ਪਾਸ਼ ਦੇ ਜਨਮ ਦਿਹਾੜੇ ਸਮਰਪਿਤ ਲੋਕ ਨਾਟਕਕਾਰ ਗੁਰਸ਼ਰਨ ਸਿੰਘ ਦੇ ਨਾਟਕਾਂ ਦਾ ਮੰਚਨ
ਅਸ਼ੋਕ ਵਰਮਾ
ਸੀ੍ ਮੁਕਤਸਰ ਸਾਹਿਬ, 9 ਸਤੰਬਰ 2026- ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਸਥਾਨਕ ਪੱਧਰ ਤੇ ਸ਼ੁਰੂ ਕੀਤਾ ਪੱਕਾ ਮੋਰਚਾ ਗਿਆਰਵੇਂ ਦਿਨ ਦੀ ਸਟੇਜ ਕਵੀ ਅਵਤਾਰ ਪਾਸ਼ ਦੇ ਜਨਮ ਦਿਹਾੜੇ ਨੂੰ ਸਮਰਪਿਤ ਕੀਤੀ ਗਈ। ਇਸ ਮੌਕੇ ਲੋਕ ਨਾਟਕਕਾਰ ਗੁਰਸ਼ਰਨ ਸਿੰਘ ਦੇ ਨਾਟਕਾਂ ਦਾ ਮੰਚਨ ਚੰਡੀਗੜ੍ਹ ਸਕੂਲ ਆਫ ਡਰਾਮਾ ਦੇ ਕਲਾਕਾਰਾਂ ਇੱਕਤਰ ਸਿੰਘ ਦੀ ਨਿਰਦੇਸ਼ਨਾ ਹੇਠ ਨਾਟਕ ਬਦੇਸ਼ ਜਾਣ ਦੀ ਦੌੜ ਠੱਗੀ ਅਤੇ ਹੜਾ ਚ ਸਰਕਾਰੀ ਝੂਠੀ ਰਹਾਤ ਖੇਡੇ ਗਏ ਇੱਕਤਰ ਇੱਕਠ ਨੇ ਰੀਝ ਨਾਲ ਦੇਖਿਆ ਤੇ ਪਸੰਸਾ ਕੀਤੀ।ਜ਼ਿਲ੍ਹਾ ਪ੍ਰਧਾਨ ਹਰਬੰਸ ਸਿੰਘ ਕੋਟਲੀ ਸੀਨੀਅਰ ਮੀਤ ਪ੍ਰਧਾਨ ਗੁਰਪਾਸ ਸਿੰਘ ਸਿੰਘੇਵਾਲਾ ਜਨਰਲ ਸਕੱਤਰ ਗੁਰਭਗਤ ਸਿੰਘ ਭਲਾਈਆਣਾ ਨੇ ਕਿਹਾ ਕਿ ਕਵੀ ਅਵਤਾਰ ਪਾਸ਼ ਦਾ ਜਨਮ 9 ਸਤੰਬਰ 1950 ਨੂੰ ਪਿੰਡ ਤਲਵੰਡੀ ਸਲੇਮ ਜ਼ਿਲ੍ਹਾ ਜਲੰਧਰ ਵਿੱਚ ਇੱਕ ਮੱਧਵਰਗੀ ਕਿਸਾਨ ਪ੍ਰੀਵਾਰ ਵਿੱਚ ਹੋਇਆ ਉਸ ਦੇ ਪਿਤਾ ਸੋਹਨ ਸਿੰਘ ਸੰਧੂ ਫੌਜ ਵਿੱਚ ਨੌਕਰੀ ਕਰਦੇ ਸਨ । ਉਨ੍ਹਾਂ ਨੂੰ ਕਵਿਤਾਵਾਂ ਲਿਖਣ ਦਾ ਸ਼ੌਕ ਸੀ ਪਾਸ਼ ਜੁਝਾਰੂ ਲਹਿਰ ਨਕਸਲਬਾੜੀ ਦੇ ਉੱਘੇ ਕਵੀਆਂ ਵਿਚੋਂ ਇਕ ਸਨ। ਉਸ ਦੀਆਂ ਲਿਖਤਾਂ ਕੌਮੀ ਪੱਧਰ ਤੇ ਮਕਬੂਲ ਹੋਈਆਂ ਕਵੀ ਅਵਤਾਰ ਪਾਸ਼ ਦੇ ਜਨਮ ਦਿਹਾੜੇ ਤੇ ਸਿਜਦਾ ਕੀਤਾ।
