ਬਖਲੋਰ ਵਿਖੇ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ ਭੀਮ ਰਾਓ ਅੰਬੇਦਕਰ ਜੀ ਦੇ ਜੀਵਨ ਤੇ ਪ੍ਰਸ਼ਨ ਪ੍ਰਤੀਯੋਗਤਾ ਕਰਵਾਈ
ਪ੍ਰਮੋਦ ਭਾਰਤੀ
ਨਵਾਂ ਸ਼ਹਿਰ, 5 ਅਪ੍ਰੈਲ ,2026
ਵਿਧਾਨ ਸਭਾ ਹਲਕਾ ਬੰਗਾ ਦੇ ਇਤਿਹਾਸਿਕ ਪਿੰਡ ਬਖਲੋਰ ਵਿਖੇ ਡਾ. ਅੰਬੇਡਕਰ ਚੈਰੀਟੇਬਲ ਸੋਸਾਇਟੀ (ਰਜਿ) ਵਲੋਂ ਐਨ.ਆਰ.ਆਈ. ਵੀਰਾ, ਸਮੂਹ ਗ੍ਰਾਮ ਪੰਚਾਇਤ ਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਭਾਰਤ ਰਤਨ ਡਾਕਟਰ ਭੀਮ ਰਾਓ ਅੰਬੇਦਕਰ ਸਾਹਿਬ ਜੀ ਦੇ ਜਨਮ ਦਿਨ ਤੇ ਡਾ ਭੀਮ ਰਾਓ ਅੰਬੇਦਕਰ ਜੀ ਦੇ ਇਤਿਹਾਸ ਤੇ ਪ੍ਰਸ਼ਨ ਪ੍ਰਤੀਯੋਗਤਾ ਸਰਕਾਰੀ ਹਾਈ ਸਕੂਲ ਵਿਖੇ ਕਰਵਾਈ ਗਈ I ਇਸ ਪ੍ਰਸ਼ਨ ਪ੍ਰਤੀਯੋਗਤਾ ਵਿੱਚ ਇਲਾਕੇ ਦੇ ਵੱਖ ਵੱਖ ਪਿੰਡਾਂ ਜਿਹਨਾਂ ਚ ਬਖਲੌਰ, ਮਾਲੋਮਜਾਰਾ, ਸ਼ੇਖੂਪੁਰ, ਰਟੈਡਾ, ਗੜੀ ਅਜੀਤ ਸਿੰਘ, ਲੜੋਆ, ਮੋਰੋ, ਸਾਧਪੁਰ, ਢੱਕ ਮਜ਼ਾਰਾ ਦੇ 105 ਬੱਚਿਆਂ ਨੇ ਭਾਗ ਲਿਆ I ਇਸ ਪ੍ਰਸ਼ਨ ਪ੍ਰਯੋਗਤਾ ਵਿੱਚ 77 ਲੜਕੀਆਂ ਤੇ 28 ਲੜਕਿਆਂ ਨੇ ਪੇਪਰ ਦਿੱਤਾ I ਇਸ ਪ੍ਰਤੀਯੋਗਤਾ ਲਈ ਪਿਛਲੇ ਦਿਨੀ ਸਕੂਲੀ ਬੱਚਿਆ ਨੂੰ ਸੋਸਾਇਟੀ ਵਲੋਂ ਦਿਤੀਆ ਕਿਤਾਬਾਂ ਵਿਚੋ ਸਰਕਾਰੀ ਹਾਈ ਸਕੂਲ ਦੇ ਸਟਾਫ ਵਲੋ ਬੱਚਿਆਂ ਨੂੰ ਬਾਬਾ ਸਾਹਿਬ ਡਾ ਭੀਮ ਰਾਓ ਜੀ ਦੇ ਜੀਵਨ ਤੇ ਪੜ੍ਹਾਈ ਕਰਵਾਈ ਜਾ ਰਹੀ ਸੀ I ਇਸ ਮੌਕੇ ਸੋਸਾਇਟੀ ਦੇ ਪ੍ਰਧਾਨ ਰਾਮ ਪ੍ਰਕਾਸ਼ ਚੁੰਬਰ, ਲੈਕ.