ਮਜ਼ਦੂਰ ਮੁਕਤੀ ਮੋਰਚਾ ਆਜ਼ਾਦ ਵੱਲੋਂ ਮਜ਼ਦੂਰਾਂ ਨੂੰ ਹੱਕਾਂ ਲਈ ਸੰਘਰਸ਼ ਦੇ ਰਾਹ ਪੈਣ ਦਾ ਸੱਦਾ
ਅਸ਼ੋਕ ਵਰਮਾ
ਬਠਿੰਡਾ, 17 ਅਗਸਤ 2026 : ਰੋਜ਼ੀ, ਰੋਟੀ ਤੇ ਸੰਵਿਧਾਨਕ ਹੱਕ ਦੀ ਰਾਖੀ ਲਈ ਮਜ਼ਦੂਰ ਪਾਰਟੀਬਾਜੀ ਤੋਂ ਉੱਪਰ ਉੱਠ ਸੰਘਰਸ਼ ਕਰਨ ਇਹ ਸੱਦਾ ਅੱਜ ਇਥੇ ਟੀਚਰ ਹੋਮ ਵਿਖੇ ਮਜ਼ਦੂਰ ਮੁਕਤੀ ਮੋਰਚਾ ਆਜ਼ਾਦ ਵੱਲੋਂ ਹਰ ਵਰਗ ਦੇ ਮਜ਼ਦੂਰਾਂ ਦੀ ਸਮਾਜਿਕ ਸੁਰੱਖਿਆ ਦਾ ਕਾਨੂੰਨ ਲਾਗੂ ਕਰਾਉਣ ਲਈ ਮਜ਼ਦੂਰ ਲਾਮਬੰਦੀ ਸ਼ੁਰੂ ਕਰਨ ਲਈ ਕੀਤੀ ਸੂਬਾ ਪੱਧਰੀ ਮਜ਼ਦੂਰ ਅਧਿਕਾਰ ਕਨਵੈਨਸ਼ਨ ਵੱਲੋਂ ਦਿੱਤਾ ਗਿਆ । ਇਸ ਮੌਕੇ ਐਲਾਨ ਕੀਤਾ ਕਿ 22 ਅਗਸਤ ਲੁਧਿਆਣਾ ਵਿਖੇ ਮਜ਼ਦੂਰ ਜਥੇਬੰਦੀਆਂ ਦੀ ਸਾਂਝੀ ਮੀਟਿੰਗ ਕੀਤੀ ਜਾਵੇਗੀ ਜਿਸ ਵਿਚ ਅਗਲੇ ਸੰਘਰਸ਼ ਦਾਂ ਐਲਾਨ ਕੀਤਾ ਜਾਵੇਗਾ। ਕਨਵੈਨਸ਼ਨ ਦੇ ਮੁੱਖ ਬੁਲਾਰੇ ਮਜ਼ਦੂਰ ਮੁਕਤੀ ਮੋਰਚਾ ਆਜ਼ਾਦ ਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਸਮਾਓ ਨੇ ਕਿਹਾ ਕਿ ਚੋਣਾਂ ਸਮੇਂ ਸਵਰਗਾਂ ਨਾਲ਼ ਪੌੜੀ ਜੋੜਨ ਵਾਲੇ ਧਨਾਢ ਲੀਡਰਾਂ ਨੇ ਸੱਤਾ ਉਪਰ ਬੈਠ ਮਜ਼ਦੂਰਾਂ ਦੀਆਂ ਜੜ੍ਹਾਂ ਤੇਲ ਦੇਣ ਦਾ ਹੀ ਕੰਮ ਕੀਤਾ ਹੈ ਜਿਸ ਕਰਨ ਆਜ਼ਾਦੀ ਦੇ 80 ਸਾਲਾਂ ਬਾਅਦ ਵੀ ਗਰੀਬ ਕੁੱਲੀ ਗੁੱਲੀ ਜੁੱਲੀ ਨੂੰ ਤਰਸ ਰਿਹਾ ਹੈ।
ਉਨ੍ਹਾਂ ਕਿਹਾ ਕਿ ਕੇਂਦਰ ਤੇ ਸੂਬਾ ਸਰਕਾਰਾਂ ਨੇ ਮਜ਼ਦੂਰਾਂ ਤੋਂ ਮਨਰੇਗਾ ਰੁਜ਼ਗਾਰ ਖੋਹ ਲਿਆ ਜਿਸ ਕਾਰਨ ਅੱਜ ਪੰਜਾਬ ਦੇ ਲੱਖਾਂ ਮਜ਼ਦੂਰ ਮਨਰੇਗਾ ਰੁਜ਼ਗਾਰ ਨੂੰ ਤਰਸ ਰਹੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਕੁਰਸੀ ਤੇ ਬੈਠ ਦਲਿਤਾਂ ਦੀ ਰਿਜ਼ਰਵੇਸ਼ਨ ਨੂੰ ਖ਼ਤਮ ਕਰਨ ਦਾ ਹੀ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਚੋਣਾਂ ਨੇੜੇ ਦੇਖ ਭਲਾਈ ਬੋਰਡ ਦੇ ਪੈਸੇ ਔਰਤਾਂ ਦੇ ਖਾਤਿਆਂ ਚ ਪਾਕੇ ਮਜ਼ਦੂਰਾਂ ਨਾਲ ਵੱਡਾ ਧੋਖਾ ਕੀਤਾ ਹੈ। ਉਨ੍ਹਾਂ ਕਿਹਾ ਕਿ ਆਪ ਵੱਲੋਂ ਮਨਰੇਗਾ ਰੁਜ਼ਗਾਰ ਬੰਦ ਕਰਨ 2027 ਵਿੱਚ ਮਜ਼ਦੂਰ ਬਦਲਾ ਜ਼ਰੂਰ ਲੈਣਗੇ।ਉਨ੍ਹਾਂ ਕਿਹਾ ਕਿ ਆਪਣੇ ਹੱਕਾਂ ਲਈ ਜਾਤ ਪਾਤ ਤੇ ਪਾਰਟੀਬਾਜੀ ਤੋਂ ਉੱਪਰ ਉੱਠ ਮਜ਼ਦੂਰ ਸੰਘਰਸ਼ ਕਰਨ।
ਇਸ ਮੌਕੇ ਮਜ਼ਦੂਰ ਅਧਿਕਾਰ ਕਨਵੈਨਸ਼ਨ ਨੂੰ ਸੰਬੋਧਨ ਕਰਦੇ ਪ੍ਰੋਫੈਸਰ ਜਤਿੰਦਰ ਸਿੰਘ ਮੱਟੂ, ਤਰਸੇਮ ਯੋਧਾਂ ਸਾਬਕਾ ਐਮਐਲਏ ਨੇ ਕਿਹਾ ਕਿ ਆਪ ਸਰਕਾਰ ਸੱਭ ਤੋਂ ਵੱਧ ਭ੍ਰਿਸ਼ਟ ਤੇ ਮਜ਼ਦੂਰ ਵਿਰੋਧੀ ਸਾਬਤ ਹੋਈ ਹੈ। ਉਨ੍ਹਾਂ ਕਿਹਾ ਕਿ ਸਿਖਿਆ ਕ੍ਰਾਂਤੀ ਦੀ ਗੱਲ ਕਰਨ ਵਾਲੇ ਦੇ ਰਾਜ ਵਿੱਚ ਬਿਨਾਂ ਅਧਿਆਪਕਾਂ ਤੋਂ ਸਕੂਲ,ਕਾਲਜ ਚੱਲ ਰਹੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਭਾਜਪਾ ਦੇ ਇਸ਼ਾਰੇ ਤੇ ਕੰਮ ਕਰ ਰਿਹਾ ਹੈ। ਆਪ ਮਜ਼ਦੂਰ,ਕਿਸਾਨ, ਨੌਜਵਾਨ, ਮੁਲਾਜ਼ਮ, ਔਰਤ ਵਿਰੋਧੀ ਸਰਕਾਰ ਹੈ ਇਸ ਲਈ ਮਜ਼ਦੂਰ ਪਾਰਟੀਬਾਜੀ ਤੋਂ ਉੱਪਰ ਉੱਠ ਸੰਘਰਸ਼ ਦਾ ਮੈਦਾਨ ਮੱਲਣ। ਇਸ ਮੌਕੇ ਮਜ਼ਦੂਰ ਮੁਕਤੀ ਮੋਰਚਾ ਆਜ਼ਾਦ ਦੇ ਸੂਬਾ ਜਨਰਲ ਸਕੱਤਰ ਹਰਵਿੰਦਰ ਸਿੰਘ ਸੇਮਾ, ਮੱਖਣ ਸਿੰਘ ਰਾਮਗੜ੍ਹ, ਨਿੱਕਾ ਸਿੰਘ ਬਹਾਦਰਪੁਰ, ਕਰਮਜੀਤ ਸਿੰਘ ਫਰੀਦਕੋਟ, ਨਿਰਮਲ ਸਿੰਘ ਠੇਕੇਦਾਰ ਮਲੋਟ, ਜਸਵੰਤ ਸਿੰਘ ਖਾਲਸਾ, ਹਰਮਨਦੀਪ ਸਿੰਘ ਮੋਗਾ, ਨੇ ਵੀ ਸੰਬੋਧਨ ਕੀਤਾ।