ਗਿਆਨਦੀਪ ਮੰਚ ਵੱਲੋਂ “ਸਾਵਣ ਕਵੀ ਦਰਬਾਰ “ ਕਰਵਾਇਆ ਗਿਆ
ਗੁਰਪ੍ਰੀਤ ਸਿੰਘ ਜਖਵਾਲੀ।
ਪਟਿਆਲਾ 20 ਜੁਲਾਈ 2026:- ਗਿਆਨਦੀਪ ਸਾਹਿਤ ਸਾਧਨਾ ਮੰਚ (ਰਜਿ )ਪਟਿਆਲਾ ਵੱਲੋਂ ਭਾਸ਼ਾ ਵਿਭਾਗ ਪੰਜਾਬ, ਪਟਿਆਲਾ ਦੇ ਸੈਮੀਨਾਰ ਹਾਲ ਵਿਖੇ ਇੱਕ ਸਾਹਿਤਕ ਸਮਾਗਮ ਅਤੇ ਕਵੀ ਦਰਬਾਰ ਰਚਾਇਆ ਗਿਆ ਜਿਸ ਵਿੱਚ ਪਟਿਆਲਾ ਅਤੇ ਆਸ ਪਾਸ ਦੇ ਸ਼ਹਿਰਾਂ ਤੋਂ ਨਾਮਵਰ ਕਵੀਆਂ ਅਤੇ ਵਿਦਵਾਨਾਂ ਨੇ ਸ਼ਿਰਕਤ ਕੀਤੀ। ਸਮਾਗਮ ਦੀ ਪ੍ਰਧਾਨਗੀ ਗਿਆਨਦੀਪ ਮੰਚ ਦੇ ਪ੍ਰਧਾਨ ਡਾ. ਜੀ ਐੱਸ ਆਨੰਦ ਜੀ ਨੇ ਕੀਤੀ।"ਸਾਵਣ " ਨੂੰ ਸਮਰਪਿਤ ਕਵੀ ਦਰਬਾਰ ਦਾ ਆਗਾਜ਼ ਕਰਦਿਆਂ ਜਨਰਲ ਸਕੱਤਰ ਗੁਰਚਰਨ ਸਿੰਘ ਚੰਨ ਪਟਿਆਲ਼ਵੀ ਨੇ ਮੰਚ ਦੀਆਂ ਗਤੀਵਿਧੀਆਂ ਅਤੇ ਹਾਜ਼ਰ ਸ਼ਾਇਰਾਂ ਬਾਰੇ ਸੰਖੇਪ ਜਾਣਕਾਰੀ ਦਿੱਤੀ।ਇਸ ਤੋਂ ਉਪਰੰਤ ਗੁਰਪ੍ਰੀਤ ਸਿੰਘ ਢਿੱਲੋਂ ਨੇ ਖੂਬਸੂਰਤ ਗੀਤ ਨਾਲ ਸਮਾਗਮ ਦਾ ਆਗਾਜ਼ ਕੀਤਾ।
ਪ੍ਰਧਾਨਗੀ ਮੰਡਲ ਵਿੱਚ ਸਸ਼ੋਭਿਤ ਡਾ. ਜੀ ਐੱਸ ਆਨੰਦ, ਕੁਲਵੰਤ ਸਿੰਘ ਨਾਰੀਕੇ,ਡਾ. ਰਵੀ ਭੂਸ਼ਨ ਸਿੰਗਲਾ, ਡਾ. ਸੰਤੋਖ ਸੁੱਖੀ, ਡਾ. ਅਰਵਿੰਦਰ ਕੌਰ ਕਾਕੜਾ,ਅਤੇ ਜਸਵਿੰਦਰ ਕੌਰ ਨੇ ਵੀ ਵਿਚਾਰ ਅਤੇ ਆਪਣੀਆਂ ਰਚਨਾਵਾਂ ਸਾਂਝੀਆਂ ਕੀਤੀਆਂ।
ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਡਾ. ਜੀ ਐੱਸ ਆਨੰਦ ਨੇ ਕਿਹਾ ਕਿ ਕਵੀ ਦੇਸ਼ ਅਤੇ ਕੌਮ ਦਾ ਖਜ਼ਾਨਾ ਹੁੰਦੇ ਹਨ।ਉਹਨਾਂ ਦੀਆਂ ਲਿਖਤਾਂ ਸਮਾਜ ਦੀ ਸੋਚ ਨੂੰ ਬਦਲਣ ਦੀ ਤਾਕਤ ਰੱਖਦੀਆਂ ਹਨ। ਮੰਚ ਦੇ ਵਿੱਤ ਸਕੱਤਰ ਕੁਲਵੰਤ ਸਿੰਘ ਸੈਦੋਕੇ ਸਮਾਗਮ ਵਿੱਚ ਪਹੁੰਚੇ ਸਾਰੇ ਸਾਹਿਤਕਾਰਾਂ ਅਤੇ ਸਰੋਤਿਆਂ ਦਾ ਧੰਨਵਾਦ ਕੀਤਾ।
ਕਵਿਤਾ ਦੇ ਸੈਸ਼ਨ ਵਿੱਚ ਹਾਜ਼ਰ ਕਵੀਆਂ ਵਿੱਚੋਂ ਬਚਨ ਸਿੰਘ ਗੁਰਮ, ਕੁਲਵੰਤ ਸਿੰਘ ਸੈਦੋਕੇ,ਦਰਸ਼ਨ ਸਿੰਘ ਦਰਸ਼ ਪਸਿਆਣਾ,ਤ੍ਰਿਲੋਕ ਸਿੰਘ ਢਿੱਲੋਂ,ਜਸਵਿੰਦਰ ਸਿੰਘ ਖਾਰਾ,ਕੁਲਦੀਪ ਕੌਰ ਧੰਜੂ,ਗੁਰਦਰਸ਼ਨ ਸਿੰਘ ਗੁਸੀਲ, ਰਾਜਬੀਰ ਸਿੰਘ ਮੱਲ੍ਹੀ,ਰਾਮ ਸਿੰਘ ਬੰਗ,ਜਗਪਾਲ ਚਹਿਲ,ਅਵਤਾਰਜੀਤ ਅਟਵਾਲ,ਨਵਦੀਪ ਮੁੰਡੀ, ਬਲਵਿੰਦਰ ਭੱਟੀ, ਕ੍ਰਿਸ਼ਨ ਧੀਮਾਨ,ਮਹਿੰਦਰ ਸਿੰਘ ਜੱਗੀ, ਗੁਰਮੇਲ ਸਿੰਘ ਐਸ ਡੀ ਓ, ਬਲਬੀਰ ਸਿੰਘ ਦਿਲਦਾਰ, ਮੰਗਤ ਖਾਨ,ਮਨਮੋਹਨ ਸਿੰਘ ਨਾਭਾ ਅਤੇ ਰਾਜੇਸ਼ਵਰ ਕੁਮਾਰ ਨੇ ਆਪਣੀਆਂ ਰਚਨਾਵਾਂ ਪੇਸ਼ ਕਰਕੇ ਖੂਬ ਰੰਗ ਬੰਨ੍ਹਿਆ।ਗੁਰਦੀਪ ਸਿੰਘ ਸੱਗੂ,ਗੁਰਦੇਵ ਸਿੰਘ ਅਤੇ ਜਗਨ ਸਿੰਘ ਵੀ ਹਾਜ਼ਰ ਰਹੇ। ਫੋਟੋਗ੍ਰਾਫੀ ਦੇ ਫਰਜ਼ ਦਰਸ਼ ਪਸਿਆਣਾ ਵੱਲੋਂ ਬਾਖੂਬੀ ਨਿਭਾਏ ਗਏ।
- Download Babushahi App
-
-