DSP ਹਰਮਨਪ੍ਰੀਤ ਚੀਮਾ
ਦੀਦਾਰ ਗੁਰਨਾ
ਖੰਨਾ 25 ਅਪ੍ਰੈਲ 2026 : ਹਰਮਨਪ੍ਰੀਤ ਚੀਮਾ ਨੇ ਸਬ ਡਵੀਜ਼ਨ ਪਾਇਲ ਦੇ ਨਵੇਂ DSP ਵਜੋਂ ਚਾਰਜ ਸੰਭਾਲ ਲਿਆ ਹੈ , ਅਹੁਦਾ ਸੰਭਾਲਣ ਉਪਰੰਤ ਉਨ੍ਹਾਂ ਦਾ ਪੁਲਿਸ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ , DSP ਚੀਮਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਇਲਾਕੇ ਵਿੱਚ ਕਾਨੂੰਨ-ਵਿਵਸਥਾ ਨੂੰ ਮਜ਼ਬੂਤ ਬਣਾਉਣ, ਅਪਰਾਧ ਅਤੇ ਨਸ਼ੇ ਵਿਰੁੱਧ ਮੁਹਿੰਮ ਨੂੰ ਹੋਰ ਤੇਜ਼ ਕਰਨ ਅਤੇ ਪੁਲਿਸ ਤੇ ਜਨਤਾ ਦਰਮਿਆਨ ਭਰੋਸੇ ਨੂੰ ਵਧਾਉਣ ਨੂੰ ਆਪਣੀ ਪ੍ਰਾਥਮਿਕਤਾ ਬਣਾਉਣਗੇ , DSP ਚੀਮਾ ਇੱਕ ਮਿਲਣਸਾਰ ਅਤੇ ਤਜ਼ਰਬੇਕਾਰ ਅਫ਼ਸਰ ਵਜੋਂ ਜਾਣੇ ਜਾਂਦੇ ਹਨ , ਹੁਣ ਤੱਕ ਉਹ ਡੀ ਐਸ ਪੀ ਘਨੌਰ ਸਮੇਤ ਹੋਰ ਕਈ ਥਾਵਾਂ ਤੇ ਸੇਵਾ ਨਿਭਾ ਚੁੱਕੇ ਹਨ