ਗੁਰਦਾਸਪੁਰ: ਪਿੰਡ ਚੱਕ ਸ਼ਰੀਫ ਵਿਖੇ ਆਯੂਸ਼ ਕੈਂਪ ਲੱਗਾ
522 ਰੋਗੀਆਂ 'ਚੋਂ 283 ਨੇ ਆਯੁਰਵੈਦਿਕ ਅਤੇ 239 ਨੇ ਹੋਮਿਓਪੈਥਿਕ ਇਲਾਜ ਪ੍ਰਣਾਲੀ ਦਾ ਲਾਭ ਲਿਆ
ਰੋਹਿਤ ਗੁਪਤਾ
ਗੁਰਦਾਸਪੁਰ, 9 ਸਤੰਬਰ 2026- ਆਯੂਸ਼ ਮੰਤਰਾਲੇ, ਭਾਰਤ ਸਰਕਾਰ ਦੇ ਹੁਕਮਾਂ ਅਨੁਸਾਰ, ਜ਼ਿਲ੍ਹਾ ਆਯੁਰਵੈਦਿਕ ਅਤੇ ਯੂਨਾਨੀ ਅਫ਼ਸਰ(ਵਧੀਕ ਚਾਰਜ), ਡਾਕਟਰ ਸੀਮਾ ਗਰੇਵਾਲ ਦੀ ਯੋਗ ਅਗਵਾਈ ਹੇਠ, ਮੁਖੀ ਹੋਮਿਓ ਪੈਥਿਕ ਵਿਭਾਗ ਦੇ ਸਹਿਯੋਗ ਨਾਲ਼ ਗੁਰਦਾਸਪੁਰ ਜ਼ਿਲ੍ਹੇ ਵਿੱਚ ਆਯੂਸ਼ ਕੈਂਪ ਲਗਾਏ ਜਾ ਰਹੇ ਹਨ, ਜੋ 30 ਸਤੰਬਰ ਤੱਕ ਲੱਗਣਗੇ।
ਇਸੇ ਸਿਲਸਿਲੇ ਤਹਿਤ ਦੂਜਾ ਆਯੂਸ਼ ਕੈਂਪ ਪਿੰਡ ਚੱਕ ਸ਼ਰੀਫ ਵਿਖੇ ਲਗਾਇਆ ਗਿਆ। ਡਾਕਟਰ ਸੀਮਾ ਗਰੇਵਾਲ, ਜ਼ਿਲ੍ਹਾ ਆਯੁਰਵੈਦਿਕ ਅਤੇ ਯੂਨਾਨੀ ਅਫ਼ਸਰ ਵੱਲੋਂ ਰਿਬਨ ਕੱਟ ਕੇ ਕੈਂਪ ਦੀ ਸ਼ੁਰੂਆਤ ਕੀਤੀ ਗਈ।
ਆਯੁਰਵੈਦਿਕ ਮੈਡੀਕਲ ਅਫਸਰਾਂ ਡਾਕਟਰ ਰਮਨ ਸਗੋਤਰਾ ਅਤੇ ਡਾਕਟਰ ਅਮਿਤਾ ਸ਼ਰਮਾ ਅਤੇ ਹੋਮੀਓਪੈਥਿਕ ਮੈਡੀਕਲ ਅਫ਼ਸਰ ਡਾਕਟਰ ਬਿਕਰਮਜੀਤ ਸਿੰਘ ਅਤੇ ਡਾਕਟਰ ਸਤਵਿੰਦਰ ਕੌਰ ਨੇ ਰੋਗੀਆਂ ਦਾ ਮੁਆਇਨਾ ਕੀਤਾ। ਉਪਵੈਦ ਸ਼੍ਰੀਮਤੀ ਚਰਨਜੀਤ ਕੌਰ ਅਤੇ ਸਰੋਜ ਬਾਲਾ ਨੇ ਆਯੁਰਵੈਦਿਕ ਦਵਾਈਆਂ ਵੰਡੀਆਂ ਅਤੇ ਹੋਮੀਓਪੈਥਿਕ ਫਾਰਮਾਸਿਸਟ ਨਿਤਿਸ਼ ਪਠਾਣੀਆ ਅਤੇ ਰਾਜੀਵ ਕੁਮਾਰ ਨੇ ਹੋਮੀਓਪੈਥਿਕ ਦਵਾਈਆਂ ਵੰਡੀਆਂ।
ਸੁਨੀਲ ਕੁਮਾਰ ਅਤੇ ਸਿਮਰਨਜੀਤ ਕੌਰ ਦੁਆਰਾ ਆਏ ਹੋਏ ਰੋਗੀਆਂ ਅਤੇ ਬੱਚਿਆਂ ਨੂੰ ਯੋਗ ਦੀ ਤਕਨੀਕ ਸਿਖਾਈ ਗਈ। ਇੰਚਾਰਜ ਟੀਮ ਡਾਕਟਰ ਨੀਤੂ ਅਗਹਵਾਲ , ਉਪਵੈਦ ਦਲੇਰ ਸਿੰਘ ਅਤੇ ਸੇਵਿਕਾ ਸ਼੍ਰੀਮਤੀ ਸ਼ਾਂਤੀ ਨੇ ਸਮੁੱਚੇ ਪ੍ਰਬੰਧਾਂ ਦਾ ਇੰਤਜ਼ਾਮ ਕੀਤਾ। ਆਏ ਹੋਏ ਰੋਗੀਆਂ ਦੀ ਪਾਣੀ ਅਤੇ ਚਾਹ ਨਾਲ ਸੇਵਾ ਕੀਤੀ ਗਈ ਅਤੇ ਮੈਡੀਕਲ ਟੀਮ ਅਤੇ ਦੌਰੇ ਤੇ ਆਈ ਟੀਮ ਲਈ ਰਿਫਰੈਸ਼ਮੈਂਟ ਦਾ ਪ੍ਰਬੰਧ ਕੀਤਾ ਗਿਆ। ਕੈਂਪ ਕੁੱਲ ਆਏ 522 ਰੋਗੀਆਂ ਵਿੱਚੋਂ 283 ਨੇ ਆਯੁਰਵੈਦਿਕ ਅਤੇ 239 ਨੇ ਹੋਮਿਓਪੈਥਿਕ ਇਲਾਜ ਪ੍ਰਣਾਲੀ ਦਾ ਲਾਭ ਲਿਆ।