ਼ਨ ਸੋਸਾਇਟੀ ਵਲੋਂ ਯੁਵਾ ਵਰਗ ਦੀ ਸੋਚ ਜਾਨਣ ਲਈ ਭਾਸ਼ਨ ਪ੍ਰਤੀਯੋਗਤਾਵਾਂ ਰਾਹੀ ਜਾਣਿਆ ਜਾਵੇਗਾ ਅਤੇ ਉਸਾਰੂ ਸੁਝਾਵਾਂ ਅਨੁਸਾਰ ਵਿਸ਼ੇਸ਼ ਉਪਰਾਲੇ ਕੀਤੇ ਜਾਣਗੇ । ਇਸ ਅਨੁਸਾਰ ਵਿਦਿਅਕ ਅਦਾਰਿਆਂ ਵਿੱਚ ਵੱਖ ਵੱਖ ਵਿਸ਼ਿਆਂ ਤੇ ਭਾਸ਼ਨ ਪ੍ਰਤੀਯੋਗਤਾਵਾਂ ਕਰਵਾਈਆਂ ਜਾਣਗੀਆਂ ਹਰ ਪ੍ਰਤੀਯੋਗੀ ਦੇ ਲਿਖਤੀ ਭਾਸ਼ਨ ਵੀ ਪ੍ਰਾਪਤ ਕੀਤੇ ਜਾਣਗੇ ਤੇ ਜੱਜ ਸਾਹਿਬਾਨ ਵਲੋਂ ਪ੍ਰਾਪਤ ਜੱਜਮੈਂਟ ਅਨੁਸਾਰ ਦਰਜਾਵਾਰ ਸਨਮਾਨਿਤ ਕੀਤੇ ਜਾਣਗੇ। ਇਹ ਵਿਚਾਰ ਸਥਾਨਕ ਗੁਰੂ ਨਾਨਕ ਨਗਰ ਦੇ “ਗਿਰਨ ਭਵਨ” ਵਿਖੇ ਸੋਸਾਇਟੀ ਦੀ ਮੀਟਿੰਗ ਵਿੱਚ ਕੀਤੀ ਗਈ ਜਿਸ ਦੀ ਪ੍ਰਧਾਨਗੀ ਜੇ..ਐਸ.ਗਿੱਦਾ ਪ੍ਰਧਾਨ ਨੇ ਕੀਤੀ । ਜਨਰਲ ਸਕੱਤਰ ਰਾਣਾ ਪਰਵਿੰਦਰ ਸਿੰਘ ਨੇ ਪ੍ਰਧਾਨ ਵਲੋਂ ਚਾਰ ਮਹੀਨੇ ਬਾਅਦ ਵਤਨ ਵਾਪਸੀ ਤੇ ਉਹਨਾਂ ਨੂੰ ਜੀਓ ਆਇਆਂ ਆਖਦਿਆਂ ਮੀਟਿੰਗ ਦਾ ਸੰਚਾਲਨ ਕੀਤਾ ਤੇ ਸੋਸਾਇਟੀ ਵਲੋਂ ਵੋਕੇਸ਼ਨਲ ਟ੍ਰੇਨਿੰਗ ਤਹਿਤ ਲੜਕੀਆਂ ਵਾਸਤੇ ਕਟਾਈ ਸਿਲਾਈ ਤੇ ਇੰਬਰਾਇਡਰੀ ਦੇ ਮੁਫਤ ਕੋਰਸਾਂ ਦੀ ਪ੍ਰਗਤੀ ਤੇ ਤਸੱਲੀ ਪ੍ਰਗਟ ਕੀਤੀ । ਸਥਾਨਕ ਦੁਆਬਾ ਸਿਂਖ ਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਵਿਖੇ ਚੱਲ ਰਹੇ ਕਟਾਈ ਸਿਲਾਈ ਤੇ ਇੰਬਰਾਇਡਰੀ ਬੈਚ ਦੀਆਂ ਵਿਦਿਆਰਥਣਾਂ ਨਾਲ੍ਹ ਉਪਕਾਰ ਮਹਿਲਾ ਮੈਂਬਰ ਮੀਟਿੰਗ ਕਰਕੇ ਜਾਣਕਾਰੀ ਪ੍ਰਾਪਤ ਕਰਨਗੇ ਤੇ ਸੋਸਾਇਟੀ ਨੂੰ ਭਵਿੱਖ ਲਈ ਉਸਾਰੂ ਸੁਝਾਅ ਦੇਣਗੇ। ਫੈਸਲਾ ਹੋਇਆ ਕਿ ਚੱਕ ਗੁਰੂ ਤੇ ਸਮੁੰਦੜਾ ਪਿੰਡਾਂ ਵਲੋਂ ਖੇਡਾਂ ਪ੍ਰਤੀ ਕੀਤੇ ਜਾ ਰਹੇ ਵਿਲੱਖਣ ਕੰਮ ਨੂੰ ਵੇਖਣ ਲਈ ਉਪਕਾਰ ਸੋਸਾਇਟੀ ਦੀ ਐਗਜੈਕਿਟਵ ਕਮੇਟੀ ਦਾ ਵਫਦ ਨਵੰਬਰ ਦੇ ਪਹਿਲੇ ਹਫਤੇ ਸਟੇਡੀਅਮ ਵਿੱਚ ਹੋਣ ਵਾਲ੍ਹੇ ਟੂਰਨਾਮੈਂਟ ਵੇਖਣ ਜਾਵੇਗਾ ਤੇ ਖੇਡਾਂ ਦੇ ਪਸਾਰ ਲਈ ਇਸ ਪ੍ਰੋਜੈਕਟ ਨੂੰ ਰੋਲ-ਮਾਡਲ ਰੁੱਤਬਾ ਦੇਣ ਵਾਰੇ ਕਾਰਵਾਈ ਕੀਤੀ ਜਾਵੇਗੀ। ਮੈਡਮ ਹਰਬੰਸ ਕੌਰ ਦੀ ਵਿਦੇਸ਼ ਯਾਤਰਾ ਲਈ ਉਹਨਾਂ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ ਗਈਆਂ । ਬੱਲਡ ਡੋਨਰਜ਼ ਕੌਂਸਲ ਨਵਾਂਸ਼ਹਿਰ ਵਲੋਂ ਸੋਸਾਇਟੀ ਨੂੰ ਮੁਫਤ ਕਟਾਈ ਸਿਲਾਈ ਤੇ ਇੰਬਰਾਇਡਰੀ ਟ੍ਰੇਨਿੰਗ ਲਈ ਦੋ ਟੇਬਲ ਵਾਲ੍ਹੀਆਂ ਸਿਲਾਈ ਮਸ਼ੀਨਾਂ ਭੇਟ ਕੀਤੇ ਤੇ ਸੰਸਥਾ ਦਾ ਧੰਨਵਾਦ ਕੀਤਾ ਗਿਆ । ਮੀਟਿੰਗ ਵਿੱਚ ਜੇ.ਐਸ.ਗਿੱਦਾ, ਰਾਣਾ ਪਰਵਿੰਦਰ ਸਿੰਘ ਪ੍ਰਿੰਸੀਪਲ, ਦੇਸ ਰਾਜ ਬਾਲੀ, ਨਰਿੰਦਰ ਸਿੰਘ ਭਾਰਟਾ, ਨਰਿੰਦਰਪਾਲ ਤੂਰ, ਜੋਗਾ ਸਿੰਘ ਸਾਧੜਾ, ਡਾ.ਅਵਤਾਰ ਸਿੰਘ ਦੇਣੋਵਾਲ੍ਹ ਕਲਾਂ, ਪ੍ਰਿੰਸੀਪਲ ਬਿਕਰਮਜੀਤ ਸਿੰਘ, ਬਲਵਿੰਦਰ ਸਿੰਘ ਨਾਨੋਵਾਲ੍ਹੀਆ, ਸਤਨਾਮ ਸਿੰਘ , ਜਯੋਤੀ ਬੱਗਾ, ਰਾਜਿੰਦਰ ਕੌਰ ਗਿੱਦਾ, ਸੁੱਖਵਿੰਦਰ ਕੌਰ ਸੁੱਖੀ, ਪਲਵਿੰਦਰ ਕੌਰ ਬਡਵਾਲ੍ਹ, ਗਗਨਪ੍ਰੀਤ ਸਿੰਘ, ਨੀਲਮ ਮੌਰੀਆ ਤੇ ਕਮਲਜੀਤ ਸਿੰਘ ਦੇਣੋਵਾਲ੍ਹ ਕਲਾਂ ਹਾਜਰ ਹੋਏ।