ਈਕੋ ਵੀਲਰਜ ਕਲੱਬ ਵੱਲੋਂ 'ਕਿਸਮੇਂ ਕਿਤਨਾ ਹੈ ਦਮ' ਇੱਕ ਮਹੀਨੇ ਦਾ ਸਾਈਕਲਿੰਗ ਚੈਲੇਂਜ ਸ਼ੁਰੂ
ਅਸ਼ੋਕ ਵਰਮਾ
ਬਠਿੰਡਾ,1 ਮਾਰਚ 2026 :ਈਕੋ ਵੀਲ੍ਹਰਜ ਸਾਈਕਲ ਕਲੱਬ ਮਾਨਸਾ ਵੱਲੋਂ ਅੱਜ ਇੱਕ ਮਹੀਨੇਵਾਰ ਸਾਈਕਲਿੰਗ ਚੈਲੇਂਜ 'ਕਿਸਮੇ ਕਿਤਨਾ ਹੈ ਦਮ' ਕਲੱਬ ਦੇ ਪ੍ਰਧਾਨ ਬਲਵਿੰਦਰ ਸਿੰਘ ਕਾਕਾ ਦੀ ਅਗਵਾਈ ਵਿੱਚ ਬੱਸ ਸਟੈਂਡ ਮਾਨਸਾ ਤੋਂ ਹਰੀ ਝੰਡੀ ਦਿਖਾ ਕੇ ਸ਼ੂਰੂ ਕੀਤਾ ਗਿਆ। ਇਸ ਚੈਲੇਂਜ ਵਿੱਚ ਸੱਠ ਦੇ ਕਰੀਬ ਸਾਈਕਲਿਸਟ ਭਾਗ ਲੈ ਰਹੇ ਹਨ, ਜਿਹੜੇ ਲਗਾਤਾਰ ਇੱਕ ਮਹੀਨੇ ਤੱਕ ਸਾਈਕਲਿੰਗ ਕਰਨਗੇ। ਪ੍ਰੋਜੈਕਟ ਚੈਅਰਮੈਨ ਸ਼ਵੀ ਚਾਹਲ ਨੇ ਦੱਸਿਆ ਕਿ ਮਹੀਨੇ ਦੇ ਅੰਤ ਵਿੱਚ ਜਿਹੜੇ ਸਾਈਕਲਿਸਟ ਚੈਲੇਂਜ ਪੂਰਾ ਕਰਨਗੇ, ਉਨ੍ਹਾਂ ਨੂੰ ਉਹਨਾਂ ਦੀ ਕਾਰਗੁਜਾਰੀ ਅਨੁਸਾਰ ਪਲੈਟੀਨਮ, ਡਾਇਮੰਡ, ਗੋਲਡ ਅਤੇ ਸਿਲਵਰ ਮੈਡਲਾਂ ਨਾਲ ਸਨਮਾਨਿਤ ਕੀਤਾ ਜਾਵੇਗਾ।
ਈਕੋ ਵੀਲ੍ਹਰਜ ਸਾਈਕਲ ਕਲੱਬ ਦੇ ਸੈਕਟਰੀ ਅਮਨ ਔਲਖ ਅਤੇ ਕਲੱਬ ਦੇ ਸਪੋਕਸਮੈਨ ਨਰਿੰਦਰ ਗੁਪਤਾ ਨੇ ਦੱਸਿਆ ਕਿ ਇਸ ਚੈਲੇਂਜ ਦੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਪ੍ਰਧਾਨ ਬਲਵਿੰਦਰ ਸਿੰਘ ਕਾਕਾ ਨੇ ਦੱਸਿਆ ਕਿ ਤੰਦਰੁਸਤ ਸਮਾਜ ਦੀ ਸਿਰਜਣਾ ਕਰਨਾ ਕਲੱਬ ਦਾ ਮੁੱਖ ਉਦੇਸ਼ ਹੈ। ਇਹ ਸਾਈਕਲ ਕਲੱਬ ਲੋਕਾਂ ਨੂੰ ਭਿਆਨਕ ਬਿਮਾਰੀਆਂ ਤੋਂ ਬਚਾਉਣ ਲਈ ਲਗਾਤਰ ਸਾਈਕਲਿੰਗ ਚੈਲੇਂਜ ਕਰਵਾਉਂਦਾ ਰਹਿੰਦਾ ਹੈ ਤਾਂ ਜੋ ਵੱਧ ਤੋਂ ਵੱਧ ਲੋਕ ਸਾਈਕਲਿੰਗ ਨਾਲ ਜੁੜਨ ਅਤੇ ਆਪਣੇ ਆਪ ਨੂੰ ਫਿੱਟ ਕਰਕੇ ਸ਼ੂਗਰ ਅਤੇ ਬਲੱਡ ਪ੍ਰੈਸ਼ਰ ਵਰਗੀਆਂ ਭਿਆਨਕ ਬਿਮਾਰੀਆਂ ਤੋਂ ਛੁਟਕਾਰਾ ਪਾ ਸਕਣ।