ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਵਿੱਚ ਜੁਟੀ ਭਾਜਪਾ, ਮੰਡਲਾਂ ਲਈ ਪਾਲਕ ਤੇ ਇੰਚਾਰਜ ਨਿਯੁਕਤ
ਅਸ਼ੋਕ ਵਰਮਾ
ਬਠਿੰਡਾ, 14 ਜੁਲਾਈ 2026 । ਭਾਰਤੀ ਜਨਤਾ ਪਾਰਟੀ ਨੇ ਆਉਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਦੇ ਮੱਦੇਨਜ਼ਰ ਬਠਿੰਡਾ ਜ਼ਿਲ੍ਹੇ ਵਿੱਚ ਸੰਗਠਨ ਨੂੰ ਹੋਰ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਅਹਿਮ ਕਦਮ ਚੁੱਕਦਿਆਂ ਵੱਖ-ਵੱਖ ਮੰਡਲਾਂ ਦੇ ਪਾਲਕ ਅਤੇ ਇੰਚਾਰਜਾਂ ਦੀਆਂ ਨਿਯੁਕਤੀਆਂ ਕੀਤੀਆਂ ਹਨ। ਇਨ੍ਹਾਂ ਨਿਯੁਕਤੀਆਂ ਦਾ ਐਲਾਨ ਕਰਦਿਆਂ ਭਾਜਪਾ ਦੇ ਸ਼ਹਿਰੀ ਜ਼ਿਲ੍ਹਾ ਪ੍ਰਧਾਨ ਸਰੂਪ ਚੰਦ ਸਿੰਗਲਾ ਨੇ ਦੱਸਿਆ ਕਿ ਕੇਂਦਰੀ ਮੰਡਲ ਲਈ ਐਡਵੋਕੇਟ ਮੋਹਨ ਲਾਲ ਗਰਗ ਨੂੰ ਪਾਲਕ ਅਤੇ ਜਤਿੰਦਰ ਅਰੋੜਾ ਨੂੰ ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਈਸਟ ਮੰਡਲ ਵਿੱਚ ਰਾਜੇਸ਼ ਨੋਨੀ ਨੂੰ ਪਾਲਕ ਅਤੇ ਵੀਰਿੰਦਰ ਸ਼ਰਮਾ ਨੂੰ ਇੰਚਾਰਜ, ਵੈਸਟ ਮੰਡਲ ਵਿੱਚ ਵਿਜੇ ਸਿੰਗਲਾ ਨੂੰ ਪਾਲਕ ਅਤੇ ਦੀਪਕ ਕਲੋਈ ਨੂੰ ਇੰਚਾਰਜ, ਜਦਕਿ ਨੌਰਥ ਮੰਡਲ ਵਿੱਚ ਗੁਲਸ਼ਨ ਵਧਵਾ ਨੂੰ ਪਾਲਕ ਅਤੇ ਰਾਕੇਸ਼ ਬਾਂਸਲ ਨੂੰ ਇੰਚਾਰਜ ਬਣਾਇਆ ਗਿਆ ਹੈ।
ਇਸੇ ਤਰ੍ਹਾਂ ਗੌੜੀਆ ਮੰਡਲ ਵਿੱਚ ਸ਼ਿਆਮ ਲਾਲ ਬਾਂਸਲ ਨੂੰ ਪਾਲਕ ਅਤੇ ਗੋਵਿੰਦ ਮਹੇਸ਼ਵਰੀ ਨੂੰ ਇੰਚਾਰਜ, ਸਾਊਥ ਮੰਡਲ ਵਿੱਚ ਐਡਵੋਕੇਟ ਨਵੀਨ ਸਿੰਗਲਾ ਨੂੰ ਪਾਲਕ ਅਤੇ ਏਮਜ਼ ਮੰਡਲ ਵਿੱਚ ਸੰਦੀਪ ਅਗਰਵਾਲ ਨੂੰ ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਕੋਟਸ਼ਮੀਰ ਮੰਡਲ ਵਿੱਚ ਐਡਵੋਕੇਟ ਨਵੀਨ ਸਿੰਗਲਾ ਨੂੰ ਪਾਲਕ ਅਤੇ ਬੂਟਾ ਸਿੰਘ ਖਾਲਸਾ ਨੂੰ ਇੰਚਾਰਜ, ਗਹਿਰੀ ਦੇਵੀ ਨਗਰ ਮੰਡਲ ਵਿੱਚ ਐਡਵੋਕੇਟ ਅਸ਼ੋਕ ਭਾਰਤੀ ਨੂੰ ਪਾਲਕ ਅਤੇ ਗੁਰਮੇਲ ਸਿੰਘ ਨੂੰ ਇੰਚਾਰਜ, ਸੰਗਤ ਮੰਡਲ ਵਿੱਚ ਸ਼ਿਆਮ ਲਾਲ ਬਾਂਸਲ ਨੂੰ ਪਾਲਕ ਅਤੇ ਮਨੀਸ਼ ਗਰਗ ਨੂੰ ਇੰਚਾਰਜ ਅਤੇ ਘੁੱਦਾ ਮੰਡਲ ਵਿੱਚ ਸੁਰਿੰਦਰ ਸ਼ਿੰਦੀ ਨੂੰ ਪਾਲਕ ਅਤੇ ਪਵਨ ਕੁਮਾਰ ਨੂੰ ਇੰਚਾਰਜ ਬਣਾਇਆ ਗਿਆ ਹੈ।
