ਸੈਂਟਰ ਖੇਡਾਂ ਵਿੱਚ ਪ੍ਰਾਇਮਰੀ ਸਕੂਲ ਕੋਠੇ ਇੰਦਰ ਸਿੰਘ ਨੇ ਨੰਨੇ ਚੋਬਰਾਂ ਨੇ ਲਾਏ ਪੁਜ਼ੀਸ਼ਨਾਂ ਦੇ ਢੇਰ
39 ਅੰਕਾਂ ਨਾਲ ਬਣਿਆ ਓਵਰ ਆਲ ਜੇਤੂ
ਅਸ਼ੋਕ ਵਰਮਾ
ਗੋਨਿਆਣਾ, 01ਨਵੰਬਰ 2026: ਸੈਂਟਰ ਬਲਾਹੜ ਮਹਿਮਾ ਦੀਆਂ ਪ੍ਰਾਈਮਰੀ ਸਕੂਲ ਖੇਡਾਂ ਵਿੱਚ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੇ ਮੁਕਾਬਲੇ ਵਿੱਚੋਂ ਸਮਾਰਟ ਸਰਕਾਰੀ ਪ੍ਰਾਇਮਰੀ ਸਕੂਲ ਕੋਠੇ ਇੰਦਰ ਸਿੰਘ ਵਾਲਾ ਦੇ ਵਿਦਿਆਰਥੀਆਂ ਨੇ ਵੱਖ-ਵੱਖ ਮੁਕਾਬਲਿਆਂ ਦੀਆਂ ਪੁਜੀਸ਼ਨਾਂ ਤੇ ਹੂੰਝਾ ਫੇਰਦਿਆਂ ਓਵਰਆਲ ਟਰਾਫੀ ਜਿੱਤ ਕੇ ਟੂਰਨਾਮੈਂਟ ਆਪਣੇ ਨਾਮ ਕੀਤਾ ਹੈ। ਸੈਂਟਰ ਪੱਧਰ ਤੇ ਕਰਵਾਏ ਗਏ 11 ਵੱਖ-ਵੱਖ ਮੁਕਾਬਲਿਆਂ ਵਿੱਚ ਕੋਠੇ ਇੰਦਰ ਸਿੰਘ ਵਾਲੇ ਦੇ ਖਿਡਾਰੀਆਂ ਨੇ ਪੰਜ ਵਿੱਚੋਂ ਪਹਿਲਾ ਸਥਾਨ ਚਾਰ ਖੇਡਾਂ ਵਿੱਚ ਦੂਸਰਾ ਸਥਾਨ ਅਤੇ ਦੋ ਖੇਡਾਂ ਵਿੱਚ ਤੀਸਰਾ ਸਥਾਨ ਹਾਸਿਲ ਕਰਕੇ ਕੁੱਲ 39 ਅੰਕਾਂ ਨਾਲ ਇਹ ਟਰਾਫੀ ਨੂੰ ਓਵਰਆਲ ਜਿੱਤੀ ਹੈ।
ਜਾਣਕਾਰੀ ਅਨੁਸਾਰ ਪ੍ਰਾਇਮਰੀ ਖੇਡਾਂ ਦੇ ਸੈਂਟਰ ਪੱਧਰ ਹੀ ਮੁਕਾਬਲੇ ਬੀਐਸਓ ਸਤਨਾਮ ਸਿੰਘ ਅਤੇ ਸੀਐਚਟੀ ਵੀਰਪਾਲ ਕੌਰ, ਦੀ ਅਗਵਾਈ ਹੇਠ ਦ' ਏਕਲਵਿਆ ਕਾਨਵੈਂਟ ਸਕੂਲ ਦੇ ਖੇਡ ਗਰਾਊਂਡ ਵਿੱਚ ਕਰਵਾਏ ਗਏ ਜਿਸ ਵਿੱਚ ਸਰਕਾਰੀ ਅਤੇ ਪ੍ਰਾਈਵੇਟ 11 ਵੱਖ ਵੱਖ ਸਕੂਲਾਂ ਦੇ ਲੜਕੇ ਲੜਕੀਆਂ ਨੇ ਭਾਗ ਲਿਆ। ਇਸ ਦੋ ਦਿਨਾਂ ਪ੍ਰਾਇਮਰੀ ਟੂਰਨਾਮੈਂਟ ਦੌਰਾਨ ਅਧਿਆਪਕ ਰਜਿੰਦਰ ਸਿੰਘ ਅਤੇ ਅਰਵਿੰਦ ਕੁਮਾਰ ਦੀ ਅਗਵਾਈ ਹੇਠ ਭਾਗ ਲੈਂਦਿਆਂ ਵਿਦਿਆਰਥੀਆਂ ਨੇ ਜਿਮਨਾਸਟਿਕ ਲੜਕੇ ਮੁਕਾਬਲੇ , ਚੈੱਸ ਲੜਕੇ ਅਤੇ ਲੜਕੀਆਂ, ਖੋਖੋ ਲੜਕੇ ਮੁਕਾਬਲੇ, ਅਤੇ ਬਲਪ੍ਰੀਤ ਸਿੰਘ ਨੇ ਲੰਮੀ ਛਾਲ ਵਿੱਚ ਕੋਠੇ ਇੰਦਰ ਸਿੰਘ ਨੇ ਪਹਿਲੀ ਪੁਜ਼ੀਸ਼ਨ ਹਾਸਿਲ ਕੀਤੀ, ਜਦੋਂ ਕਿ ਰੱਸਾ ਕਸ਼ੀ,ਬੈਡਮਿੰਟਨ, ਲੰਬੀ ਛਾਲ ਲੜਕੀਆਂ ਅਤੇ 600 ਮੀਟਰ ਦੌੜ ਲੜਕੇ ਵਿੱਚ ਸਕੂਲ ਵਿਦਿਆਰਥੀਆਂ ਨੇ ਦੂਸਰਾ ਸਥਾਨ ਹਾਸਿਲ ਕੀਤਾ। ਲੜਕਿਆਂ ਦੀ ਲੰਬੀ ਛਾਲ ਮੁਕਾਬਲੇ ਅਤੇ 600 ਮੀਟਰ ਦੌੜ ਲੜਕੇ ਵਿੱਚ ਤੀਸਰਾ ਸਥਾਨ ਵੀ ਸਕੂਲ ਦੇ ਵਿਦਿਆਰਥੀਆਂ ਨੇ ਹਾਸਲ ਕਰਕੇ ਟੂਰਨਾਮੈਂਟ ਦੀਆਂ ਜਿਆਦਾਤਰ ਪੁਜੀਸ਼ਨਾਂ ਆਪਣੇ ਸਕੂਲ ਦੇ ਨਾਮ ਕਰ ਦਿੱਤੀਆਂ। ਸਕੂਲ ਪੁੱਜੇ ਖਿਡਾਰੀਆਂ ਦਾ ਸਕੂਲ ਮੁਖੀ ਸ਼੍ਰੀਮਤੀ ਅਨੁਪਮ, ਸ਼੍ਰੀਮਤੀ ਸੁਮਨ ਲਤਾ ਅਤੇ ਸ਼੍ਰੀਮਤੀ ਹਰਦੀਪ ਕੌਰ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ।
- Download Babushahi App
-
-