ਮੱਖਣ ਲਾਲ, ਜੋਗਰਾਜ ਸੁਮਨ ਨੇ ਦੱਸਿਆ ਕਿ ਪੰਜਵੀ,ਛੇਵੀ,ਸੱਤਵੀ ਅੱਠਵੀਂ ਦਾ ਗਰੁੱਪ ਅਤੇ ਨੌਵੀ ਦਸਵੀ,ਗਿਆਰਵੀ ਬਾਰਵੀ ਦੇ ਦੋ ਗਰੁੱਪ ਬਣਾਕੇ ਬੱਚਿਆ ਨੂੰ ਦਿਤੀਆ ਗਈਆ ਕਿਤਾਬਾਂ ਵਿੱਚੋ ਪ੍ਰਸ਼ਨ ਪ੍ਰਤੀਯੋਗਤਾ ਕਰਵਾਈ ਗਈ ਹੈ ਜਿਹੜੇ ਵੀ ਇਨਾਂ ਗਰੁੱਪਾਂ ਵਿਚੋ ਪਹਿਲੇ ਪੰਜ ਬੱਚੇ ਪੁਜੀਸ਼ਨਾਂ ਪ੍ਰਾਪਤ ਕਰਨਗੇ ਉਨਾ ਬੱਚਿਆ ਦਾ ਸੋਸਾਇਟੀ ਵਲੋ 14 ਅਪ੍ਰੈਲ ਨੂੰ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ ਅਤੇ ਇਸ ਪ੍ਰਤੀਯੋਗਤਾ ਚ ਭਾਗ ਲੈਣ ਵਾਲੇ ਸਾਰੇ ਬੱਚਿਆ ਦਾ ਮਾਣ ਸਨਮਾਨ ਕੀਤਾ ਜਾਵੇਗਾ I ਇਸ ਮੌਕ ਸੰਸਥਾ ਦੇ ਪ੍ਰਧਾਨ ਸ੍ਰੀ ਰਾਮ ਪ੍ਰਕਾਸ਼ ਚੁੰਬਰ ਅਤੇ ਲੈਕਚਰਾਰ ਮੱਖਣ ਬਖਲੌਰ ਕਿਹਾ ਕਿ ਇਸ ਪ੍ਰਤੀਯੋਗਤਾ ਦਾ ਉਦੇਸ਼ ਬੱਚਿਆਂ ਨੂੰ ਬਾਬਾ ਸਾਹਿਬ ਦੀ ਜੀਵ ਦੇ ਨਾਲ ਜੋੜਨਾ ਹੈ, ਇਸ ਮੌਕੇ ਪਿੰਡ ਬਖਲੋਰ ਦੇ ਸਰਪੰਚ ਪੁੰਨੂ ਰਾਮ ਨੇ ਸੁਸਾਇਟੀ ਵੱਲੋਂ ਕੀਤੇ ਜਾ ਰਹੇ ਇਸ ਕਾਰਜ ਦੇ ਸ਼ਲਾਘਾ ਕੀਤੀ I ਇਸ ਮੌਕੇ ਸਰਪੰਚ ਪੁਨੂੰ ਰਾਮ, ਪੰਚਾਇਤ ਮੈਂਬਰ ਰਜਿੰਦਰ ਪਾਲ, ਸੁਸਾਇਟੀ ਪ੍ਰਧਾਨ ਰਾਮ ਪ੍ਰਕਾਸ਼ ਚੁੰਬਰ, ਲੈਕ. ਮੱਖਣ ਲਾਲ ਬਖਲੋਰ, ਜੋਗਰਾਜ ਸੁਮਨ, ਜਸਵਿੰਦਰ ਸਰੋਆ,ਸਕੂਲ ਇੰਚਾਰਜ ਅਮਰ ਖੁੱਤਣ, ਪ੍ਰਦੀਪ ਕੁਮਾਰ, ਇਕਬਾਲ ਸੁਮਨ, ਸੁਨੀਲ ਸੁਮਨ, ਮਨਦੀਪ ਸਰੋਆ, ਬੇਦ ਪ੍ਰਕਾਸ਼, ਵਿਨੈ ਸਰੋਆ, ਰਿਟਾਇਰਡ ਕੈਪਟਨ ਬੂਟਾ ਸਿੰਘ, ਅਸ਼ੋਕ ਕੁਮਾਰ ਮਹਿਮੀ, ਰਤਨ ਕਿਸ਼ੋਰ, ਜਸਪਾਲ ਸੁਮਨ, ਬਿੱਟੂ ਸੁਮਨ, ਤੀਰਥ ਰਾਮ,, ਮੰਗਤ ਰਾਮ ਢੰਡਾ, ਸੁਖਵਿੰਦਰ ਚੁੰਬਰ ਆਦਿ ਹਾਜਰ ਸਨ I