8ਵੀਂ,10ਵੀਂ, 12ਵੀਂ ਦੇ ਜ਼ਿਲੇ 'ਚੋਂ ਮੈਰਿਟ 'ਚ ਆਏ ਬੱਚਿਆਂ ਨੂੰ ਸਨਮਾਨਿਤ ਕੀਤਾ
ਪ੍ਰਮੋਦ ਭਾਰਤੀ
ਨਵਾਂਸ਼ਹਿਰ 23 ਮਈ , 2026
ਆਸ ਸੋਸ਼ਲ ਵੈੱਲਫੇਅਰ ਸੁਸਾਇਟੀ ਦੇ ਸਰਪ੍ਰਸਤ ਸੁਖਵਿੰਦਰ ਸਿੰਘ ਤੂਰ ਛੋਕਰਾਂ ਅਤੇ ਜੋਵਨਪ੍ਰੀਤ ਸਿੰਘ ਭੰਗਲ ਪ੍ਰਧਾਨ ਨੇ ਕਿਹਾ ਕਿ ਪਿਛਲੇ ਸਾਲ ਦੀ ਤਰ੍ਹਾਂ ਇਸ ਸਾਲ ਵੀ ਆਸ ਸੋਸ਼ਲ ਵੈੱਲਫੇਅਰ ਸੁਸਾਇਟੀ ਦੇ ਬੈਨਰ ਹੇਠ ਸ਼ਹੀਦ ਭਗਤ ਸਿੰਘ ਨਗਰ ਜ਼ਿਲੇ ਦੇ 8ਵੀਂ,10ਵੀਂ, 12ਵੀਂ ਕਲਾਸਾਂ ਦੇ ਮੈਰਿਟ ਵਿੱਚ ਆਏ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀਆਂ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਵਾਂ ਸ਼ਹਿਰ ਵਿਖੇ ਪ੍ਰਿੰਸੀਪਲ ਸ. ਸਰਬਜੀਤ ਸਿੰਘ ਦੀ ਅਗਵਾਈ ਹੇਠ ਹਰੇਕ ਵਿਦਿਆਰਥੀ ਨੂੰ ਮੋਮੈਂਟੋ, ਮੈਡਲ, ਸਨਮਾਨ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ । ਸਰਪ੍ਰਸਤ ਸੁਖਵਿੰਦਰ ਸਿੰਘ ਤੂਰ ਨੇ ਕਿਹਾ ਕਿ ਪੈਸੇ ਦੀ ਕਮੀ ਕਾਰਨ ਕਿਸੇ ਵੀ ਜ਼ਰੂਰਤਮੰਦ ਹੁਸ਼ਿਆਰ ਵਿਦਿਆਰਥੀ ਦੀ ਪੜਾਈ ਦਾ ਨੁਕਸਾਨ ਨਹੀਂ ਹੋਣ ਦਿੱਤਾ ਜਾਵੇਗਾ। ਇਹਨਾਂ ਬੱਚਿਆਂ ਦੀ ਹਰ ਤਰ੍ਹਾਂ ਨਾਲ ਮੱਦਦ ਕੀਤੀ ਜਾਵੇਗੀ ਅਤੇ ਇਹਨਾਂ ਸਾਰੇ ਪੁਰਾਣੇ ਅਤੇ ਨਵੇਂ ਬੱਚਿਆਂ ਦਾ ਨਾਮ ਗੁਪਤ ਰੱਖਿਆ ਜਾਂਦਾ ਹੈ। ਇਸ ਸਮਾਗਮ ਵਿੱਚ ਵਿਦਿਆਰਥੀਆਂ ਦੇ ਕੈਰੀਅਰ ਕਾਉਂਸਲਿੰਗ ਸਬੰਧੀ ਸੰਬੋਧਨ ਕਰਦੇ ਹੋਏ ਪ੍ਰਿੰਸੀਪਲ ਸਰਬਜੀਤ ਸਿੰਘ , ਸਰਪ੍ਰਸਤ ਸੁਖਵਿੰਦਰ ਸਿੰਘ ਤੂਰ, ਸਾਬਕਾ ਪ੍ਰਿੰਸੀਪਲ ਸ਼੍ਰੀ ਅਸ਼ੋਕ ਕੁਮਾਰ, ਸਾਬਕਾ ਲੈਕਚਰਾਰ ਸ. ਸੁਰਜੀਤ ਸਿੰਘ, ਪੱਤਰਕਾਰ ਸ਼੍ਰੀ ਯੋਗੇਸ਼ ਮਲਹੋਤਰਾ ਬਲਾਚੌਰ ਨੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ।