ਵਾਰਡ ਨੰਬਰ 17 ਦੀਆਂ ਸਮੱਸਿਆਵਾਂ ਸਬੰਧੀ ਭਾਜਪਾ ਆਗੂਆਂ ਵੱਲੋਂ ਨਗਰ ਨਿਗਮ ਦੇ ਕਮਿਸ਼ਨਰ ਨੂੰ ਮੰਗ ਪੱਤਰ
ਅਸ਼ੋਕ ਵਰਮਾ
ਬਠਿੰਡਾ, 22 ਜੂਨ 2026 :ਹਾਲ ਹੀ ਵਿੱਚ ਹੋਈਆਂ ਨਗਰ ਨਿਗਮ ਚੋਣਾਂ ਵਿੱਚ ਵਾਰਡ ਨੰਬਰ 17 ਤੋਂ ਕੋਂਸਲਰ ਦੀ ਚੋਣ ਲੜ ਚੁੱਕੀ ਰਿੰਪੀ ਰਾਣੀ ਦੀ ਪਹਿਲ ਕਦਮੀ ਤਹਿਤ ਭਾਜਪਾ ਦੇ ਸਕੱਤਰ ਸੰਦੀਪ ਅਗਰਵਾਲ ਨੇ ਵਾਰਡ ਦੀਆਂ ਸਮੱਸਿਆਵਾਂ ਦੇ ਹੱਲ ਲਈ ਨਗਰ ਨਿਗਮ ਕਮਿਸ਼ਨਰ ਨੂੰ ਮੰਗ ਪੱਤਰ ਸੌਂਪਿਆ।ਮੰਗ ਪੱਤਰ ਵਿੱਚ ਸੰਦੀਪ ਅਗਰਵਾਲ ਨੇ ਕਿਹਾ ਕਿ ਮਹਿਣਾ ਚੌਂਕ, ਆਰਿਆ ਸਮਾਜ ਚੌਂਕ, ਗਾਂਧੀ ਗਲੀ, ਮਹਾਵੀਰ ਦਲ ਰੋਡ, ਮਾਤਾ ਰਾਣੀ ਗਲੀ ਅਤੇ ਆਸ-ਪਾਸ ਦੇ ਇਲਾਕਿਆਂ ਦਾ ਸੀਵਰੇਜ ਸਿਸਟਮ ਲਗਭਗ 50 ਸਾਲ ਪੁਰਾਣਾ ਹੈ। ਵੱਧ ਰਹੀ ਆਬਾਦੀ ਦੇ ਮੁਕਾਬਲੇ ਇਹ ਸੀਵਰੇਜ ਪ੍ਰਣਾਲੀ ਬਹੁਤ ਛੋਟੀ ਹੋ ਚੁੱਕੀ ਹੈ, ਜਿਸ ਕਾਰਨ ਇਹ ਅਕਸਰ ਜਾਮ ਰਹਿੰਦੀ ਹੈ। ਇਸ ਕਾਰਨ ਕਿਲ੍ਹਾ ਸਾਹਿਬ ਅਤੇ ਪ੍ਰਾਚੀਨ ਮੰਦਰ ਵਿੱਚ ਆਉਣ ਵਾਲੇ ਸ਼ਰਧਾਲੂਆਂ ਅਤੇ ਰਾਹਗੀਰਾਂ ਨੂੰ ਗੰਦੇ ਪਾਣੀ ਵਿੱਚੋਂ ਲੰਘਣਾ ਪੈਂਦਾ ਹੈ।
ਮਹਾਂਵੀਰ ਦਲ ਰੋਡ ਦੇ ਵਸਨੀਕ ਪੰਡਿਤ ਅਵਿਨਾਸ਼ ਤਿਵਾੜੀ ਨੇ ਦੱਸਿਆ ਕਿ ਬਰਸਾਤ ਦੇ ਦਿਨਾਂ ਵਿੱਚ ਸੀਵਰੇਜ ਜਾਮ ਹੋਣ ਕਾਰਨ ਗੰਦਾ ਪਾਣੀ ਘਰਾਂ ਵਿੱਚ ਦਾਖਲ ਹੋ ਜਾਂਦਾ ਹੈ, ਜਿਸ ਨਾਲ ਘਰੇਲੂ ਸਮਾਨ ਦਾ ਨੁਕਸਾਨ ਹੁੰਦਾ ਹੈ।ਭਾਜਪਾ ਦੇ ਕੈਸ਼ੀਅਰ ਰਾਕੇਸ਼ ਬੰਸਲ ਅਤੇ ਸਕੱਤਰ ਸੰਦੀਪ ਅਗਰਵਾਲ ਨੇ ਕਮਿਸ਼ਨਰ ਲਵਜੀਤ ਕਲਸੀ ਕੋਲ ਪੁਰਾਣੇ ਸੀਵਰੇਜ ਸਿਸਟਮ ਦੀ ਥਾਂ ਨਵਾਂ ਸੀਵਰੇਜ ਸਿਸਟਮ ਵਿਛਾਉਣ ਦੀ ਮੰਗ ਰੱਖੀ। ਉਨ੍ਹਾਂ ਇਹ ਵੀ ਅਪੀਲ ਕੀਤੀ ਕਿ ਜਦੋਂ ਤੱਕ ਨਵੇਂ ਪ੍ਰੋਜੈਕਟ ਦਾ ਟੈਂਡਰ ਅਤੇ ਕੰਮ ਸ਼ੁਰੂ ਨਹੀਂ ਹੁੰਦਾ, ਤਦ ਤੱਕ ਸੁਪਰ ਸਕਸ਼ਨ ਮਸ਼ੀਨ ਰਾਹੀਂ ਸੀਵਰੇਜ ਪਾਈਪ ਲਾਈਨਾਂ ਦੀ ਸਫਾਈ ਕਰਵਾਈ ਜਾਵੇ ਤਾਂ ਜੋ ਲੋਕਾਂ ਨੂੰ ਰਾਹਤ ਮਿਲ ਸਕੇ। ਆਗੂਆਂ ਨੇ ਸੀਵਰੇਜ ਜਾਮ ਰਹਿਣ ਦੀ ਸਮੱਸਿਆ ਨੂੰ ਪਹਿਲ ਦੇ ਅਧਾਰ ਤੇ ਹੱਲ ਕਰਨ ਦੀ ਮੰਗ ਕੀਤੀ।ਨਗਰ ਨਿਗਮ ਕਮਿਸ਼ਨਰ ਲਵਜੀਤ ਕਲਸੀ ਨੇ ਭਰੋਸਾ ਦਿਵਾਇਆ ਕਿ ਵਾਰਡ ਨੰਬਰ 17 ਦੇ ਵਸਨੀਕਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕੀਤਾ ਜਾਵੇਗਾ।
- Download Babushahi App
-
-