ਪੈਨਸ਼ਨਰਜ਼ 10 ਮਾਰਚ ਦੀ Chandigarh ਰੈਲੀ ਵਿੱਚ ਕਰਨਗੇ ਭਰਵੀਂ ਸ਼ਮੂਲੀਅਤ
ਪ੍ਰਮੋਦ ਭਾਰਤੀ
ਨਵਾਂਸ਼ਹਿਰ 01 ਮਾਰਚ 2026
ਪੈਨਸ਼ਨਰਜ ਐਸੋਸੀਏਸ਼ਨ ਪਾਵਰਕਾਮ/ਟਰਾਂਸਮਿਸ਼ਨ ਮੰਡਲ ਨਵਾਂਸ਼ਹਿਰ ਦੀ ਮਹੀਨਾਵਾਰ ਮੀਟਿੰਗ ਮੰਡਲ ਪ੍ਰਧਾਨ ਨਰਿੰਦਰ ਕੁਮਾਰ ਮਹਿਤਾ ਦੀ ਅਗਵਾਈ ਵਿਚ ਕੀਤੀ ਗਈ। ਜਿਸ ਵਿੱਚ ਬਹੁਗਿਣਤੀ ਪੈਂਨਸ਼ਨਰਜ ਅਤੇ ਫੈਮਿਲੀ ਪੈਂਨਸ਼ਨਰਜ ਬੀਬੀਆਂ ਨੇ ਸ਼ਮੂਲੀਅਤ ਕੀਤੀ।ਮੀਟਿੰਗ ਦੀ ਕਾਰਵਾਈ ਸ਼ੁਰੂ ਕਰਨ ਤੋਂ ਪਹਿਲਾਂ ਬੀਤੇ ਫਰਵਰੀ ਮਹੀਨੇ ਦੌਰਾਨ ਸਦੀਵੀ ਵਿਛੋੜਾ ਦੇ ਗਏ ਪੈਂਨਸ਼ਨਰਜ ਸਾਥੀ ਸ੍ਰੀ ਸ਼ਿੰਗਾਰਾ ਸਿੰਘ ਐਲ ਡੀ ਸੀ ਮੈਂਹਦੀ ਪੁਰ,ਸ੍ਰੀ ਮਦਨ ਲਾਲ ਲੂੰਬਾ ਜੇਈ ਜਾਡਲਾ,ਸ੍ਰੀ ਹਰਬਲਾਸ ਲਾਈਨ ਮੈਨ ਲੰਗੜੋਆ ਨੂੰ ਸਮੂਹ ਪੈਂਨਸ਼ਨਰਜ ਵਲੋਂ ਖੜੇ ਹੋ ਕੇ ਦੋ ਮਿੰਟ ਦਾ ਮੋਨ ਧਾਰਨ ਕਰਕੇ ਸ਼ਰਧਾਂਜਲੀ ਦਿੱਤੀ ਗਈ।ਇਸ ਉਪਰੰਤ ਮੀਟਿੰਗ ਵਿਚ ਸਰਕਲ ਪ੍ਰਧਾਨ ਕੁਲਵਿੰਦਰ ਅਟਵਾਲ, ਜੁਆਇੰਟ ਸਕੱਤਰ ਨਿਰੰਜਨ ਕੰਗਾਂ,ਵਿੱਤ ਸਕੱਤਰ ਵਿਜੇ ਕੁਮਾਰ ਬਾਲੀ,ਮੰਡਲ ਦੇ ਸੀਨੀਅਰ ਮੀਤ ਪ੍ਰਧਾਨ ਰਵਿੰਦਰ ਰਾਹੋਂ,ਮੀਤ ਪ੍ਰਧਾਨ ਸ਼ੰਭੂ ਰਾਹੋਂ,ਪ੍ਰੈਸ ਸਕੱਤਰ ਪਰੇਮ ਚਣਕੋਆ,ਗੁਰਮੁਖ ਸਿੰਘ ਲੰਗੜੋਆ,ਮਨਜੀਤ ਰੁੜਕੀ,ਦਲਜੀਤ ਕੌਰ ਲੰਗੜੋਆ,ਅਸ਼ੋਕ ਸਿੰਘ ਏਏਈ,ਸੁਰਿੰਦਰ ਪਾਲ ਸਿੰਘ,ਸਤਪਾਲ ਭਾਟੀਆ,ਬਲਦੇਵ ਤਾਜੋਵਾਲ,ਸ਼ਿਵਰਾਜ ਆਦਿ ਬੁਲਾਰਿਆਂ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਪੈਨਸ਼ਨਰਜ ਤੇ ਮੁਲਾਜਮਾਂ ਦੀਆਂ ਲੰਮੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਨੂੰ ਲੈ ਕੇ ਮੁਲਾਜ਼ਮਾਂ ਤੇ ਪੈਨਸ਼ਨਰਜ਼ ਦੇ ਸਾਂਝੇ ਫਰੰਟ ਵੱਲੋਂ ਉਲੀਕੇ ਸ਼ੰਘਰਸ਼ ਮੁਤਾਬਿਕ ਪੰਜਾਬ ਵਿਧਾਨ ਸਭਾ ਦੇ ਬੱਜਟ ਸੈਸ਼ਨ ਦੌਰਾਨ 8 ਮਾਰਚ ਤੋਂ ਲੈ ਕੇ 11 ਮਾਰਚ ਤੱਕ ਚੰਡੀਗੜ੍ਹ ਵਿਖੇ ਲੜੀਵਾਰ ਰੈਲੀਆਂ ਕਰਕੇ ਵਿਧਾਨ ਸਭਾ ਵੱਲ ਰੋਸ ਮਾਰਚ ਕੀਤਾ ਜਾਵੇਗਾ।ਇਸ ਫੈਸਲੇ ਨੂੰ ਇੰਨ-ਬਿਨ ਲਾਗੂ ਕਰਨ ਵਾਸਤੇ ਪੈਂਨਸ਼ਨਰਜ ਐਸੋਸੀਏਸ਼ਨ ਪਾਵਰਕਾਮ ਵਲੋਂ ਸਾਂਝੇ ਫਰੰਟ ਵਿਚ ਸ਼ਾਮਿਲ ਸਹਿਯੋਗੀ ਜੱਥੇਬੰਦੀਆਂ ਨਾਲ ਮਿਲਕੇ 10 ਮਾਰਚ ਨੂੰ ਕੀਤੀ ਜਾ ਰਹੀ ਚੰਡੀਗੜ੍ਹ ਦੀ ਰੈਲੀ ਅਤੇ ਵਿਧਾਨ ਸਭਾ ਵੱਲ ਰੋਸ ਮਾਰਚ ਵਿਚ ਵੱਧ ਚੱੜ੍ਹਕੇ ਹਿੱਸਾ ਲਿਆ ਜਾਵੇਗਾ।ਜੇਕਰ ਪੰਜਾਬ ਸਰਕਾਰ ਵੱਲੋਂ ਸਾਲ 2026-27 ਦੇ ਪੇਸ਼ ਕੀਤੇ ਜਾ ਰਹੇ ਬੱਜਟ ਵਿੱਚ ਸਾਡੀਆਂ ਭੱਖਦੀਆਂ ਮੰਗਾਂ ਦਾ ਕੋਈ ਸਾਰਥਿੱਕ ਹੱਲ ਨਾਂ ਕੀਤਾ ਤਾਂ ਆਪਣੀਆਂ ਮੰਗਾਂ ਦੀ ਪ੍ਰਾਪਤੀ ਲਈ ਸ਼ੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ। ਮੰਚ ਸੰਚਾਲਨ ਮਦਨ ਲਾਲ ਰਾਮਰਾਇ ਪੁਰ ਕੀਤਾ।ਇਸ ਮੌਕੇ ਗੁਰਸ਼ਰਨ ਪਾਲ ਸਿੰਘ,ਸੋਹਨ ਮਝੂਰ,ਜਰਨੈਲ ਸਿੰਘ,ਅਸ਼ੋਕ,ਕਰਮਜੀਤ ਸਿੰਘ,ਸਵਰਨ ਦਾਸ,ਮਦਨ ਬਿਛੌੜੀ,ਸਰਿੰਦਰ ਕੌਰ,ਜੋਗਿੰਦਰ ਕੌਰ,ਚਰਨ ਕੌਰ,ਜਗਦੀਸ਼ ਕੌਰ,ਸਰੋਜ ਕੁਮਾਰੀ ਆਦਿ ਹਾਜਰ ਸਨ।