ਲੜਕੀਆਂ ਨੂੰ ਵੀ ਮਿਲੇਗੀ ਬਿਊਟੀ ਕੰਪੀਟੀਸ਼ਨਸ ਵਿੱਚ ਹਿੱਸਾ ਲੈਣ ਦੀ ਟ੍ਰੇਨਿੰਗ
ਮਿਸਿਜ ਇੰਡੀਆ ਨੇ ਖੋਲਿਆ ਪੇਜ ਐਂਡ ਕਲਚਰ ਹੱਬ, ਗੁਰੂ ਨਾਨਕ ਦੇਵ ਯੂਨੀਵਰਸਿਟੀ ਕੈਂਪਸ ਦੇ ਡੀਨ ਨੇ ਕੀਤਾ ਦੌਰਾ
ਰੋਹਿਤ ਗੁਪਤਾ
ਗੁਰਦਾਸਪੁਰ , 8 ਨਵੰਬਰ 2025 :
ਹੁਣ ਗੁਰਦਾਸਪੁਰ ਦੀਆਂ ਲੜਕੀਆਂ ਨੂੰ ਵੀ ਅੱਗੇ ਵਧਣ ਦਾ ਮੌਕਾ ਮਿਲੇਗਾ ਜਿਹੜੀਆਂ ਲੜਕੀਆਂ ਬਿਊਟੀ ਕੰਪੀਟੀਸ਼ਨ ਵਿੱਚ ਹਿੱਸਾ ਲੈਣ ਦੀਆਂ ਚਾਹਵਾਨ ਹਨ ਉਹਨਾਂ ਨੂੰ ਗੁਰਦਾਸਪੁਰ ਵਿੱਚ ਹੀ ਇਸ ਦੀ ਪੂਰੀ ਟ੍ਰੇਨਿੰਗ ਦਿੱਤੀ ਜਾਵੇਗੀ। ਇਹੋ ਨਹੀਂ ਉਹਨਾਂ ਨੂੰ ਬਿਊਟੀ ਕੰਪੀਟੀਸ਼ਨ ਦੇ ਹਰ ਪਹਿਲੂ ਤੋਂ ਜਾਣੂ ਕਰਵਾਇਆ ਜਾਏਗਾ ਤੇ ਹਰ ਇਵੈਂਟ ਵਿੱਚ ਪੂਰੇ ਆਤਮ ਵਿਸ਼ਵਾਸ ਨਾਲ ਭਾਗ ਲੈਣ ਦੀ ਤਿਆਰੀ ਕਰਵਾਈ ਜਾਏਗੀ। ਕੁਝ ਸਮਾਂ ਪਹਿਲਾਂ ਹੀ ਮਿਸਿਜ ਇੰਡੀਆ ਬਣ ਕੇ ਆਈ ਡਾਕਟਰ ਤਕਦੀਰ ਨੇ ਗੁਰਦਾਸਪੁਰ ਵਿੱਚ ਏ ਐਸ ਪੀਜੇਂਟ ਐਂਡ ਕਲਚਰ ਹੱਬ ਦੇ ਨਾਂ ਤੇ ਇੱਕ ਟ੍ਰੇਨਿੰਗ ਸੈਂਟਰ ਖੋਲ ਦਿੱਤਾ ਹੈ ਜਿੱਥੇ ਲੜਕਿਆਂ ਨੂੰ ਖੂਬਸੂਰਤ ਬਣਨ ਦਾ ਹਰ ਤੌਰ ਤਰੀਕਾ ਸਿਖਾਇਆ ਜਾਏਗਾ ਤੇ ਨਾਲ ਹੀ ਹਰ ਉਹ ਬਰੀਕੀ ਸਿਖਾਈ ਜਾਏਗੀ ਜਿਹੜੀ ਬਿਊਟੀ ਕੰਪੀਟੀਸ਼ਨਸ ਵਿੱਚ ਹਿੱਸਾ ਲੈਣ ਲਈ ਸਿੱਖਣ ਦੀ ਜਰੂਰਤ ਹੁੰਦੀ ਹੈ। ਡਾਕਟਰ ਤਕਦੀਰ ਨੇ ਇਸ ਦੇ ਲਈ ਇੱਕ ਸੁਸਾਇਟੀ ਦਾ ਵੀ ਗਠਨ ਕੀਤਾ ਹੈ ਜਿਸ ਵਿੱਚ ਸ਼ਹਿਰ ਦੇ ਉੱਘੇ ਅਤੇ ਜਿੰਮੇਵਾਰ ਨਾਗਰਿਕਾਂ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ। ਗੁਰੂ ਨਾਨਕ ਦੇਵ ਯੂਨੀਵਰਸਿਟੀ ਤੇ ਰੀਜਨਲ ਕੈਂਪਸ ਦੇ ਡੀਨ ਰਿਸ਼ੀ ਰਾਜ ਵੀ ਇਸ ਸੁਸਾਇਟੀ ਦੇ ਮੈਂਬਰ ਵਜੋਂ ਸ਼ਾਮਿਲ ਕੀਤੇ ਗਏ ਹਨ ਅਤੇ ਉਹਨਾਂ ਨੇ ਅੱਜ ਹੱਬ ਦਾ ਦੌਰਾ ਕਰਨ ਉਸ ਤੋਂ ਬਾਅਦ ਡਾਕਟਰ ਤਕਦੀਰ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਹੁਣ ਗੁਰਦਾਸਪੁਰ ਜ਼ਿਲ੍ਹੇ ਪਿਛੜੇ ਇਲਾਕੇ ਦੀਆਂ ਲੜਕੀਆਂ ਅਤੇ ਬੱਚਿਆਂ ਨੂੰ ਵੀ ਇੱਕ ਵਧੀਆ ਪਲੇਟਫਾਰਮ ਰਾਹੀ ਅੱਗੇ ਵਧਣ ਦਾ ਮੌਕਾ ਮਿਲੇਗਾ।