ਇਸ ਤੋਂ ਇਲਾਵਾ ਬੱਲੂਆਣਾ ਮੰਡਲ ਵਿੱਚ ਗੁਲਸ਼ਨ ਵਧਵਾ ਨੂੰ ਪਾਲਕ ਅਤੇ ਬਲਜਿੰਦਰ ਸਿੰਘ ਨੂੰ ਇੰਚਾਰਜ, ਨਥਾਣਾ ਮੰਡਲ ਵਿੱਚ ਵਿਨੋਦ ਬਿੰਟਾ ਨੂੰ ਪਾਲਕ ਅਤੇ ਨਾਰਾਇਣ ਬਾਂਸਲ ਨੂੰ ਇੰਚਾਰਜ, ਭੁੱਚੋ ਮੰਡਲ ਵਿੱਚ ਐਡਵੋਕੇਟ ਮੋਹਨ ਲਾਲ ਗਰਗ ਨੂੰ ਪਾਲਕ ਅਤੇ ਜਤਿੰਦਰ ਜੋਗੀ ਨੂੰ ਇੰਚਾਰਜ, ਗੋਨਿਆਣਾ ਮੰਡਲ ਵਿੱਚ ਵਿਜੇ ਸਿੰਗਲਾ ਨੂੰ ਪਾਲਕ ਅਤੇ ਜੋਗਿੰਦਰ ਵਿਰਕ ਨੂੰ ਇੰਚਾਰਜ, ਲਹਿਰਾ ਮੰਡਲ ਵਿੱਚ ਵਿਨੋਦ ਬਿੰਟਾ ਨੂੰ ਪਾਲਕ ਅਤੇ ਰਾਜੀਵ ਟੀਨੂ ਨੂੰ ਇੰਚਾਰਜ, ਜੀਦਾ ਮੰਡਲ ਵਿੱਚ ਸੋਹੇਲ ਗੁੰਬਰ ਨੂੰ ਇੰਚਾਰਜ ਅਤੇ ਮਹਿਮਾ ਸਰਜਾ ਮੰਡਲ ਵਿੱਚ ਐਡਵੋਕੇਟ ਅਸ਼ੋਕ ਭਾਰਤੀ ਨੂੰ ਪਾਲਕ ਅਤੇ ਡਾ. ਕੁਲਰਾਜ ਸਿੰਘ ਨੂੰ ਇੰਚਾਰਜ ਨਿਯੁਕਤ ਕੀਤਾ ਗਿਆ ਹੈ।
ਸਰੂਪ ਚੰਦ ਸਿੰਘਲਾ ਵੱਲੋਂ ਮੋਰਚਿਆਂ ਅਤੇ ਸੈਲਾਂ ਲਈ ਵੀ ਨਿਯੁਕਤੀਆਂ ਕੀਤੀਆਂ ਗਈਆਂ ਹਨ। ਯੁਵਾ ਮੋਰਚਾ ਦੇ ਇੰਚਾਰਜ ਵਜੋਂ ਵਿਕਰਮ ਲੱਕੀ, ਮਹਿਲਾ ਮੋਰਚਾ ਦੀ ਇੰਚਾਰਜ ਵਜੋਂ ਐਡਵੋਕੇਟ ਰਿਤੂ ਆਨੰਦ, ਅਨੁਸੂਚਿਤ ਜਾਤੀ ਮੋਰਚਾ ਦੇ ਇੰਚਾਰਜ ਵਜੋਂ ਡਾ. ਕੁਲਰਾਜ ਸਿੰਘ ਅਤੇ ਆਰਟੀਆਈ ਤੇ ਲੀਗਲ ਸੈੱਲ ਦੇ ਇੰਚਾਰਜ ਵਜੋਂ ਐਡਵੋਕੇਟ ਰਾਜਿੰਦਰ ਸ਼ਰਮਾ ਨੂੰ ਨਿਯੁਕਤ ਕੀਤਾ ਗਿਆ ਹੈ।
ਸਰੂਪ ਚੰਦ ਸਿੰਗਲਾ ਨੇ ਕਿਹਾ ਕਿ ਇਨ੍ਹਾਂ ਨਿਯੁਕਤੀਆਂ ਦਾ ਮਕਸਦ ਸੰਗਠਨ ਨੂੰ ਬੂਥ ਪੱਧਰ ਤੱਕ ਮਜ਼ਬੂਤ ਕਰਨਾ, ਕਾਰਕੁਨਾਂ ਵਿੱਚ ਬਿਹਤਰ ਤਾਲਮੇਲ ਸਥਾਪਿਤ ਕਰਨਾ ਅਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਨੂੰ ਹੋਰ ਮਜ਼ਬੂਤੀ ਪ੍ਰਦਾਨ ਕਰਨਾ ਹੈ।
- Download Babushahi App
-
-