ਵੱਡੀ ਖ਼ਬਰ: ਰਾਜੋਆਣਾ ਆਇਆ ਜੇਲ੍ਹ ਤੋਂ ਬਾਹਰ!
ਚੰਡੀਗੜ੍ਹ PGI ਪਹੁੰਚਾਏ ਗਏ ਭਾਈ ਬਲਵੰਤ ਸਿੰਘ ਰਾਜੋਆਣਾ: ਅੱਖਾਂ ਦੇ ਅਪ੍ਰੇਸ਼ਨ ਲਈ ਕੜੇ ਸੁਰੱਖਿਆ ਪ੍ਰਬੰਧ
Babushahi Network
ਚੰਡੀਗੜ੍ਹ / ਪਟਿਆਲਾ, 21 ਅਕਤੂਬਰ 2026: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕੇਸ ਵਿੱਚ ਪਟਿਆਲਾ ਦੀ ਕੇਂਦਰੀ ਜੇਲ੍ਹ ਵਿੱਚ ਬੰਦ ਬਲਵੰਤ ਸਿੰਘ ਰਾਜੋਆਣਾ ਨੂੰ ਅੱਜ ਅੱਖਾਂ ਦੇ ਇਲਾਜ ਲਈ ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ਼ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ (PGI) ਚੰਡੀਗੜ੍ਹ ਵਿਖੇ ਲਿਆਂਦਾ ਗਿਆ।
ਰਾਜੋਆਣਾ ਨੂੰ ਪਟਿਆਲਾ ਜੇਲ੍ਹ ਤੋਂ ਚੰਡੀਗੜ੍ਹ PGI ਲਿਆਉਣ ਸਮੇਂ ਪੁਲਿਸ ਅਤੇ ਪ੍ਰਸ਼ਾਸਨ ਵੱਲੋਂ ਅਤਿ-ਸੁਰੱਖਿਆ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਸਨ। ਚੰਡੀਗੜ੍ਹ ਪੁਲਿਸ ਅਤੇ ਪੰਜਾਬ ਪੁਲਿਸ ਦੀਆਂ ਹਥਿਆਰਬੰਦ ਟੀਮਾਂ ਦੀ ਅਗਵਾਈ ਹੇਠ ਉਨ੍ਹਾਂ ਦੀ ਗੱਡੀ ਨੂੰ PGI ਦੇ ਅੱਖਾਂ ਦੇ ਵਿਭਾਗ (Advanced Eye Centre) ਵਿੱਚ ਪਹੁੰਚਾਇਆ ਗਿਆ।
- Download Babushahi App
-
-