ਸਰਹੰਦ ਨਹਿਰ 'ਚ ਬਸੰਤ ਨਗਰ ਦਾ ਸੀਵਰੇਜ ਪਾਣੀ ਸੁੱਟਣ ਦਾ ਦਾਅਵਾ ਕਰਨ ਵਾਲੇ ਡਾ. ਚੀਮਾ ਸ਼ਰੇਆਮ ਝੂਠ ਬੋਲ ਰਹੇ- ਪ੍ਰਧਾਨ ਰਾਜੂ ਸਤਿਆਲ
ਪਿੰਡ ਕੋਟਲਾ ਨਿਹੰਗ ਦਾ ਗੰਦਾ ਪਾਣੀ ਸਰਹਿੰੰਦ ਨਹਿਰ ਵਿੱਚ ਸੁੱਟਿਆ ਜਾ ਰਿਹਾ( ਪ੍ਰਧਾਨ ਸਤਿਆਲ)
ਮਨਪ੍ਰੀਤ ਸਿੰਘ
ਰੂਪਨਗਰ -30 ਅਗਸਤ 2026- ਨਗਰ ਕੌਂਸਲ ਰੋਪੜ ਦੇ ਪ੍ਰਧਾਨ ਇੰਦਰਪਾਲ ਸਿੰਘ ਰਾਜੂ ਸਤਿਆਲ ਨੇ ਕਿਹਾ ਕਿ ਬੀਤੇ ਦਿਨ ਸਾਬਕਾ ਮੰਤਰੀ ਡਾਕਟਰ ਦਲਜੀਤ ਸਿੰਘ ਚੀਮਾ ਵੱਲੋਂ ਬਸੰਤ ਨਗਰ ਦਾ ਭੱਠਾ ਸਾਹਿਬ ਅਤੇ ਸਬਜ਼ੀ ਮੰਡੀ ਦੇ ਸੀਵਰੇਜ ਦਾ ਪਾਣੀ ਸਰਹੰਦ ਨਹਿਰ ਵਿੱਚ ਛੁੱਟਣ ਦਾ ਦਾਅਵਾ ਕੀਤਾ ਗਿਆ ਹੈ, ਜੋ ਕਿ ਸ਼ਰੇਆਮ ਝੂਠ ਬੋਲਿਆ ਗਿਆ ਹੈ। ਉਨ੍ਹਾਂ ਕਿਹਾ ਜੋ ਇਹ ਤਾਂ ਸੀਵਰੇਜ ਦਾ ਪਾਣੀ ਪਾਈਪਾਂ ਰਾਹੀਂ ਸੀਵਰੇਜ ਟਰੀਟਮੈਂਟ ਪਲਾਂਟ ਵਿੱਚ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿੰਡ ਕੋਟਲਾ ਨਿਹੰਗ ਦਾ ਗੰਦਾ ਪਾਣੀ ਸਰਹਿੰੰਦ ਨਹਿਰ ਵਿੱਚ ਪਿਛਲੇ 25 ਸਾਲਾਂ ਤੋਂ ਪਾਈਪਾਂ ਰਾਹੀਂ ਸੁੱਟਿਆ ਜਾ ਰਿਹਾ ਹੈ, ਉਸ ਸਮੇਂ ਡਾਕਟਰ ਚੀਮਾ ਨੇ ਕੁਝ ਨਹੀਂ ਬੋਲਿਆ। ਉਨ੍ਹਾਂ ਕਿਹਾ ਕਿ ਜਦੋਂ ਸੰਤ ਅਜੀਤ ਸਿੰਘ ਪਰਿਵਾਰ ਵਿਛੋੜਾ ਵਾਲੇ ਰੋਪੜ ਹਲਕੇ ਦੇ ਵਿਧਾਇਕ ਸਨ ਤਾਂ ਉਸ ਸਮੇਂ ਉਨ੍ਹਾਂ ਦੇ ਪਿਤਾ ਸਰਦਾਰ ਅਮਰਜੀਤ ਸਿੰਘ ਸਤਿਆਲ ਨਗਰ ਕੌਂਸਲ ਰੋਪੜ ਦੇ ਪ੍ਰਧਾਨ ਸਨ ਅਤੇ ਉਸ ਸਮੇਂ 56 ਕਰੋੜ ਰੁਪਏ ਦਾ ਪ੍ਰੋਜੈਕਟ ਰੋਪੜ ਸ਼ਹਿਰ ਦੇ ਸੀਵਰੇਜ ਪਾਣੀ ਲਈ ਆਇਆ ਸੀ ਅਤੇ ਉਸ ਸਮੇਂ ਸ਼ਹਿਰ ਦਾ ਗੰਦਾ ਪਾਣੀ ਸੀਵਰੇਜ ਟਰੀਟਮੈਂਟ ਪਲਾਂਟ ਵਿੱਚ ਪਾਉਣ ਦਾ ਕੰਮ ਸ਼ੁਰੂ ਕਰਵਾਇਆ ਗਿਆ ਸੀ। ਸ਼ਹਿਰ ਵਿੱਚ ਤਿੰਨ ਵੱਡੇ ਸੀਵਰੇਜ ਪਲਾਂਟ ਬਣਾਏ ਗਏ ਸਨ। ਰਾਜੂ ਸਤਿਆਲ ਨੇ ਕਿਹਾ ਕਿ ਡਾਕਟਰ ਚੀਮਾ ਨੂੰ ਸੀਵਰੇਜ ਦੇ ਪਾਣੀ ਨੂੰ ਲੈ ਕੇ ਘਟੀਆ ਰਾਜਨੀਤੀ ਨਹੀਂ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਰੋਪੜ ਦੇ ਹਲਕਾ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਵੱਲੋਂ ਹਿਮਾਚਲ ਪ੍ਰਦੇਸ਼ ਦੇ ਨਾਲਾਗੜ੍ਹ, ਬੱਦੀ ਦੀਆਂ ਫੈਕਟਰੀਆਂ ਦਾ ਕੂੜਾ ਕਰਕਟ ਜੋ ਸਤਲੁਜ ਦਰਿਆ ਵਿੱਚ ਸੁੱਟਿਆ ਜਾ ਰਿਹਾ ਸੀ ਉਨ੍ਹਾਂ ਨੂੰ ਚੁੱਕਣ ਲਈ ਕਾਨੂੰਨੀ ਕਾਰਵਾਈ ਕੀਤੀ ਗਈ ਹੈ ਅਤੇ ਹਿਮਾਚਲ ਦੇ ਨਾਲ ਹਰਿਆਣਾ ਦੇ ਪੰਚਕੂਲਾ ਦੇ ਡੀਸੀ ਨਾਲ ਵੀ ਗੱਲ ਕਰਕੇ ਕੂੜਾ ਕਰਕਟ ਨੂੰ ਚੁਕਵਾਉਣ ਦਾ ਕੰਮ ਸ਼ੁਰੂ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਡਾਕਟਰ ਦਲਜੀਤ ਸਿੰਘ ਚੀਮਾ ਨੂੰ ਰੋਪੜ ਸ਼ਹਿਰ ਵਿੱਚ ਘਟੀਆ ਰਾਜਨੀਤੀ ਤੋਂ ਗੁਰੇਜ ਕਰਨਾ ਚਾਹੀਦਾ ਹੈ । ਇਸ ਮੌਕੇ ਕੌਂਸਲਰ ਗੁਰਵਿੰਦਰ ਸਿੰਘ ਜੱਗੀ, ਕੌਂਸਲਰ ਅੰਮ੍ਰਿਤ ਪਾਲ ਸਿੰਘ ਸੋਨੂ, ਕੌਂਸਲਰ ਆੜਤੀ ਅਵਤਾਰ ਸਿੰਘ, ਕੌਂਸਲਰ ਸੁਖਜਿੰਦਰ ਸਿੰਘ ਫੌਜੀ ਅਤੇ ਬਸੰਤ ਨਗਰ ਵਾਸੀ ਜਿੰਦਾ ਵੀ ਹਾਜ਼ਰ ਸਨ।
- Download Babushahi App
-
-