ਇਸ ਸਮਾਗਮ ਨੂੰ ਸੰਬੋਧਨ ਕਰਦਿਆਂ ਸਰਪ੍ਰਸਤ ਸ. ਸੁਖਵਿੰਦਰ ਸਿੰਘ ਤੂਰ ਅਤੇ ਮੈਡਮ ਗੁਰਪ੍ਰੀਤ ਕੌਰ ਥਿਆੜਾ ਡਿਪਾਰਟਮੈਂਟ ਮੁਖੀ ਐੱਮ.ਡੀ ਟਰਾਂਸਫਿਊਜ਼ਨ ਮੈਡੀਸਨ ਸੀ.ਐੱਮ.ਸੀ ਲੁਧਿਆਣਾ ਨੇ ਕਿਹਾ ਕਿ ਸਮਾਜ ਨੂੰ ਸਿਰਜਣ ਦੀ ਬਹੁਤ ਵੱਡੀ ਜਿੰਮੇਵਾਰੀ ਅਧਿਆਪਕਾਂ ਦੇ ਸਿਰ ਹੈ, ਉਸ ਤੋਂ ਵੱਡੀ ਜਿੰਮੇਵਾਰੀ ਬੱਚਿਆਂ ਦੀ ਹੈ ਕਿ ਅਧਿਆਪਕ ਵਲੋਂ ਦਿੱਤੀ ਸਿੱਖਿਆ ਨੂੰ ਗ੍ਰਹਿਣ ਕਰਨਾ। ਉਹਨਾਂ ਕਿਹਾ ਕਿ ਆਸ ਸੋਸ਼ਲ ਵੈੱਲਫੇਅਰ ਸੁਸਾਇਟੀ ਦੇ ਬੈਨਰ ਹੇਠ ਜ਼ਰੂਰਤਮੰਦ ਹੁਸ਼ਿਆਰ ਬੱਚਿਆਂ ਦੀ ਹਮੇਸ਼ਾ ਮੱਦਦ ਕੀਤੀ ਜਾ ਰਹੀ ਹੈ । ਇਸ ਮੌਕੇ ਸ. ਸਰਪ੍ਰਸਤ ਸੁਖਵਿੰਦਰ ਸਿੰਘ ਤੂਰ,ਸ. ਜੋਵਨਪ੍ਰੀਤ ਸਿੰਘ ਭੰਗਲ ਪ੍ਰਧਾਨ,ਸ. ਪਰਮਿੰਦਰਪਾਲ ਸਿੰਘ ਬਕਸ਼ੀ ਜਨਰਲ ਸਕੱਤਰ,ਐਡਵੋਕੇਟ ਸ. ਲਰਿੰਦਰ ਸਿੰਘ ਬੈਂਸ ਸੀਨੀਅਰ ਮੀਤ ਪ੍ਰਧਾਨ, ਸ਼੍ਰੀ ਗੁਲਸ਼ਨ ਕੁਮਾਰ ਬੰਗਾ ਮੀਤ ਪ੍ਰਧਾਨ ,ਸ਼੍ਰੀਮਤੀ ਹਰਮਨਪ੍ਰੀਤ ਕੌਰ ਬਕਸ਼ੀ ਸਲਾਹਕਾਰ, ਸ.ਮਨਜਿੰਦਰ ਸਿੰਘ ਬੰਗਾ, ਸ਼੍ਰੀ ਅਸ਼ੋਕ ਕੁਮਾਰ ਰਿਟਾਇਰਡ ਪ੍ਰਿੰਸੀਪਲ, ਮੈਡਮ ਗੁਰਪ੍ਰੀਤ ਕੌਰ ਥਿਆੜਾ, ਪ੍ਰਿੰਸੀਪਲ ਸ. ਸਰਬਜੀਤ ਸਿੰਘ, ਸੁਖਜਿੰਦਰ ਸਿੰਘ ਭੰਗਲ, ਮਹਿੰਦਰ ਸਿੰਘ ਤੂਰ, ਹਰਬੰਸ ਲਾਲ ਰਾਹੋਂ ਅਤੇ ਮੈਰਿਟ ਵਿੱਚ ਆਏ ਵਿਦਿਆਰਥੀ, ਉਹਨਾਂ ਦੇ ਮੁੱਖ ਅਧਿਆਪਕ ਅਤੇ ਮਾਤਾ ਪਿਤਾ ਹਾਜਰ ਸਨ। ਸਟੇਜ ਸੰਚਾਲਨ ਦੀ ਭੂਮਿਕਾ ਲੈਕਚਰਾਰ ਮੈਥ ਸ਼੍ਰੀਮਤੀ ਸੁਸ਼ਮਾ ਰਾਣੀ ਵਲੋਂ ਬਾਖੂਬੀ ਨਿਭਾਈ।