ਮੁੱਖ ਖੇਤੀਬਾੜੀ ਅਫਸਰ ਡਾ ਜਗਦੇਵ ਸਿੰਘ
ਦੀਦਾਰ ਗੁਰਨਾ
ਫਤਹਿਗੜ੍ਹ ਸਾਹਿਬ 25 ਅਪ੍ਰੈਲ 2026 : ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਵੱਲੋ ਫ਼ਸਲੀ ਵਿਭਿੰਨਤਾ ਅਤੇ ਨਵੀਂ ਖੇਤੀ ਮਸ਼ੀਨਰੀ ਨੂੰ ਉਤਸ਼ਾਹਿਤ ਕਰਨ ਲਈ ਸੀ.ਡੀ.ਪੀ. ਅਤੇ ਸਮੈਮ ਸਕੀਮ ਸਾਲ 2026-27 ਦੌਰਾਨ ਖੇਤੀ ਮਸ਼ੀਨਰੀ ਸਬਸਿਡੀ ਤੇ ਲੈਣ ਲਈ ਆਨਲਾਈਨ ਅਰਜ਼ੀਆਂ ਦੀ ਮੰਗ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਖੇਤੀਬਾੜੀ ਅਫਸਰ ਡਾ ਜਗਦੇਵ ਸਿੰਘ ਨੇ ਦੱਸਿਆ ਕਿ ਇਨ੍ਹਾਂ ਸਕੀਮਾਂ ਤਹਿਤ ਕਿਸਾਨ ਖੇਤੀ ਮਸ਼ੀਨਰੀ ਸਬਸਿਡੀ ਤੇ ਲੈਣ ਲਈ 12 ਮਈ 2026 ਤੱਕ ਆਨਲਾਈਨ ਪੋਰਟਲ agrimachinerypb.com ਤੇ ਅਪਲਾਈ ਕਰ ਸਕਦੇ ਹਨ
.
ਉਨ੍ਹਾਂ ਦੱਸਿਆ ਕਿ ਵਿਅਕਤੀਗਤ ਕਿਸਾਨ ਕਸਟਮ ਹਾਈਰਿੰਗ ਸੈਂਟਰ ਵਿਖੇ ਸੀ.ਡੀ.ਪੀ ਸਕੀਮ ਹੇਠ ਫ਼ਸਲੀ ਵਿਭਿੰਨਤਾ ਲਈ ਮਸ਼ੀਨਾਂ ਨੂਮੈਟਿਕ ਪਲਾਂਟਰ, ਸੂਗਰਕੇਨ ਹਰਵੇਸਟਰ, ਮੇਜ਼ ਸ਼ੈਲਰ, ਹਾਈ ਕਲੀਰੈਂਸ ਬੂਮ ਸਪਰੇਅਰ, ਮੈਨੂਅਲਪਾਵਰ ਸਪਰੇਅਰ, ਸ਼ੂਗਰਕੇਨ ਪਲਾਂਟਰ, ਇੰਨਫੀਲਡਰ, ਗਰਾਊਂਡਨਟ ਡਿੱਗਰ, ਕਾਟਨ ਪਲਾਂਟਰ ਅਤੇ ਮਲਟੀ ਕਰਾਪ ਥਰੈਸ਼ਰ ਅਤੇ ਪੋਰਟਲ ਦੀ ਸੂਚੀ ਵਿੱਚ ਦਰਜ ਮਸ਼ੀਨਾਂ ਲਈ ਆਨਲਾਈਨ ਅਪਲਾਈ ਕੀਤਾ ਜਾ ਸਕਦਾ ਹੈ
ਇਸ ਤੋਂ ਇਲਾਵਾ ਸਮੈਮ ਸਕੀਮ ਅਧੀਨ ਵਿਅਕਤੀਗਤ ਕਿਸਾਨ ਅਤੇ ਕਸਟਮ ਹਾਈਰਿੰਗ ਸੈਂਟਰਾਂ ਲਈ ਡੀ.ਐਸ.ਆਰ, ਪੀ.ਟੀ.ਓ ਉਪਰੇਟਿਡ ਬੰਡ ਫਾਰਮਰ, ਹਾਈ ਕਲੀਰੈਂਸ ਬੂਮ ਸਪਰੇਅਰ, ਪੀ.ਟੀ.ਓ ਉਪਰੇਟਿਡ ਫਰਟੀਲਾਈਜ਼ਰ ਸਪਰੈਡਰ, ਪੈਡੀ ਟਰਾਂਸਪਲਾਂਟਰ, ਟਰੈਕਟਰ ਆਪਰੇਟਿਡ ਬੂਮ ਸਪਰੇਅਰ, ਨਰਸਰੀ ਸੀਡਰ, ਟਰੈਕਟਰ ਆਪਰੇਟਿਡ ਇਲੈਕਟਰੋਸਟੈਟਿਕ ਸਪਰੇਅਰ ਆਦਿ ਮਸ਼ੀਨਾਂ ਨੂੰ ਆਨਲਾਇਨ ਅਪਲਾਈ ਕੀਤਾ ਜਾ ਸਕਦਾ ਹੈ
ਉਨ੍ਹਾਂ ਦੱਸਿਆ ਕਿ ਇਨ੍ਹਾਂ ਮਸ਼ੀਨਾਂ ਦੀ ਵਰਤੋਂ ਨਾਲ ਖੇਤੀ ਕਰਨੀ ਸੌਖੀ ਹੋਣ ਦੇ ਨਾਲ-ਨਾਲ, ਸਮੇਂ ਦੀ ਬੱਚਤ ਵੀ ਹੋਵੇਗੀ, ਲੇਬਰ ਦਾ ਖਰਚਾ ਘੱਟ ਹੋਵੇਗਾ ਅਤੇ ਪਾਣੀ ਦੀ ਬੱਚਤ ਹੋਵੇਗੀ ਨਾਲ ਹੀ ਕਿਸਾਨਾਂ ਦਾ ਮੁਨਾਫਾ ਵੀ ਵਧੇਗਾ। ਉਨ੍ਹਾਂ ਕਿਹਾ ਕਿ ਜੇਕਰ ਆਨਲਾਈ ਅਪਲਾਈ ਕਰਨ ਸਬੰਧੀ ਕੋਈ ਸਮੱਸਿਆਂ ਆਉਦੀ ਹੈ ਤਾਂ ਕਿਸਾਨ ਆਪਣੇ ਸਬੰਧਤ ਬਲਾਕ ਖੇਤੀਬਾੜੀ ਦਫ਼ਤਰ ਨਾਲ ਸੰਪਰਕ ਕਰਨ