ਉਨ੍ਹਾਂ ਕਵੀ ਅਵਤਾਰ ਪਾਸ਼ ਹੰਸ ਰਾਜ ਦੀ ਯਾਦਗਾਰ ਨੂੰ ਮਟਾਉਣ ਦੀ ਕੋਸ਼ਿਸ਼ ਦੀ ਪੁਰਜ਼ੋਰ ਨਿੰਦਾ ਵੀ ਕੀਤੀ।ਉਨ੍ਹਾਂ ਕਿਹਾ ਕਿ ਪੰਜਾਬ ਤੇ ਹਰਿਆਣਾ ਨੂੰ ਦੇਸ਼ ਦੇ ਰੀਪੇਰੀਅਨ ਸਿਧਾਂਤਾਂ ਮੁਤਾਬਕ ਨਿਰਪੱਖ ਉੱਚ ਮਾਹਿਰਾ ਦੀ ਕਮੇਟੀ ਰਾਹੀਂ ਹੱਲ ਕੀਤੇ ਜਾਣੇ ਚਾਹੀਦੇ ਹਨ।ਆਗੂਆਂ ਨੇ ਕਿਹਾ ਸੂਬਾ ਤੇ ਕੇਂਦਰ ਸਰਕਾਰਾਂ ਵੱਲੋਂ ਹਮੇਸ਼ਾਂ ਹੀ ਕਿਸਾਨਾਂ ਅਤੇ ਮਜ਼ਦੂਰਾਂ ਦੀਆਂ ਮੰਗਾਂ ਨੂੰ ਅਣਗੌਲਿਆਂ ਕੀਤਾ ਜਾਂਦਾ ਰਿਹਾ ਹੈ ਜਦੋਂ ਕਿ ਸੂਬਾ ਸਰਕਾਰਾਂ ਨੂੰ ਵੀ ਕਿਸਾਨਾਂ ਦੀਆਂ ਫਸਲਾਂ ਐਮ ਐਸ ਪੀ ਗਰੰਟੀ ਕਾਨੂੰਨ ਡਾ: ਸੁਆਮੀ ਨਾਥਨ ਦੀ ਰੀਪੋਰਟ ਸੀਟੂ ਜਮਾਂ 50% ਦੇ ਫਾਰਮੂਲੇ ਅਨੁਸਾਰ ਖਰੀਦ ਕਰਨੀ ਚਾਹੀਦੀ ਹੈ ਉਨ੍ਹਾਂ ਮੰਗ ਕੀਤੀ ਕਿ ਅੰਦੋਲਨ ਕਾਰੀ ਕਿਸਾਨਾਂ ਮਜ਼ਦੂਰਾਂ ਤੇ ਦਰਜ਼ ਪੁਲਿਸ ਕੇਸ ਸਮੇਤ ਪਰਾਲੀ ਸਾੜਨ ਵਾਲੇ ਪਰਚੇ ਰੱਦ ਕੀਤੇ ਜਾਣ। ਇਸ ਮੌਕੇ ਗਿੱਦੜਬਾਹਾ ਬਲਾਕ ਦੇ ਸੀਨੀਅਰ ਮੀਤ ਪ੍ਰਧਾਨ ਅਜੈਬ ਸਿੰਘ ਮੱਲਣ ਕਮੇਟੀ ਮੈਂਬਰ ਹਰਪਾਲ ਸਿੰਘ ਚੀਮਾ ਧੂਲਕੋਟ ਰਾਜਾ ਸਿੰਘ ਮਹਾਂ ਬੱਧਰ ਜਨਰਲ ਸਕੱਤਰ ਸੁਖਰਾਜ ਸਿੰਘ ਰਹੂੜਿਆਂ ਵਾਲ਼ੀ ਸੀਨੀਅਰ ਮੀਤ ਪ੍ਰਧਾਨ ਹਰਫੂਲ ਸਿੰਘ ਭਾਗਸਰ ਮਾ ਗੁਰਚਰਨ ਸਿੰਘ ਗੰਧੜ ਹਰਚਰਨ ਸਿੰਘ ਲੱਖੇਵਾਲੀ ਲੰਬੀ ਬਲਾਕ ਦੇ ਮਲਕੀਤ ਸਿੰਘ ਗੱਗੜ ਮਨੋਹਰ ਸਿੰਘ ਸਿੱਖਵਾਲਾ ਜੋਗਿੰਦਰ ਸਿੰਘ ਭੁੱਲਰ ਨਿਸ਼ਾਨ ਸਿੰਘ ਕੱਖਾਂ ਅਤੇ ਵਾਲੀ ਵੱਡੀ ਗਿਣਤੀ ਕਿਸਾਨ ਮਜ਼ਦੂਰ ਹਾਜ਼ਰ ਸਨ ।
- Download Babushahi App
-
-