ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ CM ਮਾਨ ਦੀ ਪੇਸ਼ੀ ਦੀ ਵੀਡੀਓ ਜਾਰੀ ਕਰਨ ਮਗਰੋਂ AAP ਦਾ ਵੱਡਾ ਬਿਆਨ; ਬਲਤੇਜ ਪੰਨੂ ਬੋਲੇ- "ਸਾਡੀ ਗੱਲ ਸੱਚ ਸਾਬਿਤ ਹੋਈ"
ਮੁੱਖ ਮੰਤਰੀ ਭਗਵੰਤ ਮਾਨ ਨੇ ਪੇਸ਼ੀ ਦੌਰਾਨ ਕਿਹਾ- "ਵੀਡੀਓ ਬਿਲਕੁਲ ਨਕਲੀ ਹੈ, ਮੈਂ ਵੀ ਚਾਹੁੰਦਾ ਹਾਂ ਇਸ ਦੀ ਜਾਂਚ ਹੋਵੇ"
'ਆਪ' ਆਗੂ ਪੰਨੂ ਨੇ ਜਥੇਦਾਰ ਨੂੰ ਕੀਤੀ ਅਪੀਲ- "ਕ੍ਰਿਪਾ ਕਰਕੇ ਹੁਣ ਇਹ ਵੀ ਲੱਭ ਲਓ ਕਿ ਵੀਡੀਓ ਵਿੱਚ ਐਕਟਰ ਕੌਣ ਹੈ?"
Babushahi Network
ਅੰਮ੍ਰਿਤਸਰ/ਚੰਡੀਗੜ੍ਹ, 20 ਜੂਨ 2026: ਪੰਜਾਬ ਦੀ ਸਿਆਸਤ ਅਤੇ ਧਾਰਮਿਕ ਹਲਕਿਆਂ ਤੋਂ ਇੱਕ ਬਹੁਤ ਵੱਡੀ ਖ਼ਬਰ ਸਾਹਮਣੇ ਆਈ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਬੀਤੀ 15 ਜਨਵਰੀ 2026 ਨੂੰ ਹੋਈ ਵੀਡੀਓ ਪੇਸ਼ੀ ਦੀ ਇੱਕ ਅਹਿਮ ਰਿਕਾਰਡਿੰਗ ਜਾਰੀ ਕੀਤੀ ਗਈ ਹੈ। ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਤੁਰੰਤ ਬਾਅਦ ਆਮ ਆਦਮੀ ਪਾਰਟੀ (AAP) ਵੱਲੋਂ ਵੀ ਇਸ ਮਾਮਲੇ 'ਤੇ ਤਿੱਖੀ ਪ੍ਰਤੀਕਿਰਿਆ ਅਤੇ ਅਧਿਕਾਰਤ ਬਿਆਨ ਜਾਰੀ ਕਰ ਦਿੱਤਾ ਗਿਆ ਹੈ।
ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਅਤੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਇੱਕ ਅਹਿਮ ਬਿਆਨ ਜਾਰੀ ਕੀਤਾ ਹੈ। ਜਥੇਦਾਰ ਸਾਹਿਬ ਨੂੰ ਮੁਖਾਤਿਬ ਹੁੰਦਿਆਂ ਬਲਤੇਜ ਪੰਨੂ ਨੇ ਕਿਹਾ, ਸਤਿਕਾਰਯੋਗ ਜਥੇਦਾਰ ਸਾਹਿਬ ਮੁੱਖ ਮੰਤਰੀ ਸਾਹਿਬ ਤਾਂ ਪਹਿਲੇ ਦਿਨ ਤੋਂ ਹੀ ਕਹਿ ਰਹੇ ਹਨ ਕਿ ਵੀਡੀਓ ਨਕਲੀ ਹੈ। ਹੁਣ ਤੁਹਾਡੀ ਹੀ ਰਿਕਾਰਡਿੰਗ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਮੁੱਖ ਮੰਤਰੀ ਜੀ ਨੇ ਇਹ ਨਹੀਂ ਕਿਹਾ ਸੀ ਕਿ ਇਕ AI ਨਾਲ ਬਣਾਈ ਹੋਈ ਹੈ, ਕ੍ਰਿਪਾ ਕਰਕੇ ਇਹ ਵੀ ਲੱਭ ਲਓ ਕਿ ਵੀਡੀਓ ਵਿਚ ਐਕਟਰ ਕੌਣ ਹੈ?
ਜਥੇਦਾਰ ਅਤੇ ਮੁੱਖ ਮੰਤਰੀ ਵਿਚਾਲੇ ਹੋਈ ਗੱਲਬਾਤ ਆਈ ਸਾਹਮਣੇ
ਜਾਰੀ ਕੀਤੀ ਗਈ ਵੀਡੀਓ ਮੁਤਾਬਕ, ਪੇਸ਼ੀ ਦੌਰਾਨ ਸਿੰਘ ਸਾਹਿਬ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਮੁੱਖ ਮੰਤਰੀ ਨੂੰ ਸੰਬੋਧਨ ਹੁੰਦਿਆਂ ਕਿਹਾ, "ਮੈਨੂੰ ਨਹੀਂ ਪਤਾ ਕਿ ਵੀਡੀਓ ਅਸਲੀ ਹੈ ਜਾਂ ਨਕਲੀ, ਇਹ ਜਾਂਚ ਦਾ ਵਿਸ਼ਾ ਹੈ। ਤੁਸੀਂ ਕੋਈ ਦੋ ਲੈਬਾਂ ਦੱਸੋ ਜਿੱਥੋਂ ਇਸ ਦੀ ਮੁਕੰਮਲ ਜਾਂਚ ਕਰਵਾਈ ਜਾ ਸਕੇ।"
ਇਸ ਦੇ ਜਵਾਬ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਜਥੇਦਾਰ ਸਾਹਿਬ ਦੇ ਅੱਗੇ ਆਪਣਾ ਸਪੱਸ਼ਟੀਕਰਨ ਪੇਸ਼ ਕਰਦਿਆਂ ਆਖਿਆ ਕਿ ਇਹ ਵੀਡੀਓ ਬਿਲਕੁਲ ਨਕਲੀ ਹੈ। ਸੀਐਮ ਮਾਨ ਨੇ ਜ਼ੋਰ ਦੇ ਕੇ ਕਿਹਾ, "ਮੈਂ ਖੁਦ ਵੀ ਇਹੀ ਚਾਹੁੰਦਾ ਹਾਂ ਕਿ ਇਸ ਵੀਡੀਓ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ ਤਾਂ ਜੋ ਸੱਚ ਸਭ ਦੇ ਸਾਹਮਣੇ ਆ ਸਕੇ।"
- Download Babushahi App
-
-